ਲੁਧਿਆਣਾਤੁਹਾਡਾ ਸ਼ਹਿਰ

ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਜੀ ਦੀਆਂ ਪ੍ਰਚਾਰ ਸੇਵਾਵਾਂ ਕੌਮ ਲਈ ਚਾਨਣ ਮੁਨਾਰਾ- ਬਲਬੀਰ ਸਿੰਘ ਭਾਟੀਆ

*ਅੰਮ੍ਰਿਤ ਸਾਗਰ ਪਰਿਵਾਰ ਵੱਲੋ ਜੈਕਾਰਿਆਂ ਦੀ ਗੂੰਜ ‘ਚ ਮਾਤਾ ਵਿਪਨਪ੍ਰੀਤ ਕੌਰ ਜੀ ਨੂੰ ਕੀਤਾ ਗਿਆ ਸਨਮਾਨਿਤ*

ਲੁਧਿਆਣਾ ,24 ਮਈ (ਆਰ ਐਸ ਖ਼ਾਲਸਾ ) ਸਿੱਖ ਪੰਥ ਦੀ ਮਹਿਨਾਜ਼ ਸ਼ਖਸ਼ੀਅਤ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਵੱਲੋ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਪਾਇਆ ਜਾ ਰਿਹਾ ਵਡਮੁੱਲਾ ਯੋਗਦਾਨ ਸਮੁੱਚੀ ਕੌਮ ਦੇ ਲਈ ਜਿੱਥੇ ਪ੍ਰੇਣਾ ਦਾ ਸਰੋਤ ਹੈ, ਉੱਥੇ ਖਾਸ ਉਨ੍ਹਾਂ ਵੱਲੋ ਵੱਖ-ਵੱਖ ਗੁਰੂ ਅਸਥਾਨਾ ਤੇ ਚਲਾਈ ਜਾ ਰਹੀ ਚੋਪਹਿਰਾ ਪਾਠਾ ਦੀ ਲੜੀ ਸੰਗਤਾਂ ਨੂੰ ਗੁਰਬਾਣੀ ਦੇ ਸਿਮਰਨ ਨਾਲ ਜੋੜਨ ਵਿੱਚ ਨਵੀਂ ਮਿਸਾਲ ਕਾਇਮ ਕਰ ਰਹੀ ਹੈ।

 News Punjab   

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤ ਸਾਗਰ ਪਰਿਵਾਰ ਦੇ ਪ੍ਰਮੁੱਖ ਸ.ਬਲਬੀਰ ਸਿੰਘ ਭਾਟੀਆ ਨੇ ਅੱਜ ਆਪਣੇ ਗ੍ਰਹਿ ਵਿਖੇ ਉਚੇਚੇ ਤੌਰ ਤੇ ਭਾਟੀਆ ਪਰਿਵਾਰ ਦੇ ਸਮੂਹ ਮੈਬਰਾਂ ਨੂੰ ਆਪਣੀ ਨਿੱਘੀ ਪਿਆਰ ਭਰੀ ਆਸੀਸ ਦੇਣ ਲਈ ਪੁੱਜੇ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਮੌਕੇ ਕੀਤਾ।

ਉਨ੍ਹਾਂ ਨੇ ਕਿਹਾ ਕਿ ਸੇਵਾ ਤੇ ਸਿਮਰਨ ਦੇ ਸਿਧਾਂਤ ਉਪਰ ਪਹਿਰਾ ਦੇਣ ਵਾਲੇ ਮਾਤਾ ਵਿਪਨਪ੍ਰੀਤ ਕੌਰ ਜੀ ਵੱਲੋ ਗੁਰਬਾਣੀ ਕੀਰਤਨ ਦੇ ਪ੍ਰਵਾਹ ਨੂੰ ਨਿਰੰਤਰ ਅੱਗੇ ਤੋਰਨ ਵਿੱਚ ਜੋ ਵਡਮੁੱਲਾ ਯੋਗਦਾਨ ਆਪਣੇ ਸਾਥੀਆਂ ਨਾਲ ਪਾਇਆ ਜਾ ਰਿਹਾ ਹੈ।ਉਹ ਸਮੁੱਚੇ ਪੰਥ ਲਈ ਇੱਕ ਚਾਨਣ ਮੁਨਾਰਾ ਹੈ।ਜਿਸ ਨੂੰ ਮੁੱਖ ਰੱਖਦਿਆ ਹੋਇਆ ਅੱਜ ਅੰਮ੍ਰਿਤ ਸਾਗਰ ਪਰਿਵਾਰ ਉਨ੍ਹਾਂ ਨੂੰ ਸਨਮਾਨਿਤ ਕਰਨ ਵਿੱਚ ਮਾਣ ਮਹਿਸੂਸ ਕਰ ਰਿਹਾ ਹੈ।

ਇਸ ਦੌਰਾਨ ਸ.ਬਲਬੀਰ ਸਿੰਘ ਭਾਟੀਆ,ਉਨ੍ਹਾਂ ਦੀ ਸੁਪਤਨੀ ਦਲਜੀਤ ਕੌਰ ਭਾਟੀਆ ਤੇ ਸਪੁੱਤਰ ਕਰਨਪ੍ਰੀਤ ਸਿੰਘ ਭਾਟੀਆ ਨੇ ਅੰਮ੍ਰਿਤ ਸਾਗਰ ਪਰਿਵਾਰ ਵੱਲੋ ਜੈਕਾਰਿਆਂ ਦੀ ਗੂੰਜ ਵਿੱਚ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਤੇ ਉਨ੍ਹਾਂ ਦੇ ਨਾਲ ਪੁੱਜੇ ਸ.ਮਨਿੰਦਰ ਸਿੰਘ ਆਹੂਜਾ ਪ੍ਰਧਾਨ ਸਿੱਖ ਨੌਜਵਾਨ ਸੇਵਾ ਸੁਸਾਇਟੀ ਅਤੇ ਮਾਤਾ ਜੀ ਦੇ ਜੱਥੇ ਦੀਆਂ ਬੀਬੀਆਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਉਨ੍ਹਾਂ ਦੇ ਨਾਲ ਵਿਕਰਮ ਸਿੰਘ, ਮਨੀਕਰਨ ਸਿੰਘ,ਮਨਿੰਦਰਪਾਲ ਸਿੰਘ ਸੋਨੂੰ ,ਜਸਵਿੰਦਰ ਕੌਰ ਸਲੂਜਾ,ਅਸ਼ਮੀਤ ਕੌਰ ,ਜਸਮੀਨ ਕੌਰ,ਸਮੇਤ ਕਈ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।