ਪੰਜਾਬ ਅਤੇ ਪੂਰੇ ਦੇਸ਼ ਵਿੱਚ ਕਦੋਂ ਆ ਰਹੀ ਹੈ ਮੌਨਸੂਨ ? — ਪੜ੍ਹੋ ਪੂਰੀ ਰਿਪੋਰਟ

ਨਿਊਜ਼ ਪੰਜਾਬ

ਨਵੀ ਦਿੱਲੀ , 16 ਮਈ – ਭਾਰਤ ਦੇ ਮੌਸਮ ਵਿਭਾਗ ( IMD ) ਨੇ ਮੌਨਸੂਨ ਬਾਰੇ ਭਵਿੱਖਬਾਣੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮੌਨਸੂਨ ਦੀ ਬਰਸਾਤ 1 ਜੁਲਾਈ ਤੋਂ ਆਰੰਭ ਹੋ ਜਾਵੇਗੀ | IMD ਵਲੋਂ ਜਾਰੀ ਸੂਚਨਾ ਅਨੁਸਾਰ ਦੇਸ਼ ਵਿੱਚ ਜੂਨ ਦੇ ਪਹਿਲੇ ਹਫਤੇ ਮੌਨਸੂਨ ਦਾਖਲ ਹੋ ਜਾਵੇਗੀ ਅਤੇ 5 ਜੂਨ ਤੋਂ ਕੇਰਲਾ ਤੋਂ ਮੀਂਹ ਪਾਉਂਦੀ ਹੋਈ 8 ਜੁਲਾਈ ਤਕ ਸਾਰੇ ਦੇਸ਼ ਵਿੱਚੋ ਚਲੀ ਜਾਵੇਗੀ | ਪੰਜਾਬ ਹਰਿਆਣਾ ਅਤੇ ਨੇੜਲੇ ਇਲਾਕਿਆਂ ਨੂੰ 1 ਜੁਲਾਈ ਤੋਂ 8 ਜੁਲਾਈ ਤੱਕ ਪ੍ਰਭਾਵਿਤ ਕਰੇਗੀ | ਵਿਭਾਗ ਨੇ ਕਿਹਾ ਕਿ ਦੱਸੀਆਂ ਤਾਰੀਖ਼ਾਂ ਵਿੱਚ 4 ਦਿਨ ਦਾ ਉਪਰ – ਥੱਲੇ ਹੋਣ ਦੀ ਗੁੰਜ਼ਾਇਸ਼ ਵੀ ਹੈ | 

IMD ਵਲੋਂ ਜਾਰੀ ਦੇਸ਼ ਦਾ ਮੌਨਸੂਨ  ਨਕਸ਼ਾ