ਲੁਧਿਆਣਾਤੁਹਾਡਾ ਸ਼ਹਿਰ

ਗੁਰੂ ਅਮਰਦਾਸ ਜੀ ਦੇ ਪ੍ਰਕਾਸ ਪੂਰਬ ਨੂੰ ਸਮਰਪਿਤ ਪੰਜਵਾਂ ਮਹਾਨ ਕੀਰਤਨ ਸਮਾਗਮ – ਗੁਰੂ ਘਰਾਂ ਵਿੱਚ ਨੋਜਵਾਨ ਪੀੜੀ ਸੇਵਾ ਲਈ ਅੱਗੇ ਆਵੇ – ਬੈਨੀਪਾਲ 

ਨਿਊਜ਼ ਪੰਜਾਬ

ਲੁਧਿਆਣਾ, 19 ਮਈ – ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਲੁਧਿਆਣਾ ਵਿਖੇ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਵਾਂ ਮਹਾਨ ਕੀਰਤਨ ਸਮਾਗਮ ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਅਮਰਦਾਸ ਸੇਵਾ ਸੋਸਾਇਟੀ ਦੇ ਸਹਿਯੋਗ ਸਦਕਾ ਕਰਵਾਏ ਗਏ।

ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਕੀਰਤਨੀ ਜੱਥਿਆ ਨੇ ਹਾਜਰੀਆਂ ਭਰੀਆਂ ਇਹ ਸਮਾਗਮ ਐਤਵਾਰ ਅੰਮ੍ਰਿਤ ਵੇਲੇ ਤੋਂ ਆਰੰਭ ਹੋਏ ਜਿਨਾਂ ਵਿੱਚ ਸਵੇਰੇ ਆਸਾ ਜੀ ਦੀ ਵਾਰ ਅਤੇ ਨਿਤਨੇਮ ਸੰਗਤੀ ਰੂਪ ਵਿੱਚ ਕੀਤੇ ਗਏ। ਅਤੇ ਸ਼ਾਮ ਦੇ ਸਮਾਗਮ ਵਿੱਚ ਰਹਿਰਾਸ ਅਤੇ ਸੋਧਰ ਦੀ ਚੌਕੀ ਤੋਂ ਬਾਅਦ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਦੇ ਜੱਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ। ਬਾਅਦ ਵਿੱਚ ਭਾਈ ਸੁਖਜੀਤ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੀਆਂ ਦੇ ਕੀਰਤਨੀ ਜੱਥੇ ਨੇ ਇਲਾਹੀ ਬਾਣੀ ਦੇ ਕੀਰਤਨ ਸ੍ਰਵਨ ਕਰਵਾਏ ਅਤੇ ਗੁਰੂ ਜੱਸ ਨਾਲ ਜੋੜਿਆ।

ਬਾਅਦ ਵਿੱਚ ਪੰਥ ਪ੍ਰਸਿੱਧ ਮੀਰੀ ਪੀਰੀ ਜੱਥਾ ਜਗਾਧਰੀ ਵਾਲਿਆਂ ਨੇ ਕੀਰਤਨ ਦਾ ਜੱਸ ਗਾਇਨ ਕੀਤਾ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋਕੇ ਕੀਰਤਨ ਦਾ ਲਾਹਾ ਲਿਆ ਅਤੇ ਆਪਣਾ ਜੀਵਨ ਸਫਲਾ ਕੀਤਾ।

ਪੰਜਵੇ ਮਹਾਨ ਕੀਰਤਨ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਇੱਕਤਰ ਹੋਈਆ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਸੰਗਤਾਂ ਦਾ ਧੰਨਵਾਦ ਕਰਦੀਆਂ ਕਿਹਾ ਕਿ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾ ਤੇ ਵੱਧ ਚੜ੍ਹਕੇ ਪ੍ਰਚਾਰ ਕੀਤਾ ਅਤੇ ਉੱਚ ਨੀਚ ਦੇ ਭੇਦ ਭਾਵ ਨੂੰ ਖਤਮ ਕਰਨ ਵਾਸਤੇ ਅਹਿਮ ਯੋਗਦਾਨ ਪਾਇਆ,  ਉਨ੍ਹਾਂ ਕਿਹਾ ਸਾਨੂੰ ਗੁਰੂ ਘਰਾ ਵਿੱਚ ਨੋਜਵਾਨ ਪੀੜੀ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਤਾ ਜੋ ਸਾਡੀ ਨੋਜਵਾਨ ਪੀੜੀ ਬਾਣੀ ਬਾਣੇ ਨਾਲ ਜੁੜ ਸਕੇ

ਸਮਾਗਮ ਦੋਰਾਨ ਸਾਰੇ ਰਾਗੀ ਜਥਿਆ ਦਾ ਅਤੇ ਸਹਿਰ ਦੀਆਂ ਪ੍ਰਮੁਖ ਸਖਸੀਅਤਾਂ ਦਾ ਸਨਮਾਨ ਗੁਰੂ ਘਰ ਦੀ ਬਖਸ਼ਿਸ਼ਾਂ ਸਿਰੋਪਾਉ ਨਾਲ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਗੁਰੂਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਅਤੇ ਸ਼੍ਰੀ ਗੁਰੂ ਅਮਰਦਾਸ ਸੇਵਾ ਸੋਸਾਇਟੀ ਦੇ ਮੇਂਬਰਾ ਵਲੋਂ ਸਾਝੇ ਤੋਰ ਤੇ ਕੀਤਾ ਗਿਆ।

ਕੀਰਤਨ ਸਮਾਗਮ ਵਿੱਚ ਹਾਜਰ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੇਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਬਲਬੀਰ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਯਸ਼ਪਾਲ ਸਿੰਘ ਚਰਨਜੀਤ ਸਿੰਘ ਪਾਇਲ ਮਨਜੀਤ ਸਿੰਘ ਪਾਇਲ ਦਲਜੀਤ ਸਿੰਘ ਪਾਇਲ ਤਰਲੋਕ ਸਿੰਘ ਅਮਰਜੀਤ ਸਿੰਘ ਪਰਮਜੀਤ ਸਿੰਘ ਗਗਨਦੀਪ ਸਿੰਘ ਸੁਰਿੰਦਰ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ ਗੁਰਦੀਪ ਸਿੰਘ ਕਾਲੜਾ ਬਲਜੀਤ ਸਿੰਘ ਬਿਤਾ ਤਰਲੋਕ ਸਿੰਘ ਸੱਚਦੇਵਾ ਵੀ ਹਾਜ਼ਰ ਸਨ।