ਕੁਦਰਤੀ ਸਰੋਤਾਂ ਦੀ ਸੰਭਾਲ ਲਈ ਝੋਨੇ ਦੀਆਂ ਨਵੀਆਂ ਕਿਸਮਾਂ ਦੀ ਕਾਸ਼ਤ ਕਰਨ ਦੀ ਸਿਫਾਰਿਸ਼

-ਲਗਭਗ ਬਰਾਬਰ ਝਾੜ ਦੇਣ ਵਾਲੀਆਂ ਅਤੇ ਝੁਲਸ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹਨ ਪੀ ਆਰ ਕਿਸਮਾਂ : ਪੀ ਏ ਯੂ ਮਾਹਿਰ

ਨਿਊਜ਼ ਪੰਜਾਬ

ਲੁਧਿਆਣਾ, 15 ਮਈ -ਪੰਜਾਬ ਦੇ ਕਿਸਾਨਾਂ ਨੇ ਖੇਤੀ ਦੀਆਂ ਨਵੀਆਂ ਤਕਨੀਕਾਂ ਅਤੇ ਖੋਜਾਂ ਨੂੰ ਹਮੇਸ਼ਾ ਭਰਵਾਂ ਹੁੰਗਾਰਾ ਦਿੱਤਾ ਹੈ।ਜਿਸ ਦਾ ਸਬੂਤ ਮੌਜੂਦਾ ਸੀਜ਼ਨ ਦੌਰਾਨ ਪਰਮਲ ਝੋਨੇ ਦੀਆਂ ਪੀ ਆਰ 128 ਅਤੇ ਪੀ ਆਰ 129 ਕਿਸਮਾਂ ਸਬੰਧੀ ਖਿੱਚ ਤੋਂ ਮਿਲ ਰਿਹਾ ਹੈ। ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਗੁਰਜੀਤ ਸਿੰਘ ਮਾਂਗਟ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਇਨ•ਾਂ ਕਿਸਮਾਂ ਦਾ ਬੀਜ ਗੈਰ-ਪ੍ਰਮਾਣਿਤ ਵਸੀਲਿਆਂ ਤੋਂ ਨਾ ਖਰੀਦਿਆ ਜਾਵੇ। ਉਹਨਾਂ ਕਿਹਾ ਕਿ ਕਿਸਾਨ ਇਸ ਸਾਲ ਨਵੀਆਂ ਕਿਸਮਾਂ ਦੇ ਤਸਦੀਕਸ਼ੁਦਾ ਬੀਜ ਲੈ ਕੇ ਸੀਮਤ ਰਕਬੇ ਉਪਰ ਲਾਕੇ ਪਰਖ ਕਰਨ ਅਤੇ ਜਿਹੜੀ ਕਿਸਮ ਉਨ•ਾਂ ਦੀਆਂ ਆਸਾਂ ਤੇ ਖਰੀ ਉਤਰੇ ਉਸ ਹੇਠ ਅਗਲੇ ਸਾਲ ਰਕਬਾ ਵਧਾਇਆ ਜਾ ਸਕਦਾ ਹੈ।
ਡਾ. ਮਾਂਗਟ ਨੇ ਦੱਸਿਆ ਕਿ ਪੀ ਆਰ 128 ਅਤੇ ਪੀ ਆਰ 129 ਕਿਸਮਾਂ ਦੀ ਪਨੀਰੀ 20 ਮਈ ਤੋਂ ਬਾਅਦ ਅਤੇ ਲੁਆਈ 20  ਜੂਨ ਤੋਂ ਬਾਅਦ ਕਰਨ ਨਾਲ ਸਹੀ ਝਾੜ ਵੀ ਮਿਲਦਾ ਹੈ ਅਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਬਿਨ•ਾਂ ਸਾਂਭ-ਸੰਭਾਲ ਲਈ ਕਾਫ਼ੀ ਸਮਾਂ ਵੀ ਮਿਲ ਜਾਂਦਾ ਹੈ।ਪੀ ਆਰ 128 ਕਿਸਮ ਪਨੀਰੀ ਪੁੱਟ ਕੇ ਲਗਾਉਣ ਤੋਂ ਬਾਅਦ 111 ਦਿਨ ਅਤੇ ਪੀ ਆਰ 129 ਕਿਸਮ 108 ਦਿਨ ਦਾ ਸਮਾਂ ਲੈਂਦੀ ਹੈ ਜੋ ਕਿ ਪੂਸਾ 44 ਨਾਲੋਂ ਤਕਰੀਬਨ 3 ਹਫ਼ਤੇ ਘੱਟ ਅਤੇ ਪੀ ਆਰ 121, ਪੀ ਆਰ 124 ਅਤੇ ਪੀ ਆਰ 114 ਦੇ ਬਰਾਬਰ ਹੈ। ਇਹ ਕਿਸਮਾਂ ਲੰਮਾਂ ਸਮਾਂ ਲੈਣ ਵਾਲੀਆਂ ਕਿਸਮਾਂ ਅਧੀਨ ਰਕਬੇ ਨੂੰ ਘਟਾਉਣ ਵਿੱਚ ਸਹਾਈ ਹੋ ਸਕਦੀਆਂ ਹਨ ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ। ਇਹ ਦੋਨੋਂ ਕਿਸਮਾਂ ਝੁਲਸ ਰੋਗ ਦੇ ਜੀਵਾਣੂ ਦੀਆਂ ਇਸ ਸਮੇਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹਨ।
ਪੀ ਆਰ 128 ਕਿਸਮ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਜਦ ਕਿ ਪੀ ਆਰ 129 ਦਾ 30.0 ਕੁਇੰਟਲ ਪ੍ਰਤੀ ਏਕੜ ਹੈ। ਇਨ•ਾਂ ਕਿਸਮਾਂ ਵਿੱਚ ਕੁੱਲ ਚੌਲਾਂ ਅਤੇ ਸਾਬਤ ਚੌਲਾਂ ਦੀ ਮਾਤਰਾ ਪ੍ਰਚੱਲਿਤ ਕਿਸਮਾਂ ਦੇ ਬਰਾਬਰ ਹੈ।ਇਹ ਕਿਸਮਾਂ ਭਾਰਤ ਸਰਕਾਰ ਦੁਆਰਾ ਨਿਰਧਾਰਤ 67% ਚੌਲਾਂ ਦੀ ਰਿਕਵਰੀ ਦੇ ਮਾਪਦੰਡ ਨੂੰ ਪੂਰਾ ਕਰਦੀਆਂ ਹਨ। ਇਹ ਦੋਨੋਂ ਕਿਸਮਾਂ ਪੀ.ਏ.ਯੂ. 201 ਤੋਂ ਵੱਖਰੀਆਂ ਹਨ।
ਡਾ. ਮਾਂਗਟ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਇਸ ਸਾਲ ਯੂਨੀਵਰਸਿਟੀ ਦੁਆਰਾ ਪੈਦਾ ਕੀਤਾ ਬੀਜ ਹੀ ਬੀਜਣ ਅਤੇ ਬੀਜ ਵਿਕਰੇਤਾਵਾਂ ਦੁਆਰਾ ਝਾੜ ਪ੍ਰਤੀ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਤੋਂ ਗੁੰਮਰਾਹ ਨਾਂ ਹੋਣ।