800 ਵਿਅਕਤੀਆਂ ਲਈ ਹੋਟਲਾਂ ਅਤੇ 150 ਵਿਅਕਤੀਆਂ ਲਈ ਸਰਕਾਰੀ ਇਮਾਰਤਾਂ ਵਿੱਚ ਕੀਤਾ ਪ੍ਰਬੰਧ-ਨੋਡਲ ਅਫ਼ਸਰ ਸੰਯਮ ਅਗਰਵਾਲ

ਜ਼ਿਲ•ਾ ਪ੍ਰਸਾਸ਼ਨ ਵੱਲੋਂ ਵਿਦੇਸ਼ਾਂ ਤੋਂ ਮੁੜਨ ਵਾਲੇ ਲੋਕਾਂ ਲਈ 950 ਬਿਸਤਰਿਆਂ ਦੀ ਸਹੂਲਤ ਦਾ ਪ੍ਰਬੰਧ
-ਕਿਹਾ! ਵਿਦੇਸ਼ੋਂ ਮੁੜਨ ਵਾਲਿਆਂ ਨੂੰ ਹੋਟਲ ਜਾਂ ਪ੍ਰਤੀ ਦਿਨ ਕਿਰਾਏ ਨਾਲ ਸਰਕਾਰੀ ਇਮਾਰਤ ਵਿੱਚ ਰਹਿਣ ਦੀ ਦਿੱਤੀ ਜਾਵੇਗੀ ਆਪਸ਼ਨ
-ਹੁਣ ਤੱਕ ਵਾਪਸ ਆਏ 8 ਵਿਅਕਤੀ ਰੁਕੇ ਹਨ ਹੋਟਲਾਂ ਵਿੱਚ

ਨਿਊਜ਼ ਪੰਜਾਬ

ਲੁਧਿਆਣਾ, 15 ਮਈ -ਕੋਵਿਡ 19 ਦੇ ਨੋਡਲ ਅਫ਼ਸਰ ਅਤੇ ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਯਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਵਿਅਕਤੀ ਵੱਖ-ਵੱਖ ਦੇਸ਼ਾਂ ਵਿੱਚੋਂ ਵਾਪਸ ਪਰਤ ਰਹੇ ਹਨ, ਉਨ•ਾਂ ਨੂੰ ਇਕਾਂਤਵਾਸ ਵਿੱਚ ਰੱਖਣ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਨਿੱਜੀ ਹੋਟਲਾਂ ਅਤੇ ਸਰਕਾਰੀ ਇਮਾਰਤਾਂ ਵਿੱਚ 950 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸਰਕਾਰੀ ਇਮਾਰਤਾਂ ਵਿੱਚ 150 ਕਮਰੇ ਦਾ ਪ੍ਰਬੰਧ ਪਾਰਕਰ ਹਾਊਸ ਅਤੇ ਕੈਰੋਂ ਕਿਸਾਨ ਘਰ (ਦੋਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਥਿਤ) ਵਿੱਚ ਕੀਤਾ ਗਿਆ ਹੈ। ਜਦਕਿ 800 ਬਿਸਤਰਿਆਂ ਦਾ ਪ੍ਰਬੰਧ ਵੱਖ-ਵੱਖ ਹੋਟਲਾਂ ਵਿੱਚ ਕੀਤਾ ਗਿਆ ਹੈ।
ਉਨ•ਾਂ ਦੱਸਿਆ ਕਿ ਹਾਲੇ ਤੱਕ 8 ਵਿਅਕਤੀ ਨਿੱਜੀ ਹੋਟਲਾਂ ‘ਏ’ ਅਤੇ ‘ਓਇਓ’ ਵਿੱਚ ਰੁਕੇ ਹੋਏ ਹਨ। ਅਗਲੇ 2-3 ਹਫਤਿਆਂ ਵਿੱਚ ਹੋਰ ਵਿਅਕਤੀਆਂ ਦੇ ਮੁੜਨ ਦਾ ਸੰਭਾਵਨਾ ਹੈ। ਉਨ•ਾਂ ਦੱਸਿਆ ਕਿ 250 ਦੇ ਕਰੀਬ ਵਿਅਕਤੀ ਵਿਦੇਸ਼ਾਂ ਤੋਂ ਮੁੜ ਕੇ ਜ਼ਿਲ•ਾ ਲੁਧਿਆਣਾ ਵਿੱਚ ਆਉਣ ਵਾਲੇ ਹਨ। ਕੁਝ ਵਿਅਕਤੀ ਆਪਣੇ ਪਰਿਵਾਰਾਂ ਨਾਲ ਆ ਰਹੇ ਹਨ, ਇਸ ਕਰਕੇ ਜ਼ਿਲ•ਾ ਪ੍ਰਸਾਸ਼ਨ ਵੱਲੋਂ 1000 ਦੇ ਅੰਦਾਜ਼ੇ ਨਾਲ ਪ੍ਰਬੰਧ ਕੀਤੇ ਗਏ ਹਨ। ਜਿਆਦਾਤਰ ਵਿਅਕਤੀ ਦੁਬਈ, ਅਮਰੀਕਾ, ਕੈਨੇਡਾ, ਆਸਟਰੇਲੀਆ, ਯੂ. ਏ. ਈ. ਅਤੇ ਹੋਰ ਦੇਸ਼ਾਂ ਨਾਲ ਸੰਬੰਧਤ ਹਨ।
ਉਨ•ਾਂ ਦੱਸਿਆ ਕਿ ਜਦੋਂ ਇਹ ਵਿਅਕਤੀ ਆਉਣਗੇ ਤਾਂ ਇਨ•ਾਂ ਦੀ ਮੈਡੀਕਲ ਸਕਰੀਨਿੰਗ ਕੀਤੀ ਜਾਵੇਗੀ। ਜੇਕਰ ਉਨ•ਾਂ ਵਿੱਚ ਕੋਈ ਲੱਛਣ ਹੋਣਗੇ ਤਾਂ ਉਨ•ਾਂ ਦੇ ਨਮੂਨੇ ਲੈ ਕੇ ਨਤੀਜਿਆਂ ਦੀ ਉਡੀਕ ਕੀਤੀ ਜਾਵੇਗੀ। ਜਿੰਨ•ਾਂ ਵਿੱਚ ਲੱਛਣ ਨਾ ਹੋਣਗੇ ਉਨ•ਾਂ ਦੇ ਨਮੂਨੇ 14 ਦਿਨਾਂ ਦੇ ਇਕਾਂਤਵਾਸ ਉਪਰੰਤ ਹੋਟਲ ਜਾਂ ਸਰਕਾਰੀ ਇਮਾਰਤ ਵਿੱਚ ਹੀ ਲਏ ਜਾਣਗੇ। ਜੇਕਰ ਕੋਈ ਵਿਅਕਤੀ ਪਾਜ਼ੀਟਿਵ ਪਾਇਆ ਜਾਵੇਗਾ ਤਾਂ ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਜਾਂ ਜੱਚਾ ਬੱਚਾ ਹਸਪਤਾਲ ਨੇੜੇ ਵਰਧਮਾਨ ਮਿੱਲ ਭਰਤੀ ਕੀਤਾ ਜਾਵੇਗਾ। ਉਨ•ਾਂ ਸਪੱਸ਼ਟ ਕੀਤਾ ਕਿ ਵਿਦੇਸ਼ੋਂ ਮੁੜਨ ਵਾਲੇ ਹਰੇਕ ਵਿਅਕਤੀ ਨੂੰ 14 ਦਿਨ ਦਾ ਇਕਾਂਤਵਾਸ ਹੋਟਲ ਜਾਂ ਸਰਕਾਰੀ ਇਮਾਰਤ ਵਿੱਚ ਕਰਨਾ ਲਾਜ਼ਮੀ ਹੈ। ਜਦੋਂ ਉਨ•ਾਂ ਦੀਆਂ ਰਿਪੋਰਟਾਂ ਨੈਗੇਟਿਵ ਆਉਣਗੀਆਂ ਉਨ•ਾਂ ਨੂੰ ਉਦੋਂ ਹੀ ਉਨ•ਾਂ ਦੇ ਪਿੰਡਾਂ ਜਾਂ ਘਰਾਂ ਵਿੱਚ ਭੇਜਿਆ ਜਾਵੇਗਾ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਪਾਰਕਰ ਹਾਊਸ ਅਤੇ ਕੈਰੋਂ ਕਿਸਾਨ ਘਰ ਵਿੱਚ ਰਹਿਣ ਦਾ ਕਿਰਾਇਆ ਪ੍ਰਤੀ ਵਿਅਕਤੀ ਪ੍ਰਤੀ ਦਿਨ 500 ਰੁਪਏ ਅਤੇ 300 ਰੁਪਏ ਹੈ। ਜਿਸ ਵਿੱਚ ਤਿੰਨ ਸਮੇਂ ਦਾ ਖਾਣਾ ਸ਼ਾਮਿਲ ਹੋਵੇਗਾ। ਉਨ•ਾਂ ਦੱਸਿਆ ਕਿ ਜ਼ਿਲ•ਾ ਪ੍ਰਸਾਸ਼ਨ ਵੱਲੋਂ ਨਿੱਜੀ ਹੋਟਲਾਂ ਵਿੱਚ 2 ਤੋਂ 5 ਤਾਰਾ ਹੋਟਲਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਥੇ ਵੀ ਉਨ•ਾਂ ਨੂੰ ਅਦਾਇਗੀ ਅਧਾਰ ‘ਤੇ ਰਿਹਾਇਸ਼ ਮਿਲੇਗੀ। ਨਿੱਜੀ ਹੋਟਲਾਂ ਦਾ ਖਰਚਾ ਤਿੰਨ ਸਮੇਂ ਦੇ ਭੋਜਨ ਸਮੇਤ 1300 ਪ੍ਰਤੀ ਦਿਨ ਤੋਂ ਸ਼ੁਰੂ ਹੁੰਦਾ ਹੈ। ਇੱਕ ਪਰਿਵਾਰ ਦੇ ਦੋ ਵਿਅਕਤੀ ਇੱਕ ਕਮਰੇ ਵਿੱਚ ਰਹਿ ਸਕਦੇ ਹਨ। ਹੁਣ ਤੱਕ 20 ਹੋਟਲਾਂ ਵਿੱਚ ਕਮਰੇ ਮੁਹੱਈਆ ਕਰਾਉਣ ਲਈ ਜ਼ਿਲ•ਾ ਪ੍ਰਸਾਸ਼ਨ ਕੋਲ ਅਪਲਾਈ ਕੀਤਾ ਹੋਇਆ ਹੈ।