ਪੁਲਿਸ ਜ਼ਿਲ੍ਹਾ ਖੰਨਾ ਦੇ 8 ਥਾਣਿਆਂ ਦੇ ਇਲਾਕੇ ਵਿੱਚ ਮਹਿਲਾ ਪੁਲਿਸ ਵੱਲੋਂ 8 ਐਕਟਿਵਾ ਸਕੂਟਰੀਆ ‘ਤੇ ਗਸ਼ਤ ਕੀਤੀ ਜਾਵੇਗੀ – ਡੀ.ਆਈ.ਜੀ ਨਿਲਾਂਬਰੀ ਜਗਦਲੇ  

*ਡੀ.ਆਈ.ਜੀ ਨਿਲਾਂਬਰੀ ਜਗਦਲੇ ਵੱਲੋਂ ਪੰਜਾਬ ਪੁਲਿਸ ਜ਼ਿਲ੍ਹਾ ਖੰਨਾ ਵਿਖੇ ਮਹਿਲਾ ਮਿੱਤਰ ਸਕੀਮ ਤਹਿਤ ਮਹਿਲਾ ਸਰਕਾਰੀ ਸਟਾਫ ਲਈ 8 ਸੂਤਰੀ ਪ੍ਰੋਗਰਾਮ ਲਾਂਚ ਕੀਤਾ ਗਿਆ*

*ਪੰਜਾਬ ਪੁਲਿਸ ਮਹਿਲਾ ਮਿੱਤਰ ਦਾ ਸਟਾਫ ਬੱਚਿਆਂ ਅਤੇ ਔਰਤਾਂ ਪ੍ਰਤੀ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਵਿੱਚ ਸਹਾਇਕ ਹੋਵੇਗਾ*

ਹਰਜੀਤ ਸਿੰਘ ਖ਼ਾਲਸਾ / ਨਿਊਜ਼ ਪੰਜਾਬ

ਖੰਨਾ, ਲੁਧਿਆਣਾ, 1 ਮਈ – ਆਈ.ਪੀ.ਐਸ, ਡੀ.ਆਈ.ਜੀ. ਲੁਧਿਆਣਾ ਰੇਂਜ, ਲੁਧਿਆਣਾ ਨਿਲਾਂਬਰੀ ਜਗਦਲੇ ਨੇ ਵੀਰਵਾਰ ਨੂੰ ਦਫਤਰ ਸੀਨੀਅਰ ਪੁਲਿਸ ਕਪਤਾਨ ਖੰਨਾ ਵਿਖੇ ਪਹੁੰਚ ਕੇ ਮਹਿਲਾ ਸਸ਼ਕਤੀਕਰਨ ਦੇ ਤਹਿਤ ਬਹੁਤ ਵੱਡਾ ਅਤੇ ਸ਼ਲਾਘਾਯੋਗ ਫੈਸਲਾ ਲੈਂਦੇ ਹੋਏ ਪੰਜਾਬ ਪੁਲਿਸ ਮਹਿਲਾ ਮਿੱਤਰ ਸਕੀਮ ਤਹਿਤ ਮਹਿਲਾ ਸਰਕਾਰੀ ਸਟਾਫ਼ ਲਈ ਅੱਠ ਸੂਤਰੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਜਿਸ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਦੇ ਵੱਖ-ਵੱਖ 8 ਥਾਣਿਆਂ ਦੀਆਂ 8 ਪੰਜਾਬ ਪੁਲਿਸ ਮਹਿਲਾ ਮਿੱਤਰ ਨੂੰ 8 ਨਵੀਆਂ ਐਕਟਿਵਾ ਸਕੂਟਰੀਆ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਖੰਨਾ ਦੇ ਜ਼ਿਲ੍ਹਾ ਪੁਲਿਸ ਮੁਖੀ ਡਾ. ਜੋਤੀ ਯਾਦਵ ਬੈਂਸ ਵੀ ਮੌਜੂਦ ਸਨ।

ਡੀ.ਆਈ.ਜੀ ਨਿਲਾਂਬਰੀ ਜਗਦਲੇ ਨੇ ਕਿਹਾ ਕਿ ਖੰਨਾ ਦੇ ਐਸ.ਐਸ.ਪੀ ਡਾ. ਜੋਤੀ ਯਾਦਵ ਬੈਂਸ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਹਿਲਾ ਸਸ਼ਕਤੀਕਰਨ ਦੇ ਤਹਿਤ ਇੱਕ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ 8 ਥਾਣਿਆਂ ਦੇ ਏਰੀਏ ਵਿੱਚ ਮਹਿਲਾ ਪੁਲਿਸ ਵੱਲੋਂ 8 ਐਕਟਿਵਾ ਸਕੂਟਰੀ ‘ਤੇ ਗਸ਼ਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਜ਼ਮਾਨੇ ਵਿਚ ਜੁੜਨਾ ਅਤੇ ਗਤੀਸ਼ੀਲ ਰਹਿਣਾ ਬਹੁਤ ਜ਼ਰੂਰੀ ਹੈ। ਮਹਿਲਾ ਸਟਾਫ ਗਸ਼ਤ ਦੌਰਾਨ ਖ਼ਾਸ ਤੌਰ ਤੇ ਸਿੱਖਿਅਕ ਸੰਸਥਾਵਾਂ ‘ਤੇ ਨਿਗਰਾਨੀ ਰੱਖਣਗੀਆਂ। ਉਨ੍ਹਾਂ ਕਿਹਾ ਕਿ ਬੇਟੀਆਂ ਸਾਡੇ ਦੇਸ਼ ਦਾ ਮਾਣ ਹਨ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਬਰਾਬਰ ਤੇ ਹਰ ਤਰ੍ਹਾਂ ਦੇ ਮੌਕੇ ਮਿਲਣ। ਖਾਸ ਤੌਰ ਤੇ ਸਾਡਾ ਉਦੇਸ਼ ਬੇਟੀਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਹੈ। ਇਸ ਕਰਕੇ ਹੀ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਮਹਿਲਾ ਮਿੱਤਰ ਦਾ ਸਟਾਫ ਬੱਚਿਆਂ ਅਤੇ ਔਰਤਾਂ ਪ੍ਰਤੀ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਵਿੱਚ ਸਹਾਇਕ ਹੋਵੇਗਾ।

ਡੀ.ਆਈ.ਜੀ. ਲੁਧਿਆਣਾ ਰੇਂਜ, ਲੁਧਿਆਣਾ ਨੇ ਕਿਹਾ ਕਿ ਹਰੇਕ ਥਾਣੇ ਵਿੱਚ ਡੈਸਕ ਸਥਾਪਤ ਕੀਤੇ ਗਏ ਹਨ ਜੋ ਕਿ ਅਪਰਾਧਾਂ ਪ੍ਰਤੀ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸੁਲਝਾਉਂਦੇ ਹਨ। ਇਸ ਵਿਚ ਅਪਰਾਧ ਪ੍ਰਤੀ ਜ਼ੀਰੋ ਟਾਲਰੈਸ ਨੀਤੀ ਅਪਣਾਈ ਗਈ ਹੈ। ਇਸ ਤਹਿਤ ਇਕਦਮ ਐਫ.ਆਈ.ਆਰ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।

——

*DIG N Jagdale and SSP Khanna flag off eight women Activa-borne patrol units*

Khanna, (Ludhiana) May 1,  DIG Ludhiana Range Nilambari Jagdale and Senior Superintendent of Police Dr Jyoti Yadav flagged off eight women Activa-borne patrol units for the Khanna city on Thursday.

Under a special initiative, the eight women personnel from the Punjab Police Mahila Mitra unit, representing eight different police stations in Khanna district, provided with eight new Activa scooters for patrolling.

DIG Nilambari Jagdale lauded SSP Dr. Jyoti Yadav Bains and her team for taking a major step toward women’s empowerment. She stated that the women staff will particularly monitor educational institutions during their patrols. She added that daughters are the pride of our nation, and the aim is to ensure the women police staff receive equal opportunities and a safe environment. Additionally, the DIG stated that the Punjab Police Mahila Mitra staff will play a key role in preventing crimes against children and women.

Jagdale further added that dedicated desks have been established at each police station to effectively address issues related to crimes. A zero-tolerance policy has been adopted toward crimes, under which FIRs are registered promptly, and appropriate legal action is taken.

 

——-