ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਵਾਪਸ ਆਏੇ ਲੋਕਾਂ ਅਤੇ ਬਿਨਾਂ ਲੱਛਣਾਂ ਵਾਲੇੇ ਸੰਪਰਕਾਂ ਨੂੰ ਹੋਟਲਾਂ / ਨਿੱਜੀ ਫੈਸੀਲਿਟੀਜ਼ ਵਿੱਚ ਏਕਾਂਤਵਾਸ ਕਰਨ ਲਈ ਐਡਵਾਇਜ਼ਰੀ ਜਾਰੀ
ਨਿਊਜ਼ ਪੰਜਾਬ
ਚੰਡੀਗੜ, 13 ਮਈ : ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਵਾਪਿਸ ਆਏੇ ਲੋਕਾਂ ਅਤੇ ਬਿਨਾਂ ਲੱਛਣਾਂ ਵਾਲੇ ਸੰਪਰਕਾਂ ਨੂੰ ਹੋਟਲਾਂ / ਨਿੱਜੀ ਫੈਸਲੀਟੀਜ਼ ਵਿੱਚ ਏਕਾਂਤਵਾਸ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਵਾਪਿਸ ਆਏ ਲੋਕਾਂ ਨੂੰ ਨਿੱਜੀ ਸੁਵਿਧਾਵਾਂ ਵਿੱਚ ਵੀ ਇਕਾਂਤਵਾਸ ਦੀ ਮੰਜ਼ੂਰੀ ਦਿੱਤੀ ਗਈ ਹੈ। ਅਜਿਹੇ ਸਾਰੇ ਵਿਅਕਤੀ ਜਿਨਾਂ ਵਿੱਚ ਵਾਪਿਸ ਆਉਣ ’ਤੇ ਕੋਈ ਲੱਛਣ ਨਹੀਂ ਹਨ ਜਾਂ ਕੁਝ ਲੱਛਣ ਦਿਖਾਈ ਦਿੰਦੇ ਹਨ ਪਰੰਤੂ ਕੋਵਿਡ-19 ਨੈਗੇਟਿਵ ਪਾਏ ਗਏ ਹਨ, ਉਨਾਂ ਨੂੰ ਵਾਪਿਸ ਆਉਣ ’ਤੇ ਉਨਾਂ ਦੀ ਚੋਣ ਅਨੁਸਾਰ ਘਰ ਜਾਂ ਨਿੱਜੀ ਫੈਸੀਲਿਟੀ ਵਿੱਚ ਸਖ਼ਤੀ ਨਾਲ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ।
ਕੋਵਿਡ-19 ਦੇ ਚੱਲਦੇ ਸੈਰ-ਸਪਾਟਾ ਖੇਤਰ ਪ੍ਰਭਾਵਿਤ ਹੋਣ ਕਰਕੇ ਵੱਡੇ ਪੱਧਰ ’ਤੇ ਹੋਟਲ, ਅਪਾਰਟਮੈਂਟ, ਲਾਂਜ ਜਿਹੀਆਂ ਕਈ ਫੈਸੀਲੀਟੀਜ਼ ਖਾਲੀ ਪਈਆਂ ਹਨ। ਅਜਿਹੀਆਂ ਕਈ ਸਥਿਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੱਥੇ ਲੋਕਾਂ ਕੋਲ ਘਰ ਵਿੱਚ ਏਕਾਂਤਵਾਸ ਲਈ ਜ਼ਰੂਰੀ ਸੁਵਿਧਾਵਾਂ ਨਹੀਂ ਹਨ, ਉਹ ਇਸ ਤਰਾਂ ਦੀਆਂ ਨਿੱਜੀ ਥਾਵਾਂ ਨੂੰ ਏਕਾਂਤਵਾਸ ਲਈ ਚੁਣ ਸਕਦੇ ਹਨ।
ਬੁਲਾਰੇ ਨੇ ਦੱਸਿਆ ਕਿ ਅਜਿਹੀਆਂ ਨਿੱਜੀ ਫੈਸੀਲਿਟੀਜ਼ ਵਿੱਚ ਇਕਾਂਤਵਾਸ ਲਈ, ਐਡਵਾਇਜ਼ਰੀ ਵਿੱਚ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਬੁਲਾਰੇ ਨੇ ਦੱਸਿਆ ਕਿ ਫੈਸਿਲਟੀ ਮੈੈਨੇਜ਼ਰਾਂ ਲਈ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਫੈਸੀਲਿਟੀ ਮੈਨੇਜਰ ਵੱਲੋਂ ਆਪਣੀ ਪ੍ਰਾਈਵੇਟ ਫੈਸੀਲਿਟੀ ਵਿੱਚ ਇਸ ਮਾਡਲ ਨੂੰ ਅਪਣਾਉਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਏਕਾਂਤਵਾਸ ਅਤੇ ਆਈਸੋਲੇਸ਼ਨ ਫੈਸੀਲਿਟੀ (ਜੇਕਰ ਸਰਕਾਰ ਵੱਲੋਂ ਘਰ/ਪ੍ਰਾਈਵੇਟ ਫੈਸੀਲਿਟੀ ਵਿੱਚ ਆਈਸੋਲੇਸ਼ਨ ਦੀ ਮੰਜ਼ੂਰੀ ਦਿੱਤੀ ਗਈ ਹੈ) ਦੋਵੇਂ ਇੱਕ ਸਥਾਨ ਤੇ ਨਹੀਂ ਹੋ ਸਕਦੀਆਂ ਅਤੇ ਫੈਸੀਲਿਟੀ ਦੇ ਮਾਲਕ ਨੂੰ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੋਵੇਗੀ। ਫੈਸੀਲਿਟੀ ਵੱਲੋਂ ਇੱਕ ਵੱਖਰਾ ਕਮਰਾ ਕਿਰਾਏ ਤੇ ਦਿੱਤਾ ਜਾਵੇਗਾ, ਜਿਸ ਦੇ ਨਾਲ ਵਾਸ਼ਰੂਮ ਅਟੈਚ ਹੋਵੇ। ਫੈਸੀਲਿਟੀ ਵੱਲੋਂ ਰਾਜ ਸਰਕਾਰ ਨਾਲ ਸਲਾਹ ਕਰਕੇ ਕਿਰਾਇਆ ਨਿਰਧਾਰਿਤ ਕੀਤਾ ਜਾਵੇਗਾ, ਜਿਸ ਬਾਰੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾਵੇਗਾ। ਜੋ ਵੀ ਵਿਅਕਤੀ ਇਸ ਫੈਸੀਲਿਟੀ ਦੀ ਚੋਣ ਕਰਦਾ ਹੈ ਤਾਂ ਉਸ ਨੂੰ ਕਿਰਾਏ ਬਾਰੇ ਵਿਸਥਾਰਪੂਰਵਕ ਸਮਝਾਇਆ ਜਾਵੇਗਾ। ਜਿਸ ਨਿੱਜੀ ਫੈਸੀਲਿਟੀ ਵੱਲੋਂ ਇਕਾਂਤਵਾਸ ਤੇ ਆਈਸੋਲੇਸ਼ਨ (ਜਿਸ ਦੀ ਫਿਲਹਾਲ ਮੰਜ਼ੂਰੀ ਨਹੀਂ ਹੈ) ਦੋਵਾਂ ਲਈ ਚੋਣ ਕੀਤੀ ਜਾਂਦੀ ਹੈ, ਅਜਿਹੀ ਫੈਸੀਲਿਟੀ ਵਿੱਚ ਸ਼ੱਕੀ ਅਤੇ ਪੁਸ਼ਟੀ ਮਰੀਜ਼ਾਂ ਨੂੰ ਅਲੱਗ-ਅਲੱਗ ਰੱਖਣ ਲਈ ਨਿਸ਼ਾਨਦੇਹੀ ਕੀਤੀ ਜਾਵੇਗੀ ਅਤੇ ਕਿਸੇ ਵੀ ਹਾਲਾਤ ਵਿਚ ਇਨਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾਵੇਗਾ । ਕੋਈ ਵੀ ਸੰਪਰਕ ਵਾਲਾ ਵਿਅਕਤੀ ਅਜਿਹੀ ਫੈਸੀਲਿਟੀ ਦੀ ਚੋਣ ਕਰਨ ਸਮੇਂ ਇੱਕ ਸਵੈ-ਘੋਸ਼ਣਾ ਭਰ ਕੇ ਦੇਵੇਗਾ। ਏਕਾਂਤਵਾਸ ਸੁਵਿਧਾ ਦੇ ਮਾਲਕਾਂ ਵੱਲੋਂ ਕੁਝ ਹੋਰ ਵਾਧੂ ਇੰਤਜ਼ਾਮਾਂ ਦਾ ਧਿਆਨ ਰੱਖਿਆ ਜਾਵੇਗਾ। ਉਨਾਂ ਵੱਲੋਂ ਰੋਜ਼ਾਨਾ ਡਾਕਟਰ ਦੀ ਉਪਲਬੱਧਤਾ ਯਕੀਨੀ ਬਣਾਈ ਜਾਵੇਗੀ। ਡਾਕਟਰ ਵੱਲੋਂ ਏਕਾਂਤਵਾਸ ਫੈਸੀਲਿਟੀ ਵਿੱਚ ਸੰਪਰਕਾਂ ਦਾ ਹਰ ਦਿਨ ਇੱਕ ਵਾਰ ਆਮ ਮਾਪਦੰਡਾਂ ਦੇ ਆਧਾਰ ’ਤੇ ਤਾਪਮਾਨ, ਪਲਸ, ਬਲੱਡ ਪ੍ਰੈਸ਼ਰ, ਰੇਸਪੀਰੇਟਰੀ ਰੇਟ ਅਤੇ ਪਲਸ ਆਕਸੀਮੀਟਰੀ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਸੰਬੰਧ ਵਿੱਚ ਫੈਸੀਲਿਟੀ ਵਿੱਚ ਸਾਰੇ ਸੰਪਰਕਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ। ਇਸ ਕੰਮ ਵਿੱਚ ਲੱਗੇ ਡਾਕਟਰ ਵੱਲੋਂ ਜ਼ਿਲਾ ਨਿਗਰਾਨ ਅਫ਼ਸਰ ਨੂੰ ਫੈਸੀਲਿਟੀ ਵਿੱਚ ਦਾਖ਼ਲ ਅਜਿਹੇ ਸਾਰੇ ਸੰਪਰਕਾਂ ਦੀ ਸੂਚੀ ਅਤੇ ਉਨਾਂ ਦੀ ਸਿਹਤ ਸਥਿਤੀ ਬਾਰੇ ਰੋਜ਼ਾਨਾ ਜਾਣਕਾਰੀ ਦਿੱਤੀ ਜਾਵੇਗੀ। ਫੈਸੀਲਿਟੀ ਵੱਲੋਂ ਆਈ.ਸੀ.ਐੱਮ.ਆਰ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਂਪਲ ਟੈਸਟਿੰਗ ਲਈ ਇੱਕ ਮੰਜ਼ੂਰਸ਼ੁਦਾ ਲੈਬਾਰਟਰੀ ਨਾਲ ਸੰਪਰਕ ਰੱਖਿਆ ਜਾਵੇਗਾ। ਏਕਾਂਤਵਾਸ ਕੀਤੇ ਵਿਅਕਤੀਆਂ ਨੂੰ ਕਿਸੇ ਵੀ ਰਿਸ਼ਤੇਦਾਰ ਜਾਂ ਬਾਹਰਲੇ ਵਿਅਕਤੀ ਨਾਲ ਮਿਲਣ ਨਹੀਂ ਦਿੱਤਾ ਜਾਵੇਗਾ ਅਤੇ ਉਹ ਸਿਰਫ਼ ਫੋਨ ਤੇ ਗੱਲ ਕਰ ਸਕਦੇ ਹਨ । ਫੈਸੀਲਿਟੀ ਵੱਲੋਂ ਵਾਈ-ਫਾਈ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਵਿਅਕਤੀ ਦੇ ਮੋਬਾਈਲ ਵਿੱਚ ਕੋਵਾ ਪੰਜਾਬ ਐਪ (://..///?=…¿=9) ਡਾਊਨਲੋਡ ਕੀਤੀ ਹੋਵੇ ਅਤੇ ਇਸਨੂੰ ਹਰ ਸਮੇਂ ਐਕਟਿਵ (ਬਲੂਟੂਥ ਅਤੇ ਲੋਕੇਸ਼ਨ ਸਰਵਿਸ ਨਾਲ) ਰੱਖਿਆ ਜਾਵੇਗਾ। ਫੈਸੀਲਿਟੀ ਵੱਲੋਂ ਆਪਣੇ ਸਾਰੇ ਸਟਾਫ਼ ਨੂੰ ਮੁਫ਼ਤ ਐਂਬੂਲੈਂਸ ਸੇਵਾ 108 ਜਾਂ ਜ਼ਰੂਰਤ ਅਨੁਸਾਰ ਹੋਰ ਐਂਬੂਲੈਂਸ ਬੁਲਾਉਣ ਦੀ ਟਰੇਨਿੰਗ ਦਿੱਤੀ ਜਾਵੇਗੀ।
ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਅੰਦਰੂਨੀ ਖੇਤਰਾਂ ਸਮੇਤ ਦਫਤਰ , ਲਾਬੀ, ਸਾਂਝੇ ਕਮਰਿਆਂ ਆਦਿ ਨੂੰ ਹਰ ਸ਼ਾਮ ਕੰਮਕਾਜ ਤੋਂ ਬਾਅਦ ਅਤੇ ਸਵੇਰੇ ਸਵੇਰੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਫ਼ ਕਰਨਾ ਚਾਹੀਦਾ ਹੈ। ਜੇ ਸੰਪਰਕ ਦੀ ਸਤਿਹ ਗੰਦੀ ਨਜ਼ਰ ਆ ਰਹਹ ਹੈ ਤਾਂ ਇਸ ਨੂੰ ਰੋਗਾਣੂ ਮੁਕਤ ਕਰਨ ਤੋਂ ਪਹਿਲਾਂ ਸਾਬਣ ਅਤੇ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ। ਸਫਾਈ ਤੋਂ ਪਹਿਲਾਂ ਸਫਾਈ ਕਰਨ ਵਾਲੇ ਨੂੰ ਡਿਸਪੋਸੇਜਬਲ ਰਬੜ ਦੇ ਬੂਟ, ਦਸਤਾਨੇ (ਹੈਵੀ ਡਿਊ ਟੀ), ਅਤੇ ਕੱਪੜੇ ਦਾ ਇੱਕ ਮਾਸਕ ਪਹਿਨਣਾ ਚਾਹੀਦਾ ਹੈ।ਪਹਿਲਾਂ ਵੱਧ ਸਫਾਈ ਵਾਲੇ ਇਲਾਕਿਆਂ ਤੋਂ ਸਫ਼ਾਈ ਸ਼ੁਰੂ ਕਰੋ ਅਤੇ ਸੁੱਕੇ ਖੇਤਰਾਂ ਵੱਲ ਵਧੋ। ਸਾਰੇ ਅੰਦਰੂਨੀ ਖੇਤਰ ਜਿਵੇਂ ਕਿ ਪ੍ਰਵੇਸ਼ ਦੁਆਰ, ਲਾਂਘੇ ਅਤੇ ਪੌੜੀਆਂ, ਐਸਕਲੇਟਰ, ਐਲੀਵੇਟਰ, ਸੁਰੱਖਿਆ ਗਾਰਡ ਬੂਥ, ਦਫਤਰ ਦੇ ਕਮਰੇ, ਮੀਟਿੰਗ ਕਮਰੇ, ਕੈਫੇਟੇਰੀਆ ਬਾਜ਼ਾਰ ਵਿਚ ਵਪਾਰਕ ਤੌਰ ਤੇ ਉਪਲਬਧ 1% ਸੋਡੀਅਮ ਹਾਈਪੋਕਲੋਰਾਈਟ ਜਾਂ ਇਸ ਦੇ ਬਰਾਬਰ ਰੋਗਾਣੂ-ਮੁਕਤ ਕਰਨ ਵਾਲਾ ਘੋਲ ਵਰਤਿਆ ਜਾਣਾ ਚਾਹੀਦੇ ਹੈ। ਉੱਚ ਸੰਪਰਕ ਵਾਲੀਆਂ ਸਤਿਹਾਂ ਜਿਵੇਂ ਕਿ ਐਲੀਵੇਟਰ ਬਟਨ, ਹੈਂਡਰੇਲ / ਹੈਂਡਲ ਅਤੇ ਕਾਲ ਬਟਨ, ਐਸਕਲੇਟਰ ਹੈਂਡਰੇਲ, ਪਬਲਿਕ ਕਾਊਂਟਰ, ਇੰਟਰਕਾੱਮ ਸਿਸਟਮ, ਟੈਲੀਫੋਨ, ਪਿ੍ਰੰਟਰ / ਸਕੈਨਰ ਵਰਗੇ ਉਪਕਰਣ ਅਤੇ ਹੋਰ ਦਫਤਰੀ ਮਸ਼ੀਨਾਂ 1% ਸੋਡੀਅਮ ਹਾਈਪੋਕਲੋਰਾਈਟ ਵਿੱਚ ਭਿੱਜੇ ਹੋਏ ਲਿਨਨ / ਸੋਖਣ ਯੋਗ ਕਪੜੇ ਨਾਲ ਰੋਜ਼ਾਨਾ ਦੋ ਵਾਰ ਸਾਫ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅਕਸਰ ਛੂਹਣ ਵਾਲੇ ਖੇਤਰ ਜਿਵੇਂ ਟੇਬਲ ਟਾਪਸ, ਕੁਰਸੀ ਦੇ ਹੈਂਡਲਜ਼, ਪੈੱਨਜ਼, ਡਾਇਰੀ ਫਾਈਲਾਂ, ਕੀਬੋਰਡਸ, ਮਾਊਸ ਪੈਡ, ਚਾਹ / ਕਾਫੀ ਡਿਸਪੈਂਸਿੰਗ ਮਸ਼ੀਨਾਂ ਆਦਿ ਨੂੰ ਵਿਸ਼ੇਸ਼ ਤੌਰ ’ਤੇ ਸਾਫ ਕਰਨਾ ਚਾਹੀਦਾ ਹੈ। ਧਾਤੂ ਸਤਹਾਂ ਜਿਵੇਂ ਦਰਵਾਜ਼ੇ ਦੇ ਹੈਂਡਲਜ਼, ਸੁਰੱਖਿਆ ਤਾਲੇ, ਕੁੰਜੀਆਂ ਆਦਿ ਲਈ 70% ਅਲਕੋਹਲ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਥੇ ਬਲੀਚ ਦੀ ਵਰਤੋਂ ਢੁਕਵੀਂ ਨਹੀਂ ਹੈ। ਸਫਾਈ ਪ੍ਰਕਿਰਿਆ ਦੇ ਅੰਤ ਵਿਚ ਸਫਾਈ ਵਿਚ ਵਰਤੇ ਗਏ ਉਪਕਰਣਾਂ ਨੂੰ ਸਾਵਧਾਨੀ ਨਾਲ ਸਾਫ਼ ਕਰੋ। ਸਵੱਛਤਾ ਪ੍ਰਕਿਰਿਆ ਦੌਰਾਨ ਵਰਤੇ ਗਏ ਸੁਰੱਖਿਆ ਉਪਕਰਣਾਂ ਨੂੰ ਵਰਤੋਂ ਤੋਂ ਬਾਅਦ ਨਸ਼ਟ ਕਰਨਾ ਚਾਹੀਦਾ ਹੈ।
ਕੁਆਰੰਟੀਨ ਕਮਰਿਆਂ ਲਈ ਐਡਵਾਇਜ਼ਰੀ ਵਿਚ ਲਿਖਿਆ ਹੈ ਕਿ ਸੰਪਰਕ ਵਾਲੇ ਕੇਸਾਂ ਲਈ ਬਣੇ ਕਮਰਿਆਂ ਦੀ ਸਫਾਈ ਸਿਰਫ ਉਚਿਤ ਸੁਰੱਖਿਆਤਮਕ ਗੀਅਰ (ਰਬੜ ਦੇ ਦਸਤਾਨੇ, ਮਾਸਕ, ਰਬੜ ਦੇ ਬੂਟ, ਐਪ੍ਰਨ ਆਦਿ) ਪਹਿਨਣ ਤੋਂ ਬਾਅਦ ਹੀ ਸਫਾਈ ਅਮਲੇ ਦੁਆਰਾ ਸਫਾਈ ਕੀਤੀ ਜਾਣੀ ਚਾਹੀਦੀ ਹੈ। ਕੁਆਰੰਟੀਨ ਅਧੀਨ ਵਿਅਕਤੀਆਂ ਨੂੰ ਹਦਾਇਤ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਆਪਣਾ ਕੂੜਾ-ਕਰਕਟ ਬੈਗ ਵਿਚ ਪਾਉਣ ਅਤੇ ਬੈਗ ਬੰਦ ਕਰਕੇ ਆਪਣੇ ਦਰਵਾਜ਼ੇ ਦੇ ਬਾਹਰ ਰੋਜ਼ਾਨਾ ਚੁੱਕਣ ਲਈ ਰੱਖਿਆ ਜਾਵੇ। ਇਸੇ ਤਰਾਂ, ਕੁਆਰੰਟੀਨ ਕੀਤੇ ਵਿਅਕਤੀਆਂ ਨੂੰ ਆਪਣਾ ਕੂੜਾ ਕਰਕਟ ਬੈਗ ਵਿਚ ਬੰਦ ਕਰਕੇ ਚੁੱਕਣ ਲਈ ਦਰਵਾਜ਼ੇ ਦੇ ਬਾਹਰ ਰੱਖਣ ਦੀ ਹਦਾਇਤ ਕੀਤੀ ਜਾਣੀ ਚਾਹੀਦੀ ਹੈ। ਸਫਾਈ, ਲਾਂਡਰੀ ਅਤੇ ਕੂੜਾ-ਕਰਕਟ ਸਮੇਟਣ ਵਾਲੇ ਅਮਲੇ ਨੂੰ ਸਫਾਈ ਪ੍ਰਕਿਰਿਆ ਦੇ ਸਾਰੇ ਕੰਮਾਂ ਲਈ ਡਿਸਪੋਸੇਬਲ ਦਸਤਾਨੇ ਅਤੇ ਗਾਊਨ ਪਹਿਨ ਕੇ ਬੰਦ ਬੈਗਾਂ ਨੂੰ ਇੱਕਠਾ ਕਰਨਾ ਚਾਹੀਦਾ ਹੈ। ਸਟਾਫ ਨੂੰ ਅਗਲੇ ਕਮਰੇ ਵਿਚ ਜਾਣ ਤੋਂ ਪਹਿਲਾਂ ਇਕਾਂਤਵਾਸ ਕੀਤੇ ਵਿਅਕਤੀਆਂ ਦੇ ਕਮਰੇ ਜਾਂ ਖੇਤਰ ਦੀ ਸਫਾਈ ਕਰਨ ਤੋਂ ਬਾਅਦ ਦਸਤਾਨੇ ਬਦਲ ਦੇਣੇ ਚਾਹੀਦੇ ਹਨ। ਬੈਗਾਂ ਨੂੰ ਉਨਾਂ ਦੀ ਅੰਤਮ ਮੰਜ਼ਿਲ ਤੇ ਪਹੁੰਚਾਉਣ ਤੋਂ ਬਾਅਦ, ਸਟਾਫ ਨੂੰ ਕਿਸੇ ਵੀ ਸਖਤ, ਸਾਫ ਸੁਥਰੀ ਸਤਿਹ ਨੂੰ ਸਾਫ ਅਤੇ ਕੀਟਾਣੂ-ਰਹਿਤ ਕਰਨਾ ਚਾਹੀਦਾ ਹੈ ਜਿਥੇ ਬੈਗ ਸਟੋਰ ਕੀਤੇ ਗਏ ਹਨ (ਜਿਵੇਂ ਕਿ ਗੱਡੀਆਂ ’ਤੇ ਜਾਂ ਫਰਸ਼)। ਜਦੋਂ ਬੈਗਾਂ ਨੂੰ ਉਨਾਂ ਦੀ ਮੰਜਲਿ ’ਤੇ ਪਹੁੰਚਾ ਦਿੱਤਾ ਜਾਂਦਾ ਹੈ ਅਤੇ ਸਫਾਈ ਅਤੇ ਕੀਟਾਣੂ-ਕਿਰਿਆ ਕੀਤੀ ਜਾਂਦੀ ਹੈ ਤਾਂ ਕਰਮਚਾਰੀਆਂ ਨੂੰ ਉਨਾਂ ਦੇ ਦਸਤਾਨਿਆਂ ਨੂੰ ਤੁਰੰਤ ਬਦਲ ਦੇਣਾ ਚਾਹੀਦਾ ਹੈੈ। ਜਦੋਂ ਵੀ ਸਟਾਫ ਦਸਤਾਨੇ ਕੱਢਦਾ ਹੈ ਤਾਂ ਹੱਥਾਂ ਨੂੰ, ਹਥੇਲੀ ਅਤੇ ਹੱਥ ਦੇ ਪਿਛਲੇ ਪਾਸੇ ਤੇ ਹਥੇਲੀ ਦੇ ਨਾਲ ਨਾਲ ਉਂਗਲਾਂ ਦੇ ਵਿਚਕਾਰ ਵਾਲੀ ਥਾਂ ਸਮੇਤ ਅਤੇ ਅੰਗੂਠੇ ਅਤੇ ਗੁੱਟਾਂ ਨੂੰ ਘੱਟੋ ਘੱਟ 40 ਸੈਕਿੰਡ ਲਈ ਸਾਬਣ ਨਾਲ ਧੋਵੋ। ਇਸਦੇ ਨਾਲ ਹੀ ਅਮਲਾ ਅਲਕੋਹਲ ਯੁਕਤ ਸੈਨੀਟਾਈਜ਼ਰ (ਘੱਟੋ ਘੱਟ 70% ਈਥਾਈਲ ਅਲਕੋਹਲ ਵਾਲਾ) ਦੀ ਵਰਤੋਂ ਕਰ ਸਕਦਾ ਹੈ ਜੋ ਕਮਰਿਆਂ ਦੇ ਪ੍ਰਵੇਸ਼ ਦੁਆਰ ’ਤੇ ਲਗਾਇਆ ਜਾ ਸਕਦਾ ਹੈ। ਸੈਨੀਟਾਈਜ਼ਰ ਨੂੰ ਅਕਸਰ ਦੁਬਾਰਾ ਭਰਨਾ / ਬਦਲਣਾ ਪੈਂਦਾ ਹੈ। ਚੰਗੀ ਸਿਹਤ ਲਈ ਘੱਟੋ ਘੱਟ 30 ਸਕਿੰਟ ਲਈ ਹੱਥਾਂ ਉੱਤੇ ਘੱਟੋ ਘੱਟ 3 ਵਾਰ ਰੋਗਾਣੂ-ਮੁਕਤ ਸੈਨੀਟਾਈਜ਼ਰ ਦੀ ਵਰਤੋਂ ਕਰੋ। ਜੇ ਸੰਭਵ ਹੋਵ ਕੱਪੜੇ ਜਾਂ ਹੋਰ ਸਮੱਗਰੀ ਨੂੰ ਗਰਮ ਪਾਣੀ ਨਾਲ ਲਾਂਡਰੀ ਕੀਤਾ ਜਾ ਸਕਦਾ ਹੈ ਅਤੇ ਪੂਰੀ ਤਰਾਂ ਸੁਕਾ ਲੈਣਾ ਚਾਹੀਦਾ ਹੈ। ਜੇ ਕੁਆਰੰਟੀਨ ਅਧੀਨ ਕਿਸੇ ਵਿਅਕਤੀ ਨੂੰ ਸਹਾਇਤਾ ਦੀ ਵਿਸ਼ੇਸ਼ ਜ਼ਰੂਰਤ ਹੋਵੇ (ਉਦਾਹਰਣ ਵਜੋਂ ਇੱਕ ਬਜ਼ੁਰਗ ਵਿਅਕਤੀ ਜੋ ਆਪਣੇ ਕਵਾਟਰਾਂ ਵਿੱਚ ਉਲਟੀਆਂ ਵਰਗੇ ਛਿੱਟੇ ਨੂੰ ਸਾਫ ਕਰਨ ਵਿੱਚ ਅਸਮਰੱਥ ਹੈ) ਤਾਂ ਨਿਯੁਕਤ ਕੀਤਾ ਸਿਹਤ ਕਰਮਚਾਰੀ ਅਜਿਹੀ ਸਫਾਈ ਪ੍ਰਕਿਰਿਆ ਦੀ ਨਿਗਰਾਨੀ ਕਰੇਗਾ। ਸੰਪਰਕ ਵਾਲੇ ਕੇਸਾਂ ਵਲੋਂ ਖਾਲੀ ਕੀਤੇ ਗਏ ਕਮਰੇ ਹੋਰ ਵਰਤੋਂ ਲਈ ਉਦੋਂ ਤੱਥ ਬੰਦ ਰਹਿਣਗੇ ਜਦੋਂ ਤੱਕ ਕਿ ਢੁਕਵੇਂ ਢੰਗ ਨਾਲ ਸਿਖਲਾਈ ਪ੍ਰਾਪਤ ਸਫਾਈ ਸੇਵਕਾਂ ਦੁਆਰਾ ਸਾਫ਼ ਨਾ ਕੀਤੇ ਜਾਣ। ਸਫਾਈ ਕਰਮਚਾਰੀ ਨੂੰ ਘੱਟੋ ਘੱਟ 24 ਘੰਟਿਆਂ ਲਈ ਕਮਰੇ ਵਿਚ ਦਾਖਲ ਨਹੀਂ ਹੋਣਾ ਚਾਹੀਦਾ।
ਐਡਵਾਇਜ਼ਰੀ ਵਿਚ ਅੱਗੇ ਸਪੱਸ਼ਟ ਕੀਤਾ ਗਿਆ ਹੈ ਕਿ ਇਨ ਹਾਊਸ ਕੈਟਰਿੰਗ ਨੂੰ ਸਿਰਫ ਤਾਜ਼ੇ ਪਕਾਏ ਭੋਜਨ ਲਈ ਸਮਾਜਿਕ ਦੂਰੀ ਅਤੇ ਵਾਤਾਵਰਣ ਦੀ ਸਵੱਛਤਾ ਸਬੰਧੀ ਨਿਯਮਾਂ ਦੀ ਪਾਲਣਾ ਕਰਦਿਆਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸਹੂਲਤਾਂ ਵਿਚ ਪੈਂਟੀਰੀ( ਜੇ ਕੋਈ ਹੈ) ਨੂੰ ਵੀ ਦਫਤਰਾਂ ਦੀਆਂ ਅੰਦਰਲੀਆਂ ਥਾਵਾਂ ਵਾਂਗ ਸਾਫ਼ ਕਰਨਾ ਚਾਹੀਦਾ ਹੈ। ਸਲੈਬਾਂ ਅਤੇ ਸਿੰਕਜ਼ ਨੂੰ ਸਾਫ ਕਰਦੇ ਸਮੇਂ, ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੈ। ਬਰਤਨਾਂ ਨੂੰ ਸਾਬਣ / ਡਿਟਰਜੈਂਟ ,ਡਿਸ਼ ਵਾਸ਼ ਬਾਰ / ਤਰਲ ਅਤੇ ਪਾਣੀ ਨਾਲ ਚੰਗੀ ਤਰਾਂ ਸਾਫ਼ ਕੀਤਾ ਜਾਵੇ। ਭਾਂਡਿਆਂ ਨੂੰ ਸਟਾਫ / ਸੰਪਰਕਾਂ ਵਿਚ ਸਾਂਝਾ ਨਹੀਂ ਕੀਤਾ ਜਾਣਾ ਚਾਹੀਦਾ। ਕੱਚੇ ਫਲ / ਸਬਜ਼ੀਆਂ ਨੂੰ ਸੇਵਨ ਤੋਂ ਪਹਿਲਾਂ ਕੋਸੇ ਪਾਣੀ ਨਾਲ ਧੋਣਾ ਚਾਹੀਦਾ ਹੈ। ਇਸੇ ਤਰਾਂ ਦੁੱਧ ਦੇ ਪੈਕੇਟ ਵਰਤਣ ਲਈ ਖੋਲਣ ਤੋਂ ਪਹਿਲਾਂ ਸਾਬਣ ਅਤੇ ਪਾਣੀ ਨਾਲ ਧੋਣੇ ਚਾਹੀਦੇ ਹਨ। ਸਹੂਲਤ ਦੇਣ ਵਾਲੇ ਉਪਰੋਕਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ। ਸੰਪਰਕ / ਸ਼ੱਕੀ ਮਾਮਲੇ ਪਿਛਲੇ ਐਕਸਪੋਜਰ ਦੀ ਤਰੀਕ ਤੋਂ 14 ਦਿਨਾਂ ਲਈ ਇਕਾਂਤਵਾਸ ਚ ਰਹਿਣਗੇ।
ਇਸੇ ਤਰਾਂ ਵੱਖਰੇ ਵਿਅਕਤੀ ਲਈ ਦਿਸ਼ਾ-ਨਿਰਦੇਸ਼ ਉਵੇਂ ਹੀ ਹੋਣਗੇ ਜੋ ਗ੍ਰਹਿ ਕੁਆਰੰਟੀਨ ਵਿਚਲੇ ਵਿਅਕਤੀ ਲਈ ਐਮਡੀ / ਐਨਐਚਐਮ / 2020/3322 (ਆਰ) -3326 (ਆਰ) ਮਿਤੀ 8.5.2020 ਨੂੰ ਜਾਰੀ ਦਿਸ਼ਾ ਨਿਰਦੇਸ਼ ਹਨ।