ਖੰਨਾ

ਸ਼ੋਸ਼ਲ ਆਗੂ ਸ਼ਸ਼ੀ ਵਰਦਨ ਨੇ ਕਿਹਾ ਸਬਜ਼ੀ ਖਰੀਦਦਿਆ ਉਸ ਨੂੰ ਗ੍ਰੋਹ ਨੇ ਲੁੱਟਿਆ 

ਹਰਜੀਤ ਸਿੰਘ ਖ਼ਾਲਸਾ

ਖੰਨਾ, 24 ਅਪ੍ਰੈਲ – ਇਥੋਂ ਦੇ ਸ਼ੋਸ਼ਲ ਆਗੂ ਸ਼ਸ਼ੀ ਵਰਦਨ (ਖੰਨਾ ) ਨਾਲ ਅਜੀਬ ਘਟਨਾ ਵਾਪਰੀ, ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਅੱਜ ਜਦੋਂ ਉਹ ਸਬਜ਼ੀ ਖਰੀਦ ਰਹੇ ਸਨ ਤਾਂ ਉਨ੍ਹਾਂ ਦੇ ਨਾਲ ਹੋਲੀ ਹੋਲੀ ਕੁੱਝ ਵਿਅਕਤੀ ਆ ਕੇ ਖੜੇ ਹੋਣ ਲੱਗੇ ਇਹਨਾਂ ਦੀ ਗਿਣਤੀ ਦੱਸ ਦੇ ਕਰੀਬ ਸੀ ਤੇ ਉਨ੍ਹਾਂ ਮੈਨੂੰ ਘੇਰ ਕੇ ਕਥਿਤ ਤੋਰ ਤੇ ਮੇਰੇ ਕੋਲੋਂ ਪੈਸੇ ਖੋਹ ਲਏ ਅਤੇ ਮੇਰੀ ਮੁੰਦਰੀ ਲਾਹ ਕੇ ਕਾਰ ਅਤੇ ਮੋਟਰ ਸਾਇਕਲ ਤੇ ਫਰਾਰ ਹੋ ਗਏ