ਪੰਜਾਬ ਸਰਕਾਰ ਨੇ “ਕੌਮੀ ਪੰਚਾਇਤ ਦਿਵਸ” ਮਨਾਇਆ – ਮੁੱਖ ਮੰਤਰੀ ਮਾਨ ਨੇ ਸਰਪੰਚਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ
ਹਰਜੀਤ ਸਿੰਘ ਖ਼ਾਲਸਾ / ਨਿਊਜ਼ ਪੰਜਾਬ / ਖੰਨਾ
ਪੰਜਾਬ ਸਰਕਾਰ ਦੇ “ਰੂਰਲ ਡਵਲਪਮੈਂਟ ਪੰਚਾਇਤੀ ਰਾਜ” ਵਿਭਾਗ ਨੇ “ਕੌਮੀ ਪੰਚਾਇਤ ਦਿਵਸ” ਮਨਾਇਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਤਰੁਨਪ੍ਰੀਤ ਸਿੰਘ ਸੌਂਦ ਨੇ ਆਏ ਪਤਵੰਤਿਆਂ ਅਤੇ ਮੁੱਖ ਮਹਿਮਾਂਨ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਅਜਿਹਾ ਪ੍ਰੋਗਰਾਮ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਜੋ ਪਾਰਟੀ ਹਾਈ ਕਮਾਨ ਆ1qਪ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਸ.ਭਗਵੰਤ ਸਿੰਘ ਮਾਨ ਦੀ ਸਚੁਜੀ ਅਗਵਾਈ ਸਦਕਾ ਹੀ ਹੋ ਸਕਿਆ ਹੈ
ਇਸ ਸਮੇਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਪ੍ਰੋਗਰਾਮ ਡਿਸਪਲੇ ਕੀਤੇ ਪੰਜਾਬ ਦੇ ਉਤਪਾਦਾਂ ਨੂੰ ਵੇਖਿਆ ਅਤੇ ਸ਼ਲਾਘਾ ਕੀਤੀ, ਉਨ੍ਹਾਂ ਪ੍ਰੋਗਰਾਮ ਵਿੱਚ ਪੁੱਜੇ ਸਰਪੰਚਾਂ ਨਾਲ ਆਪਣੇ ਦਿਲ ਦੀ ਗੱਲਾਂ ਕੀਤੀਆਂ
ਕੈਬਨਿਟ ਮੰਤਰੀ ਸ੍ਰ. ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਸ਼ੋਸਲ ਮੀਡੀਆ ਤੇ ਪ੍ਰੋਗਰਾਮ ਲਈ ਖੁਸ਼ੀ ਪ੍ਰਗਟਾਕੇ ਧੰਨਵਾਦ ਕੀਤਾ ਹੈ
ਧੰਨਵਾਦ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਜੀ ਦਾ, ਜਿਹਨਾਂ ਨੇਂ ਅੱਜ ਮੇਰੇ ਡਿਪਾਰਟਮੈਂਟ ਦੇ ਵਿੱਚ ਬਤੌਰ ਮੁੱਖ ਮਹਿਮਾਨ ਹਾਜਰੀ ਲਗਵਾਈ ਅਤੇ ਆਏ ਸਰਪੰਚਾਂ ਨਾਲ ਆਪਣੇ ਦਿਲ ਦੀ ਗੱਲਾਂ ਕੀਤੀਆਂ ਅਤੇ ਪੰਜਾਬ ਪ੍ਰਤੀ Vision ਦੱਸਿਆ।
” ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਪਾਰਟੀ ਹਾਈ ਕਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਅਤੇ ਸ.ਭਗਵੰਤ ਸਿੰਘ ਮਾਨ ਜੀ ਦਾ ਜਿਹਨਾਂ ਨੇਂ ਪੰਜਾਬ ਸਰਕਾਰ ਦੇ ਸਬ ਤੋਂ ਇਹਮ ਮਹਿਕਮੇ
“ਰੂਰਲ ਡਵਲਪਮੈਂਟ ਪੰਚਾਇਤੀ ਰਾਜ” ਦੀ ਸੇਵਾ ਕਰਨ ਦਾ ਮੈਨੂੰ ਮੌਕਾ ਦਿੱਤਾ।