ਪੰਜਾਬ ਬੋਰਡ 10ਵੀਂ ਤੇ 12ਵੀਂ ਦੇ ਕਦੋਂ ਆਉਣਗੇ ਨਤੀਜੇ? ਜਾਣੋ ਤਾਜ਼ਾ ਅਪਡੇਟ
ਨਿਊਜ਼ ਪੰਜਾਬ
14 ਅਪ੍ਰੈਲ 2025
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਕਰਵਾਉਣ ਤੋਂ ਬਾਅਦ ਹੁਣ ਨਤੀਜਾ ਜਾਰੀ ਕਰਨ ਦੀ ਪ੍ਰਕਿਰਿਆ ਜਾਰੀ ਹੈ। ਨਵੀਂ ਜਾਣਕਾਰੀ ਮੁਤਾਬਕ, 10ਵੀਂ ਕਲਾਸ ਦਾ ਨਤੀਜਾ ਅਪ੍ਰੈਲ ਦੇ ਤੀਜੇ ਹਫ਼ਤੇ ਵਿੱਚ ਜਾਰੀ ਹੋ ਸਕਦਾ ਹੈ, ਜਦਕਿ 12ਵੀਂ ਕਲਾਸ ਦਾ ਨਤੀਜਾ ਅਪ੍ਰੈਲ ਦੇ ਆਖਰੀ ਹਫ਼ਤੇ ਤੱਕ ਆਉਣ ਦੀ ਸੰਭਾਵਨਾ ਹੈ। ਹਾਲਾਂਕਿ, PSEB ਰਿਜ਼ਲਟ 2025 ਦੀ ਪੱਕੀ ਮਿਤੀ ਲਈ ਬੋਰਡ ਵੱਲੋਂ ਆਫਿਸ਼ਿਅਲ ਸੂਚਨਾ ਦਾ ਇੰਤਜ਼ਾਰ ਕਰਨਾ ਪਵੇਗਾ।ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸਵੀਂ ਕਲਾਸ ਦਾ ਨਤੀਜਾ 18 ਅਪ੍ਰੈਲ 2024 ਨੂੰ ਜਾਰੀ ਕੀਤਾ ਗਿਆ ਸੀ, ਜਦਕਿ ਬਾਰ੍ਹਵੀਂ ਕਲਾਸ ਦਾ ਨਤੀਜਾ 30 ਅਪ੍ਰੈਲ ਨੂੰ ਆਇਆ ਸੀ।