ਸਰਹਿੰਦ ਫਤਿਹ ਦਿਵਸ
12 ਮਈ 1710 ਚੱਪੜਚਿੜੀ ਦੇ ਮੈਦਾਨ ਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਂਦਿਆਂ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਮਾਰ ਮੁਕਾਇਆ ਅਤੇ ਸਰਹਿੰਦ ਤੇ ਕਬਜਾ ਕਰ ਕੇ ਇਥੋਂ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਬਨਿਆ|
ਕੌਣ ਸੀ ਇਹ ਬੰਦਾ ਸਿੰਘ ਬਹਾਦਰ ….
ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਜੰਮੂ ਰਿਆਸਤ ਦੇ ਪੁਣਛ ਖੇਤਰ ਦੇ ਇਕ ਪਿੰਡ ’ਚ 16 ਅਕਤੂਬਰ, 1670 ਈ. ’ਚ ਰਾਮਦੇਵ ਰਾਜਪੂਤ ਦੇ ਘਰ ਹੋਇਆ | ਬਚਪਨ ’ਚ ਸ਼ਿਕਾਰ ਖੇਡਣ ਦੀ ਲਗਨ ਲਛਮਣ ਦੇਵ ਨੂੰ ਵੀ ਲੱਗ ਗਈ ਕਿਉਂਕਿ ਜੰਗਲੀ ਤੇ ਪਹਾੜੀ ਇਲਾਕੇ ’ਚ ਸ਼ਿਕਾਰੀ ਸੁਭਾਅ ਹੋਣਾ ਜ਼ਰੂਰੀ ਹੈ | ਨਹੀਂ ਤਾਂ ਤੁਸੀਂ ਆਪ ਸ਼ਿਕਾਰ ਹੋ ਜਾਓਗੇ | ਇਕ ਦਿਨ ਇਨ੍ਹਾਂ ਪਾਸੋਂ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ। ਇਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹਿਰਨੀ ਤੇ ਹਿਰਨੀ ਦੇ ਬੱਚੇ ਦਮ ਤੋੜ ਗਏ। ਨਰਮ ਦਿਲ ਲਛਮਣ ਦੇਵ ਦਾ ਦਿਲ ਟੱੁਟ ਗਿਆ। ਉਸ ਨੇ ਕਮਾਨ ਤੋੜ ਦਿੱਤੀ , ਤੀਰ ਵਗਾਹ ਮਾਰ ਸ਼ਿਕਾਰੀ ਪਹਿਰਾਵਾ ਲਾਹ, ਫਕੀਰੀ ਬਾਣਾ ਧਾਰਨ ਕਰ ਲਿਆ। ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਹੀ ਘਰ-ਬਾਰ ਤਿਆਗ ਪਹਾੜੀ ਚੋਟੀਆਂ ਤੇ ਢਲਾਣਾਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਦਿੱਤਾ। ਜੀਵਨ ’ਤੇ ਫਤਿਹ ਕਰਨ ਦੇ ਢੰਗ ਤਰੀਕੇ ਭਾਲਦਾ ਜਮਾਂਦਰੂ ਸ਼ਿਕਾਰੀ ਬਿਰਤੀ ਸੁਭਾਅ ਤਿਆਗ ਕੇ ਪਹਿਲੀ ਫਤਿਹ ਪ੍ਰਾਪਤ ਕੀਤੀ। ਮੈਦਾਨੀ ਇਲਾਕੇ ਪੰਜਾਬ, ਯੂ.ਪੀ. ਆਦਿ ਦਾ 7 ਸਾਲ ਭ੍ਰਮਣ ਕੀਤਾ ਤੇ ਜਾਨਕੀਦਾਸ ਵੈਸ਼ਨਵ ਸਾਧ ਦਾ ਚੇਲਾ ਬਣ ਗਿਆ। ਸਾਧਾਂ-ਸੰਤਾਂ, ਜੋਗੀਆਂ ਦੀ ਸੰਗਤ ਕੀਤੀ ਪਰ ਮਨ ਕਾਬੂ ਨਾ ਆਇਆ ਭਾਵ ਮਨ ਜਿੱਤਣ ਵਾਸਤੇ ਹੋਰ ਭਮ੍ਰ ਣ ਕਰਨ ਲੱਗਾ |
ਭਾਰਤ ਭ੍ਰਮਣ ਕਰਦਾ-ਭੌਂਦਾ/ਭਟਕਦਾ ਮਨਵਾੜ ਹੁੰਦਾ ਹੋਇਆ ਨਾਂਦੇੜ ’ਚ ਲਛਮਣ ਦੇਵ ਬੈਰਾਗੀ ਗੋਦਾਵਰੀ ਦੇ ਰਮਣੀਕ ਕੰਢੇ ’ਤੇ ਡੇਰਾ ਬਣਾ ਬੈਠ ਗਿਆ। ਭੁੱਲੇ-ਭਟਕੇ ਲਾਚਾਰ, ਲੋੜਵੰਦ ਲੋਕ ਆਉਂਦੇ, ਲਛਮਣ ਦੇਵ ਦੇ ਚਰਨ ਸਪਰਸ਼ ਕਰਦੇ, ਅਸ਼ੀਰਵਾਦਾਂ ਪ੍ਰਾਪਤ ਕਰ ਆਤਮਿਕ ਸੰਤੁਸ਼ਟੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ |
ਉਸ ਵੇਲੇ ਤਕ ਲਛਮਣ ਦੇਵ–ਮਾਧੋਦਾਸ ਬੈਰਾਗੀ ਦੇ ਨਾਂ ਨਾਲ ਪ੍ਰਸਿੱਧ ਹੋ ਚੁੱਕਾ ਸੀ। ਡੇਰਾ ਚੱਲ ਪਿਆ, ਚੇਲੇ ਥਾਪ ਲੲ,ੇ ਆਏ-ਗਏ ਮਹਾਂਪੁਰਸ਼ਾਂ ਨੂੰ ਕਰਾਮਾਤੀ ਪਲਘੰ ’ਤੇ ਬਿਠਾਉਣਾ ਤੇ ਉਲਟਾ ਦੇਣਾ , ਇਹ ਮਾਧੋਦਾਸ ਦਾ ਸ਼ੋਕ ਸੀ। ਮਾਧੋਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਨ ਦਾ ਸਫਰ ਬੜਾ ਕਲਾਤਮਕ ਹੈ। ਮਾਧੋਦਾਸ ਬੈਰਾਗੀ 18 ਸਾਲ ਗੋਦਾਵਰੀ ਦੇ ਕਿਨਾਰੇ ਨਾਂਦੇੜ ਰਿਹਾ। ਇਸ ਸਮੇਂ ਦੌਰਾਨ ਉਸ ਨੂੰ ਆਪਣੇ ਤਪ-ਤੇਜ,ਬੱੁਧੀ ਤੇ ਸ਼ਕਤੀ ’ਤੇ ਬਹੁਤ ਫ਼ਖ਼ਰ ਸੀ। ਸਧਾਰਨ ਲੋਕਾਂ ਦੀ ਮਨੋਆਸਥਾ ’ਤੇ ਉਹ ਫਤਿਹ ਕਰ ਚੁਕੱ ਾ ਸੀ। ਮਾਧੋਦਾਸ ਦੇ ਕਰਾਮਾਤੀ ਤੇ ਸ਼ਕਤੀਸ਼ਾਲੀ ਹਣੋ ਬਾਰੇ ਮਹੰਤ ਜੈਤ ਰਾਮ ਨੇ ਸ੍ਰੀ ਗੁਰੂ ਗੋਬਿਦੰ ਸਿੰਘ ਜੀ ਨੂੰ ਦੱਸ ਦਿੱਤਾ ਸੀ।
ਦੱਖਣ ਯਾਤਰਾ ਸਮੇਂ 1708 ਈ. ਨੂੰ ਸ੍ਰੀ ਗੁਰੂ ਗੋਬਿੰਦ ਸਿਘੰ ਜੀ ਨਾਂਦੇੜ ਪਹੁੰਚੇ। ਗੁਰਦੇਵ ਪਿਤਾ ਸਿੰਘਾਂ ਦੇ ਦਲ ਸਮੇਤ ਗੋਦਾਵਰੀ ਦੇ ਕਿਨਾਰੇ ਮਾਧੋਦਾਸ ਦੇ ਡੇਰੇ ਪਹੁੰਚੇ ਤੇ ਪਲੰਘ ’ਤੇ ਬਿਰਾਜਮਾਨ ਹੋ ਗਏ, ਉਸ ਸਮੇਂ ਮਾਧੋਦਾਸ ਡੇਰੇ ਵਿਚ ਨਹੀਂ ਸੀ। ਜਦ ਮਾਧੋਦਾਸ ਡੇਰੇ ਪਹੁੰਚਿਆ ਤਾਂ ਗੁਰੂ ਜੀ ਨੂੰ ਪਲੰਘ ’ਤੇ ਬੈਠਾ ਦੇਖ ਕੇ ਬਹੁਤ ਕ੍ਰੋਧਵਾਨ ਹੋਇਆ ਕਿ ਕੌਣ ਹੈ, ਜੋ ਮੇਰੇ ਪਲੰਘ ’ਤੇ ਬਿਰਾਜਮਾਨ ਹੈ ? ਗੁੱਸੇ ’ਚ ਆਮ ਵਾਂਗ ਪਲੰਘ ਉਲਟਾਉਣ ਦਾ ਯਤਨ ਕੀਤਾ ਪਰ ਸਭ ਅਸਫਲ। ਕਈ ਰਿਧੀਆਂ-ਸਿਧੀਆਂ, ਕਰਾਮਾਤਾਂ ਕਰਨ ਦਾ ਯਤਨ ਕੀਤਾ ਪਰ ਅਖੀਰ ਚਰਨੀਂ ਢਹਿ ਪਿਆ। ਮਨ ਜਿੱਤਣ ਦੀ ਗੁੜ੍ਹਤੀ ਤੇ ਮੌਤ ’ਤੇ ਵੀ ਫਤਿਹ ਪ੍ਰਾਪਤ ਕਰਨ ਵਾਸਤੇ ਜੋਦੜੀ ਕਰਨ ਲੱਗਾ। ਨੈਣ ਨੀਵੇਂ ਕਰ ਕੇ ਕਹਿਣ ਲੱਗਾ, ਸੁਆਮੀ ਬਖਸ਼ ਲਵੋ, ਮੈਂ ਤੁਹਾਡਾ ‘ਬੰਦਾ’ ਹਾਂ। ਜੀਵਨ ਲਕਸ਼ ਗੁਰਮਤਿ ਅਨੁਸਾਰ ਜੀਵਨ ਮੁਕਤੀ ਹੈ। ਜੀਵਨ-ਮਕੁ ਤੀ ਦਾ ਭਾਵ ਨਿਰਭੳ-ੁ ਨਿਰਵਰੈ ਨਾਲ ਇਤਨਾ ਜੜੁ ਜਾਣਾ ਹੈ ਕੇ ਖੁਦ ਵੀ ਨਿਰਭਉ-ਨਿਰਵਰੈ ਹੋ ਜਾਣਾ। ਮਨਖੁੱ ੀ ਜੀਵਨ ’ਚ ਸਭ ਤਂੋ ਵੱਡਾ ਡਰ ਮੌਤ ਦਾ ਹੁੰਦਾ ਹੈ। ਇਸ ਤਰ੍ਹਾਂ ਬਾਬਾ ਬਦੰ ਾ ਸਿਘੰ ਬਹਾਦਰ ਨੇ ਪਥੰ ਕ ਪਰਵਾਰ ਦਾ ਮਂੈਬਰ ਬਣ, ਫਤਿਹ ਦੀ ਬਾਦਸ਼ਾਹਤ ਪ੍ਰਾਪਤ ਕਰਨ ਲਈ ਗੁੜਤ੍ਹ ੀ ਪ੍ਰਾਪਤ ਕੀਤੀ। ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾ ਟੁੱਟਣ ਵਾਲੀ ਕਮਾਨ ਤੇ ਫੌਲਾਦੀ ਤੀਰ ਬਖ਼ਸ਼ਿਸ਼ ਕੀਤੇ ਤੇ ਹੁਕਮ ਕੀਤਾ ਕਿ ਪਹਿਲਾਂ ਨਿਰਦੋਸ਼ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ , ਹੁਣ ਤੂੰ ਜਬਰ-ਜ਼ਲੁ ਮ ਤੇ ਅੱਿ ਤਆਚਾਰ ਦੀ ਹਨੇਰੀ ਨੂੰ ਠਲੱ ਣ ਵਾਸਤੇ ਅਤਿਆਚਾਰੀ ਹਾਕਮਾਂ-ਜ਼ਾਲਮਾਂ ਦਾ ਸ਼ਿਕਾਰ ਕਰ ਅਤੇ ਜਬਰ ਜ਼ਲੁ ਮ ਦੀ ਖ਼ੂਨੀ ਹਨੇ੍ਹਰੀ ਰੋਕਣ ਵਾਸਤੇ ਮੌਤ ਦੇ ਭੈਅ ਤੋਂ ਸੁਤੰਤਰ ਹੋ ਫਤਿਹ ਦਾ ਬਾਦਸ਼ਾਹ ਬਣ!
ਜਦ ਵੀ ਤੈਨੂੰ ਜ਼ਰੂਰਤ ਪਵੇ, ਗੁਰੂ ਗ੍ਰਥੰ -ਗੁਰੂ ਪੰਥ ਅੱਗੇ ਅਰਦਾਸ ਕਰੀਂ ਤੈਨੂੰ ਫਤਿਹ ਪ੍ਰਾਪਤ ਹੋਵੇਗੀ, ਗੁਰੂ-ਪੰਥ ਤੇਰੀ ਸਹਾਇਤਾ ਕਰੇਗਾ! ਬਾਬਾ ਬੰਦਾ ਸਿੰਘ ਬਹਾਦਰ ਗੁਰੂ ਜੀ ਦੇ ਹੁਕਮ ਦਾ ਆਖਰੀ ਸਾਹਾਂ ਤਕ ਪਾਬੰਦ ਰਿਹਾ। ਕੁੱਛ ਸਿੰਘਾਂ ਦਾ ਜਥਾ ਨਾਲ ਦੇ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ 5 ਸਿੰਘਾਂ ਦੀ ਅਗਵਾਈ ਚ ਪੰਜਾਬ ਵੱਲ ਤੋਰਿਆ |
ਲਗਭਗ 1 ਸਾਲ ਦੇ ਸਫਰ ਤੋਂ ਬਾਅਦ ਬਾਦ ਬੰਦਾ ਸਿੰਘ ਬਹਾਦਰ 250 ਸਿੱਖਾਂ ਦੇ ਜਥੇ ਨਾਲ ਪੰਜਾਬ ਪੁੱਜ ਗਿਆ |
ਨਾਰਨੌਲ,ਟੋਹਾਣਾ,ਸੋਨੀਪਤ,ਸਮਾਣਾ,ਸਾਧੌਰਾ ਚ ਆਪਣੀ ਜਿੱਤ ਦਾ ਖੰਡਾ ਖੜਖਾਂਦਿਆ ਆਪਣੇ ਅਸਲੀ ਮਕਸਦ ਸਰਹਿੰਦ ਵੱਲ ਵਧਣ ਲਗਾ | ਬੰਦਾ ਸਿੰਘ ਦਾ ਆਖਰੀ ਉਦੇਸ਼ ਵਜ਼ੀਰ ਖ਼ਾਨ ਨੂੰ ਸਜ਼ਾ ਦੇਣਾ ਅਤੇ ਸਰਹਿੰਦ ਨੂੰ ਫਤਹਿ ਕਰਨਾ ਸੀ। ਬੰਦਾ ਸਿੰਘ ਨੇ ਆਪਣੇ ਸਿਵਲ ਅਤੇ ਮਿਲਟਰੀ ਪ੍ਰਸ਼ਾਸਨ ਦੇ ਪ੍ਰਬੰਧਨ ਵਿਚ ਤਿੰਨ ਮਹੀਨੇ ਲਗਾਏ। ਬਹਾਦੁਰ ਸ਼ਾਹ ਅਜੇ ਦਿੱਲੀ ਤੋਂ ਦੂਰ ਸੀ। ਦਿੱਲੀ ਸਰਕਾਰ ਨੇ ਉਸ ਕੋਲੋਂ ਆਪਣਾ ਗੁਆਇਆ ਖੇਤਰ ਮੁੜ ਪ੍ਰਾਪਤ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਸੀ। ਸਰਹਿੰਦ ਦਾ ਵਜ਼ੀਰ ਖ਼ਾਨ ਬੰਦਾ ਸਿੰਘ ਨਾਲ ਜੰਗ ਦੀਆ ਆਪਣੀਆਂ ਤਿਆਰੀਆਂ ਕਰ ਰਿਹਾ ਸੀ।
ਅਖੀਰ 12 ਮਈ 1710 ਸਰਹਿੰਦ ਤੋਂ 20 ਕਿਲੋਮੀਟਰ ਦੂਰ ਚਪੜ ਚਿੜੀ ਦੇ ਮੈਦਾਨ ਚ ਬੰਦਾ ਸਿੰਘ ਬਹਾਦੁਰ ਅਤੇ ਵਜ਼ੀਰ ਖਾਨ ਦੀਆ ਫੌਜਾਂ ਆਮਨੇ ਸਾਮਣੇ ਹੋ ਗਈਆਂ | ਸਿੱਖ ਫੌਜ ਨੇ ਦੁਸ਼ਮਣ ਨੂੰ ਕੁਛ ਪਲ ਵੀ ਟਿਕਣ ਨਾ ਦਿੱਤਾ|
ਵਜ਼ੀਰ ਖ਼ਾਨ ਦੀ ਮੌਤ ਦਾ ਵੱਖੋ ਵੱਖਰਾ ਵਰਣਨ ਕੀਤਾ ਗਿਆ ਹੈ | ਖਾਫੀ ਖਾਨ ਦਾ ਕਹਿਣਾ ਹੈ ਕਿ ਉਸ ਨੂੰ ਮਸਕਟ ਗੇਂਦ ਨੇ ਮਾਰਿਆ ਸੀ। ਮੀਰ ਮੁਹੰਮਦ ਅਹਿਸਨ ਇਜਾਦ ਦਾ ਕਹਿਣਾ ਹੈ ਕਿ ਬਾਜ ਸਿੰਘ ਵਜ਼ੀਰ ਖ਼ਾਨ ਉੱਤੇ ਹਮਲਾ ਬੋਲਿਆ। ਵਜ਼ੀਰ ਖ਼ਾਨ ਨੇ ਆਪਣਾ ਬਰਛਾ ਬਾਜ ਸਿੰਘ ‘ਤੇ ਸੁੱਟ ਦਿੱਤਾ। ਬਾਜ ਸਿੰਘ ਨੇ ਇਸ ਨੂੰ ਫੜ ਲਿਆ। ਉਸਨੇ ਉਹੀ ਬਰਛੀ ਵਜ਼ੀਰ ਖ਼ਾਨ ਉੱਤੇ ਸੁੱਟਿਆ। ਇਹ ਉਸਦੇ ਘੋੜੇ ਦੇ ਮੱਥੇ ‘ਤੇ ਲੱਗੀ। ਵਜ਼ੀਰ ਖ਼ਾਨ ਨੇ ਇਕ ਤੀਰ ਚਲਾਯਾ ਜਿਹੜਾ ਬਾਜ ਸਿੰਘ ਦੀ ਬਾਂਹ ‘ਤੇ ਲੱਗਿਆ । ਤਦ ਉਹ ਆਪਣੀ ਤਲਵਾਰ ਨਾਲ ਉਸ ਉੱਤੇ ਹਮਲਾ ਕਰ ਗਿਆ। ਇਸ ਸਮੇਂ ਫਤਹਿ ਸਿੰਘ ਬਾਜ ਸਿੰਘ ਦੇ ਬਚਾਅ ਲਈ ਪਹੁੰਚੇ। ਉਸਦੀ ਤਲਵਾਰ ਨੇ ਖਾਨ ਨੂੰ ਮੋਢੇ ਤੋਂ ਕਮਰ ਤੱਕ ਕੱਟ ਦਿੱਤਾ। ਇਸ ਤਰਾਂ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਂਦਿਆਂ ਸਰਹਿੰਦ ਫਤਿਹ ਕਰ ਲਿਆ| 14 ਮਈ, 1710 ਈ. ਨੂੰ ਪੰਥਕ ਸੈਨਾਵਾਂ ਨੇ ਸਰਹਿੰਦ ਤੋਂ ਹੈਦਰੀ ਝੰਡੇ ਉਤਾਰ, ਕੇਸਰੀ ਪਰਚਮ ਝੁਲਾ ਦਿੱਤੇ।
ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਨਿਯੁਕਤ ਕੀਤਾ ਗਿਆ ਅਤੇ ਅਲੀ ਸਿੰਘ ਨੂੰ ਆਪਣਾ ਡਿਪਟੀ ਬਣਾਇਆ ਗਿਆ | ਬੰਦਾ ਸਿੰਘ ਜ਼ੁਲਮ ਨੂੰ ਸੋਧਣ ਲਈ ਅਗੇ ਚੱਲ ਪਏ |
ਡਾ. ਹਰੀ ਰਾਮ ਗੁਪਤਾ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਤ-ਪਾਤ, ਧਰਮ, ਨਸਲ ਦੇ ਬੰਧਨਾਂ ਨੂੰ ਤੋੜਿਆ,ਅਖੌਤੀ ਨੀਚ ਜਾਤਾਂ ਨੂੰ ਉੱਚ ਪਦਵੀਆਂ ਦਿੱਤੀਆਂ। ਸਮਾਜਿਕ ਬਰਾਬਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ।
ਗਰੁਦਾਸ ਨਗੰਲ ਦੇ ਪਿਡੰ ਵਿਚ ਦੁਨੀਚੰਦ ਦੀ ਹਵੇਲੀ ਸੀ ਜਿਥੇ ਬਾਬਾ ਬੰਦ ਸਿਘੰ ਬਹਾਦਰ ਨੂੰ 7 ਦਸਬੰ ਰ, 1715 ਈ. ਨੂੰ 8 ਮਹੀਨੇ ਘੇਰੇ ਪਿੱਛੋਂ ਸਿਪਾਹੀਆਂ ਸਮਤੇ ਗਿਫ਼੍ਰਤਾਰ ਕੀਤਾ ਗਿਆ। । 9 ਜਨੂ , 1716 ਈ. ਨੂੰ ਬਾਬਾ ਬੰਦਾ ਸਿੰਘ ਨੂੰ ਸ਼ਹੀਦ ਕਰਨ ਦਾ ਦਿਨ ਨਿਸਚਿਤ ਕੀਤਾ ਗਿਆ। ਬਾਬਾ ਜੀ ਅਗੇ ਵੀ ਮੌਤ ਜਾਂ ਇਸਲਾਮ ਚੋ ਇਕ ਨੂੰ ਪ੍ਰਵਾਨ ਕਰਨ ਦੀ ਸ਼ਰਤ ਰੱਖੀ । ਬਾਬਾ ਜੀਨੇ ਮਤੌ ਨੂੰ ਪ੍ਰਵਾਨ ਕੀਤਾ। ਬਾਬਾ ਜੀ ਦੇ ਸਨਮਖ ਓਹਨਾ ਦੇ ਚਾਰ ਸਾਲ ਦੇ ਬੱਚੇ ਬਾਬਾ ਅਜੈ ਸਿਘੰ ਨੂੰ ਸ਼ਹੀਦ ਕੀਤਾ ਗਿਆ ਤਾਂ ਜੋ ਬਾਬਾ ਜੀ ਡਲੋ ਜਾਣ ਪਰ ਬਾਬਾ ਸਿੰਘ ਸਿਘੰ ਬਹਾਦਰ ਅਟਲੱ ਤੇ ਸ਼ਾਂਤ ਰਹੇ | ਅਖੀਰ ਬਾਬਾ ਜੀ ਦੇ ਸਰੀਰ ਦੇ ਮਾਸ ਨੂੰ ਜਮੰਰੂ ਾਂ ਨਾਲ ਨੋਚਿਆ ਗਿਆ ਅਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿਘੰ ਬਹਾਦਰ ਦੀਆਂ ਪਥੰ ਕ ਸੇਵਾਵਾਂ ਸਦਕਾ ਹੀ 1799 ਈ. ਨੂੰ ਲਾਹੌਰ ਦੇ ਕਿਲੇ੍ਹ ’ਤੇ ਖਾਲਸਈ ਪਰਚਮ ਝੁਲਾਨ ’ਚ ਸਿਖੱ ਸਫਲ ਹੲੋ ।======================================================================== ਪੇਸ਼ਕਸ਼ — ਮਨਦੀਪ ਕੌਰ