ਪੰਜਾਬਸਿਹਤ ਸੰਭਾਲ

ਚਰਨਜੀਤ ਸਿੰਘ ਵਿਸ਼ਵਕਰਮਾ ਵਲੋਂ ਮਾਸਕ ਵੰਡਣ ਦਾ ਐਲਾਨ

ਨਿਊਜ਼ ਪੰਜਾਬ 

ਲੁਧਿਆਣਾ , 11 ਮਈ – ਯੂਨਾਈਟਿਡ ਸਾਇਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕੋਰੋਨਾ ਮਹਾਮਾਰੀ ਤੋਂ ਸੁਰਖਿਆ ਵਾਸਤੇ ਘਰੇਲੂ ਉਦਯੋਗਪਤੀਆਂ ਨੂੰ ਵਰਕਰਾਂ ਵਾਸਤੇ ਥ੍ਰੀ-ਪਲਾਈ ਮਾਸਕ ਮੁਫ਼ਤ ਵੰਡਣ ਦਾ ਐਲਾਨ ਕੀਤਾ ਹੈ | ਉਨ੍ਹਾਂ ਨਿਊਜ਼ ਪੰਜਾਬ ਨੂੰ ਦੱਸਿਆ ਕਿ 10 ਹਜ਼ਾਰ ਮਾਸਕ ਉਨ੍ਹਾਂ ਦੀ ਕੰਪਨੀ ਵਲੋਂ ਮੁਫ਼ਤ ਦਿਤੇ ਜਾਣਗੇ | ਉਨ੍ਹਾਂ ਕਿਹਾ ਲੋੜਵੰਦ ਉਨ੍ਹਾਂਦੇ ਨੰਬਰ ਤੇ ਸਮਾਂ ਲੈ ਕੇ ਮਾਸਕ ਮੰਗਵਾ ਸਕਦੇ ਹਨ |