ਲੁਧਿਆਣਾ ਪੁਲਿਸ ਦਾ ਇੱਕ ਸਲੂਟ – ਨਿਰਸਵਾਰਥ ਡਿਊਟੀ ਨਿਭਾਉਣ ਵਾਲੇ ਟ੍ਰੈਫਿਕ ਮਾਰਸ਼ਲਾਂ ਨੂੰ
ਪ੍ਰਵਾਸੀ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਭੇਜਣ ‘ਚ ਅਹਿਮ ਭੂਮਿਕਾ ਨਿਭਾਅ ਰਹੇ ਹਨ ‘ਟ੍ਰੈਫਿਕ ਮਾਰਸ਼ਲ’
-ਇੱਕ ਸ਼ਿਫ਼ਟ ਵਿੱਚ 80 ਟ੍ਰੈਫਿਕ ਮਾਰਸ਼ਲ ਨਿਭਾਉਂਦੇ ਹਨ ਸੇਵਾ
-ਨਿਰਸਵਾਰਥ ਡਿਊਟੀ ਨਿਭਾਉਣ ਵਾਲੇ ਟ੍ਰੈਫਿਕ ਮਾਰਸ਼ਲਾਂ ਨੂੰ ਲੁਧਿਆਣਾ ਪੁਲਿਸ ਦਾ ਸਲੂਟ-ਪੁਲਿਸ ਕਮਿਸ਼ਨਰ
ਲੁਧਿਆਣਾ, 11 ਮਈ ( ਨਿਊਜ਼ ਪੰਜਾਬ )-ਕਰਫਿਊ/ਲੌਕਡਾਊਨ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲੇ ਦੇ ਸਦਕਾ ਪ੍ਰਵਾਸੀ ਲੋਕਾਂ ਨੂੰ ਉਨ•ਾਂ ਦੇ ਸੂਬਿਆਂ ਨੂੰ ਵਾਪਸ ਭੇਜਣ ਦੀ ਕਵਾਇਦ ਲਗਾਤਾਰ ਜਾਰੀ ਹੈ। ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਜਾਣ ਦੇ ਚਾਹਵਾਨ ਇਨ•ਾਂ ਲੋਕਾਂ ਨੂੰ ਜ਼ਿਲ•ਾ ਪ੍ਰਸਾਸ਼ਨ ਵੱਲੋਂ ਬੜੇ ਹੀ ਸੁਚੱਜੇ ਤਰੀਕੇ ਨਾਲ ਵਾਪਸ ਭੇਜਿਆ ਜਾ ਰਿਹਾ ਹੈ। ਇਸ ਕੰਮ ਵਿੱਚ ਲੁਧਿਆਣਾ ਪੁਲਿਸ ਵੱਲੋਂ ਤਾਇਨਾਤ ਕੀਤੇ ਗਏ ‘ਟ੍ਰੈਫਿਕ ਮਾਰਸ਼ਲ’ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਦੱਸਣਯੋਗ ਹੈ ਕਿ ਜ਼ਿਲ•ਾ ਪ੍ਰਸਾਸ਼ਨ, ਪੁਲਿਸ ਪ੍ਰਸਾਸ਼ਨ ਅਤੇ ਨਗਰ ਨਿਗਮ ਪ੍ਰਸਾਸ਼ਨ ਵੱਲੋਂ ਸਾਂਝੇ ਤੌਰ ‘ਤੇ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਪ੍ਰਵਾਸੀ ਲੋਕਾਂ ਨੂੰ ਉਨ•ਾਂ ਦੇ ਘਰਾਂ ਤੋਂ ਚੁੱਕ ਕੇ ਪਹਿਲਾਂ ਗੁਰੂ ਨਾਨਕ ਸਟੇਡੀਅਮ ਲਿਆਂਦਾ ਜਾਂਦਾ ਹੈ ਅਤੇ ਬਾਅਦ ਵਿੱਚ ਉਨ•ਾਂ ਨੂੰ ਰੇਲਵੇ ਸਟੇਸ਼ਨ ਪਹੁੰਚਾ ਕੇ ਗੱਡੀਆਂ ਵਿੱਚ ਬਿਠਾਇਆ ਜਾਂਦਾ ਹੈ। ਇਸ ਕੰਮ ਵਿੱਚ ਜਿੱਥੇ ਉੱਚ ਅਧਿਕਾਰੀ ਦਿਨ ਰਾਤ ਕੰਮ ਕਰ ਰਹੇ ਹਨ, ਉਥੇ ਹੀ ਇਨ•ਾਂ ਟ੍ਰੈਫਿਕ ਮਾਰਸ਼ਲਾਂ ਵੱਲੋਂ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।
ਇਸ ਮੌਕੇ ਡਿਊਟੀ ‘ਤੇ ਤਾਇਨਾਤ ਟ੍ਰੈਫਿਕ ਮਾਰਸ਼ਲਾਂ ਦੇ ਇੰਚਾਰਜ ਸ੍ਰ. ਮਨਦੀਪ ਕੇਸ਼ਵ ਗੁੱਡੂ ਨੇ ਦੱਸਿਆ ਕਿ ਉਹ ਲੁਧਿਆਣਾ ਪੁਲਿਸ ਦੇ ਨਾਲ ਵਲੰਟੀਅਰ ਵਜੋਂ ਨਿਰਸਵਾਰਥ ਡਿਊਟੀ ਕਰਦੇ ਹਨ। ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਉਨ•ਾਂ ਦੀ ਤਿੰਨ ਸ਼ਿਫ਼ਟਾਂ ਵਿੱਚ ਦਿਨ ਰਾਤ ਡਿਊਟੀ ਲਗਾਈ ਗਈ ਹੈ। ਇੱਕ ਸ਼ਿਫ਼ਟ ਵਿੱਚ ਉਹ 80 ਵਲੰਟੀਅਰ ਡਿਊਟੀ ਦੇ ਰਹੇ ਹਨ। ਕੇਸ਼ਵ ਨੇ ਦੱਸਿਆ ਕਿ ਜਦੋਂ ਪ੍ਰਵਾਸੀ ਲੋਕਾਂ ਦੀਆਂ ਗੱਡੀਆਂ ਸਟੇਡੀਅਮ ਪੁੱਜਦੀਆਂ ਹਨ ਤਾਂ ਉਹ ਸਵਾਰੀਆਂ ਨੂੰ ਉਤਾਰ ਕੇ ਉਨ•ਾਂ ਨੂੰ ਲਾਈਨਾਂ ਵਿੱਚ ਲਗਾਉਂਦੇ ਹਨ। 5 ਬੈਰੀਕੇਡਾਂ ਵਿੱਚੋਂ ਇਨ•ਾਂ ਲੋਕਾਂ ਨੂੰ ਲੰਘਣਾ ਪੈਂਦਾ ਹੈ।
ਉਸ ਅਨੁਸਾਰ ਯਾਤਰੀਆਂ ਦੀਆਂ ਟਿਕਟਾਂ ਚੈੱਕ ਕਰਨਾ, ਮੈਡੀਕਲ ਸਕਰੀਨਿੰਗ ਕਰਨਾ, ਖਾਣਾ ਮੁਹੱਈਆ ਕਰਵਾਉਣਾ, ਟਿਕਟ ਦਾ ਬਾਰਕੋਡ ਸਕੈਨ ਕਰਨਾ ਆਦਿ ਸਾਰੇ ਕੰਮ ਵਲੰਟੀਅਰਾਂ ਵੱਲੋਂ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਖੁਦ ਕਰਵਾਏ ਜਾਂਦੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਸਮੇਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿੱਚ 2890 ਟ੍ਰੈਫਿਕ ਮਾਰਸ਼ਲ ਵਲੰਟੀਅਰ ਵਜੋਂ ਕੰਮ ਕਰ ਰਹੇ ਹਨ। ਇਹ ਵਲੰਟੀਅਰ ਨਿਰਸਵਾਰਥ ਹੋ ਕੇ ਲੁਧਿਆਣਾ ਪੁਲਿਸ ਦੀ ਸਹਾਇਤਾ ਕਰ ਰਹੇ ਹਨ। ਉਨ•ਾਂ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਲੁਧਿਆਣਾ ਪੁਲਿਸ ਨਾਲ ਟ੍ਰੈਫਿਕ ਮਾਰਸ਼ਲ ਵਜੋਂ ਕੰਮ ਕਰਨਾ ਹੈ ਤਾਂ ਉਹ ‘ਟ੍ਰੈਫਿਕ ਮਾਰਸ਼ਲ ਐਪ’ ‘ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਹਨ, ਜਿਸ ਉਪਰੰਤ ਉਨ•ਾਂ ਨਾਲ ਲੁਧਿਆਣਾ ਪੁਲਿਸ ਵੱਲੋਂ ਖੁਦ ਸੰਪਰਕ ਕੀਤਾ ਜਾਵੇਗਾ। ਸ੍ਰੀ ਅਗਰਵਾਲ ਨੇ ਕਿਹਾ ਕਿ ਲੁਧਿਆਣਾ ਪੁਲਿਸ ਇਨ•ਾਂ ਵਲੰਟੀਅਰ ਟ੍ਰੈਫਿਕ ਮਾਰਸ਼ਲਾਂ ਨੂੰ ਸਲੂਟ ਕਰਦੀ ਹੈ।