ਪੰਜਾਬ ਸਰਕਾਰ ਨੇ ਦਿੱਲੀ ਵਿੱਚ ਫਸੇ ਸ਼ਰਧਾਲੂ ਵੀ ਵਾਪਸ ਲਿਆਂਦੇ – ਮੈਰੀਟੋਰੀਅਸ ਸਕੂਲ ਲੁਧਿਆਣਾ ਸਥਿਤ ਆਈਸੋਲੇਸ਼ਨ ਸੈਂਟਰ ਰੱਖਿਆ -ਸ਼ਰਧਾਲੂਆਂ ਨੇ ਕਿਹਾ! ਦਿੱਲੀ ਨਾਲੋਂ ਪੰਜਾਬ ਵਿੱਚ ਪ੍ਰਬੰਧ ਬਹੁਤ ਚੰਗੇ

ਨੋਵੇਲ ਕੋਰੋਨਾ ਵਾਇਰਸ (ਕੋਵਿਡ 19)-

-ਹੁਣ ਤੱਕ 135 ਸ਼ਰਧਾਲੂਆਂ ਨੂੰ ਕੀਤਾ ਜਾ ਚੁੱਕੈ ਪਿੰਡਾਂ ਜਾਂ ਘਰਾਂ ਵਿੱਚ ਇਕਾਂਤਵਾਸ-ਡਾਕਟਰ

ਲੁਧਿਆਣਾ, 11 ਮਈ ( ਨਿਊਜ਼ ਪੰਜਾਬ )-ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸੇ ਪੰਜਾਬੀਆਂ, ਖਾਸ ਕਰਕੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਇਨ•ਾਂ ਦਾ ਸਮੇਂ ਸਿਰ ਇਲਾਜ਼ ਆਦਿ ਕਰਵਾ ਕੇ ਉਨ•ਾਂ ਨੂੰ ਉਨ•ਾਂ ਦੇ ਪਰਿਵਾਰਾਂ ਨਾਲ ਮਿਲਾਇਆ ਜਾ ਸਕੇ। ਨੰਦੇੜ (ਮਹਾਰਾਸ਼ਟਰ) ਤੋਂ ਬਾਅਦ ਹੁਣ ਦਿੱਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਫਸੇ ਸ਼ਰਧਾਲੂਆਂ ਨੂੰ ਵੀ ਪੰਜਾਬ ਵਿੱਚ ਲਿਆਂਦਾ ਗਿਆ ਹੈ, ਇਨ•ਾਂ ਵਿੱਚੋਂ 25 ਸ਼ਰਧਾਲੂ ਬੀਤੀ ਰਾਤ ਵਿਸ਼ੇਸ਼ ਬੱਸਾਂ ਰਾਹੀਂ ਲੁਧਿਆਣਾ ਲਿਆਂਦੇ ਗਏ। ਇਨ•ਾਂ ਸ਼ਰਧਾਲੂਆਂ ਨੂੰ ਸਥਾਨਕ ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਵਿੱਚ ਬਣੇ ਆਈਸੋਲੇਸ਼ਨ ਸੈਂਟਰ ਵਿੱਚ ਰੱਖਿਆ ਗਿਆ ਹੈ।
ਇਸ ਸੰਬੰਧੀ ਸ਼ਰਧਾਲੂਆਂ ਅਮਰੀਕ ਸਿੰਘ, ਭਾਗ ਸਿੰਘ ਅਤੇ ਅਭਿਸ਼ੇਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ•ਾਂ ਨੇ ਦੱਸਿਆ ਕਿ ਜਦੋਂ ਤੋਂ ਦੇਸ਼ ਵਿੱਚ ਲੌਕਡਾਊਨ ਹੋਇਆ ਹੈ, ਉਹ ਉਦੋਂ ਤੋਂ ਹੀ ਵੱਖ-ਵੱਖ ਗੁਰਦੁਆਰਿਆਂ (ਖਾਸ ਕਰਕੇ ਗੁਰਦੁਆਰਾ ਸ੍ਰੀ ਮਜਨੂੰ ਕਾ ਟਿੱਲਾ ਅਤੇ ਸ੍ਰੀ ਬੰਗਲਾ ਸਾਹਿਬ) ਵਿੱਚ ਰੁਕੇ ਹੋਏ ਸਨ। ਬਾਅਦ ਵਿੱਚ ਦਿੱਲੀ ਸਰਕਾਰ ਨੇ ਉਨ•ਾਂ ਨੂੰ ਵੱਖ-ਵੱਖ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਸੀ। ਉਨ•ਾਂ ਦੱਸਿਆ ਕਿ ਇਨ•ਾਂ ਸਕੂਲਾਂ ਵਿੱਚ ਰਹਿਣ ਅਤੇ ਖਾਣ ਪੀਣ ਦੇ ਪ੍ਰਬੰਧ ਬਹੁਤ ਹੀ ਮਾੜੇ ਸਨ। ਜਦਕਿ ਸਥਾਨਕ ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਵਿੱਚ ਬਣੇ ਆਈਸੋਲੇਸ਼ਨ ਸੈਂਟਰ ਵਿੱਚ ਪ੍ਰਬੰਧ ਦਿੱਲੀ ਨਾਲੋਂ ਕਿਤੇ ਵਧੀਆ ਹਨ। ਉਨ•ਾਂ ਦੱਸਿਆ ਕਿ ਉਥੇ ਸਿਰਫ਼ ਉਨ•ਾਂ ਨੂੰ ਖਾਣ ਲਈ ਚੌਲ ਦਿੱਤੇ ਜਾਂਦੇ ਸਨ, ਇਥੋਂ ਤੱਕ ਕਿ ਪੀਣ ਵਾਲਾ ਪਾਣੀ ਵੀ ਸਾਫ਼ ਨਹੀਂ ਮਿਲਦਾ ਸੀ। ਜਿਸ ਕਾਰਨ ਕਈ ਦਿਨ ਉਨ•ਾਂ ਦੇ ਪੇਟ ਖ਼ਰਾਬ ਰਿਹਾ।
ਉਨ•ਾਂ ਇਸ ਗੱਲ ‘ਤੇ ਸੰਤੁਸ਼ਟੀ ਜ਼ਾਹਿਰ ਕੀਤੀ ਕਿ ਲੁਧਿਆਣਾ ਵਿਖੇ ਉਨ•ਾਂ ਨੂੰ ਸਾਫ਼ ਸੁੱਥਰਾ ਭੋਜਨ, ਸਾਫ਼ ਵਾਤਾਵਰਨ, ਮੁਕੰਮਲ ਸਾਫ਼ ਸਫਾਈ ਅਤੇ ਫ਼ਿਲਟਰ ਵਾਲਾ ਪਾਣੀ ਮਿਲ ਰਿਹਾ ਹੈ। ਉਨ•ਾਂ ਕਿਹਾ ਕਿ ਉਨ•ਾਂ ਨੂੰ ਖੁਸ਼ੀ ਹੈ ਕਿ ਉਹ ਹੁਣ ਆਪਣੇ ਪੰਜਾਬ ਵਿੱਚ ਪਹੁੰਚ ਗਏ ਹਨ, ਹੁਣ ਜਦੋਂ ਹੀ ਉਨ•ਾਂ ਦੀਆਂ ਰਿਪੋਰਟਾਂ ਨੈਗੇਟਿਵ ਆ ਜਾਣਗੀਆਂ ਤਾਂ ਉਹ ਆਪਣੇ ਪਰਿਵਾਰਾਂ ਕੋਲ ਚਲੇ ਜਾਣਗੇ। ਉਨ•ਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਡਿਊਟੀ ‘ਤੇ ਹਾਜ਼ਰ ਡਾਕਟਰ ਡਾ. ਮੋਇਨ ਅੰਸਾਰੀ ਤੇ ਡਾ. ਜੋਤਿਕਾ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਹੁਣ ਤੱਕ ਕੁੱਲ 195 ਸ਼ਰਧਾਲੂਆਂ ਨੂੰ ਲਿਆਂਦਾ ਜਾ ਚੁੱਕਾ ਹੈ, ਜਿਨ•ਾਂ ਵਿੱਚੋਂ 135 ਸ਼ਰਧਾਲੂਆਂ ਨੂੰ ਰਿਪੋਰਟ ਨੈਗੇਟਿਵ ਆਉਣ ‘ਤੇ ਉਨ•ਾਂ ਦੇ ਪਿੰਡਾਂ ਜਾਂ ਘਰਾਂ ਵਿੱਚ ਇਕਾਂਤਵਾਸ ਕਰਵਾ ਦਿੱਤਾ ਗਿਆ ਹੈ। ਇਨ•ਾਂ ਵਿੱਚੋਂ 52 ਸ਼ਰਧਾਲੂਆਂ ਦੇ ਟੈਸਟ ਪਾਜ਼ੀਟਿਵ ਆਏ ਸਨ, ਜਿਨ•ਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਸੀ।
ਦੱਸਣਯੋਗ ਹੈ ਕਿ ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਲ•ਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਲਗਾਤਾਰ ਮਿਹਨਤ ਦੇ ਸਿਰ ‘ਤੇ ਸਥਾਨਕ ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਵਿਖੇ ਚੱਲ ਰਹੇ ਆਈਸੋਲੇਸ਼ਨ ਸੈਂਟਰ ਨੂੰ 500 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤਿੰਨ ਮੰਜ਼ਿਲਾ ਇਮਾਰਤ ਵਿੱਚ ਹਸਪਤਾਲ ਵਾਲੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਇਸ ਸੈਂਟਰ ਵਿੱਚ ਪਹਿਲਾਂ ਤਾਂ ਸਿਰਫ਼ ਬਿਸਤਰਿਆਂ ਅਤੇ ਇਲਾਜ਼ ਦਾ ਹੀ ਪ੍ਰਬੰਧ ਸੀ ਪਰ ਹੁਣ ਇਸ ਇਮਾਰਤ ਵਿੱਚ ਲੈਬਾਰਟਰੀ ਚਾਲੂ ਕਰ ਦਿੱਤੀ ਗਈ ਹੈ, ਜਿੱਥੇ ਕਿ ਇਥੇ ਭਰਤੀ ਸਾਰੇ ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਜਾ ਸਕਦੇ ਹਨ।
ਉਨ•ਾਂ ਦੱਸਿਆ ਕਿ ਇਸ ਹਸਪਤਾਲ ਵਿੱਚ ਪੂਰੇ 500 ਬਿਸਤਰਿਆਂ ਨੂੰ ਨੰਬਰ ਲਗਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਥੇ ਫਾਰਮੇਸੀ, ਮਰੀਜ਼ਾਂ ਦਾ ਰਜਿਸਟ੍ਰੇਸ਼ਨ ਕਾਊਂਟਰ, ਲਾਊਂਡਰੀ ਸੇਵਾ, ਸਾਫ਼ ਸੁਥਰੀ ਮੈੱਸ, ਨਿੱਜੀ ਸੁਰੱਖਿਆ, ਨਿੱਜੀ ਕੰਪਨੀ ਵੱਲੋਂ ਸਫਾਈ ਦਾ ਪ੍ਰਬੰਧ, ਮਰੀਜ਼ਾਂ ਦੀ ਕੌਂਸਲਿੰਗ ਲਈ ਕੌਂਸਲਰ ਆਦਿ ਹੋਰ ਸਹੂਲਤਾਂ ਵੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਇਥੇ ਭਰਤੀ ਲੋਕਾਂ ਲਈ ਜਲਦ ਹੀ ਯੋਗਾ ਆਦਿ ਦਾ ਵੀ ਪ੍ਰਬੰਧ ਇਸ ਹਸਪਤਾਲ ਵਿੱਚ ਕੀਤਾ ਜਾਵੇਗਾ। ਇਸ ਲੈਬਾਰਟਰੀ ਵਿੱਚ ਐੱਚ. ਬੀ, ਸ਼ੂਗਰ, ਪਿਸ਼ਾਬ ਅਤੇ ਹੋਰ ਟੈਸਟ ਵੀ ਕੇਤੇ ਜਾ ਸਕਣਗੇ।
ਜਿਹੜੇ ਲੋਕਾਂ ਨੂੰ ਇਸ ਸੈਂਟਰ ਤੋਂ ਛੁੱਟੀ ਮਿਲ ਜਾਂਦੀ ਹੈ ਤਾਂ ਉਹ ਲੋਕ ਆਪਣੇ ਘਰਾਂ ਅਤੇ ਪਿੰਡਾਂ ਵਿੱਚ ਆਪਣੇ 14 ਦਿਨ ਪੂਰੇ ਕਰਨ ਲਈ ਇਕਾਂਤਵਾਸ ਰਹਿੰਦੇ ਹਨ। ਇਸ ਨਾਲ ਉਨ•ਾਂ ਨੂੰ ਮਾਨਸਿਕ ਅਤੇ ਭਾਵਨਾਤਮਿਕ ਤੌਰ ‘ਤੇ ਮਜ਼ਬੂਤੀ ਮਿਲਦੀ ਹੈ। ਆਈਸੋਲੇਸ਼ਨ ਸੈਂਟਰਾਂ ਵਿੱਚ ਰਹਿ ਰਹੇ ਲੋਕਾਂ ਲਈ ਸਾਫ਼ ਸੁਥਰਾ ਅਤੇ ਸ਼ੁੱਧ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।