ਛੱਤੀਸਗੜ ਸਰਕਾਰ ਵੱਲੋਂ ਵਿਧਾਇਕਾ ਦੀ ਤਨਖਾਹ-ਭੱਤੇ ਤੇ ਪੈਨਸ਼ਨ ਵਿੱਚ ਹੋਵੇਗਾ ਵਾਧਾ
ਨਿਊਜ਼ ਪੰਜਾਬ
ਛੱਤੀਸਗੜ੍ਹ ,21 ਮਾਰਚ 2025
ਛੱਤੀਸਗੜ੍ਹ ਤੋਂ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। CM ਵਿਸ਼ਨੂੰ ਦੇਵ ਸਾਈਂ ਨੇ ਵਿਧਾਇਕਾਂ ਦੇ ਹਿੱਤ ‘ਚ ਵੱਡਾ ਕਦਮ ਚੁੱਕਿਆ। ਸੂਬਾ ਸਰਕਾਰ ਨੇ ਵਿਧਾਨ ਸਭਾ ਮੈਂਬਰਾਂ ਦੀ ਤਨਖਾਹ ਭੱਤਾ ਪੈਨਸ਼ਨ ਸੋਧ ਐਕਟ ਪਾਸ ਕਰ ਦਿੱਤਾ ਹੈ। ਇਸ ਤਹਿਤ ਸੂਬੇ ਦੇ ਵਿਧਾਇਕਾਂ ਦੀ ਤਨਖਾਹ, ਭੱਤੇ ਅਤੇ ਪੈਨਸ਼ਨ ਵਿੱਚ ਵਾਧਾ ਹੋਵੇਗਾ।
ਜੇਕਰ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਫਿਲਹਾਲ ਉਨ੍ਹਾਂ ਦੀ ਤਨਖਾਹ 1 ਲੱਖ 35 ਹਜ਼ਾਰ ਰੁਪਏ ਹੈ ਪਰ ਹੁਣ ਉਨ੍ਹਾਂ ਦੀ ਤਨਖਾਹ 50 ਹਜ਼ਾਰ ਰੁਪਏ ਤੱਕ ਵਧ ਸਕਦੀ ਹੈ। ਇਸ ਦੇ ਨਾਲ ਹੀ ਮੰਤਰੀਆਂ ਨੂੰ ਹਰ ਮਹੀਨੇ 1 ਲੱਖ 30 ਹਜ਼ਾਰ ਰੁਪਏ ਮਿਲਦੇ ਹਨ, ਜੋ ਹੁਣ ਵਧ ਕੇ 1 ਲੱਖ 75 ਹਜ਼ਾਰ ਰੁਪਏ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਵੀ ਭੱਤਾ ਅਤੇ ਰੋਜ਼ਾਨਾ ਭੱਤਾ ਮਿਲਦਾ ਹੈ। ਇਹ ਵੀ ਤਨਖਾਹ ਭੱਤਾ ਪੈਨਸ਼ਨ ਸੋਧ ਐਕਟ ਦੇ ਤਹਿਤ ਵਧੇਗਾ।
ਜੇਕਰ ਵਿਧਾਇਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ 95,000 ਰੁਪਏ ਪ੍ਰਤੀ ਮਹੀਨਾ ਤਨਖਾਹ ਅਤੇ ਭੱਤੇ ਮਿਲਦੇ ਹਨ। ਸੋਧੇ ਹੋਏ ਬਿੱਲ ਦੇ ਪਾਸ ਹੋਣ ਤੋਂ ਬਾਅਦ ਵਿਧਾਇਕਾਂ ਦੀ ਤਨਖਾਹ, ਭੱਤੇ ਅਤੇ ਪੈਨਸ਼ਨ ‘ਚ ਵਾਧਾ ਹੋਵੇਗਾ। ਵਿਰੋਧੀ ਧਿਰ ਦੇ ਨੇਤਾ ਸਮੇਤ ਵਿਰੋਧੀ ਧਿਰ ਦੇ ਵਿਧਾਇਕਾਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ।