ਮੁੱਖ ਖ਼ਬਰਾਂਪੰਜਾਬ

ਅੱਜ ਤੋਂ ਸ਼ੁਰੂ ਹੋਵੇਗਾ ਪੰਜਾਬ ਦਾ ਬਜਟ ਸੈਸ਼ਨ,2025-26 ਬਜਟ ਨੂੰ ਮਿਲੀ ਕੈਬਨਿਟ ਦੀ ਮਨਜ਼ੂਰੀ

ਨਿਊਜ਼ ਪੰਜਾਬ,21 ਮਾਰਚ 2025

ਪੰਜਾਬ ਵਿਧਾਨ ਸਭਾ ਦਾ ਬਜਟ ਸ਼ੈਸ਼ਨ ਸ਼ੁੱਕਰਵਾਰ ਸਵੇਰੇ ਗਿਆਰਾਂ ਵਜੇ ਸ਼ੁਰੂ ਹੋਵੇਗਾ। 21 ਮਾਰਚ ਤੋਂ 28 ਮਾਰਚ ਤੱਕ ਚੱਲਣ ਵਾਲੇ ਇਜਲਾਸ ’ਚ ਹੁਕਮਰਾਨ ਧਿਰ ਅਤੇ ਵਿਰੋਧੀ ਧਿਰ ’ਚ ਲੋਕਹਿੱਤ ਮੁੱਦਿਆਂ ’ਤੇ ਭਖਵੀ ਬਹਿਸ ਹੋਣ ਦੇ ਆਸਾਰ ਹਨ। ਬਜਟ ਇਜਲਾਸ ਦੀ ਸ਼ੁਰੂਆਤ ਸਵੇਰੇ ਗਿਆਰਾਂ ਵਜੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਨਾਲ ਸ਼ੁਰੂ ਹੋਵੇਗੀ ਅਤੇ ਬਾਅਦ ਦੁਪਹਿਰ ਦੋ ਵਜੇ ਵਿਛੜੀਆਂ ਰੂਹਾਂ ਨੂੰ ਸਰਧਾਂਜਲੀ ਭੇਟ ਕੀਤੀ ਜਾਵੇਗੀ।ਬਜਟ ਇਜਲਾਸ ਦੌਰਾਨ ਵਿਰੋਧੀ ਧਿਰ ਕਾਂਗਰਸ ਅਤੇ ਹੁਕਮਰਾਨ ਧਿਰ ’ਤੇ ਤਿੱਖੀ ਬਹਿਸ ਹੋਣ ਦੇ ਆਸਾਰ ਹਨ। ਹੁਕਮਰਾਨ ਧਿਰ ਜਿੱਥੇ ਨਸ਼ਿਆਂ, ਭ੍ਰਿਸ਼ਟਾਚਾਰ, ਸਰਕਾਰੀ ਨੌਕਰੀਆਂ, ਸਿਹਤ ਤੇ ਅਮਨ ਕਾਨੂੰਨ ਦੀ ਸਥਿਤੀ ’ਤੇ ਵਿਰੋਧੀਆਂ ’ਤੇ ਹਮਲਾਵਰ ਰੁਖ਼ ਰੱਖਣ ਦੀ ਰਣਨੀਤੀ ਬਣਾ ਰਹੀ ਹੈ, ਉਥੇ ਕਾਂਗਰਸ ਵਲੋਂ ਸੂਬਾ ਸਰਕਾਰ ਨੂੰ ਨਸ਼ੇ, ਭ੍ਰਿਸ਼ਟਾਚਾਰ, ਨਾਜ਼ਾਇਜ ਖਣਨ ਅਤੇ ਕਿਸਾਨੀ ਮੁੱਦਿਆਂ ’ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਵਿਚ ਹੈ।