ਪੰਜਾਬ ਦੀ ਬਰਫ ਫੈਕਟਰੀ ‘ਚ ਗੈਸ ਹੋਈ ਲੀਕ, ਮਚੀ ਹਫੜਾ-ਦਫੜੀ, ਮੌਕੇ ‘ਤੇ ਪੁੱਜੀਆਂ ਫਾਇਰ ਬ੍ਰਿਗੇ਼ਡ ਦੀਆਂ ਟੀਮਾਂ
ਨਿਊਜ਼ ਪੰਜਾਬ,13 ਮਾਰਚ 2025
ਜਲੰਧਰ ਦੇ ਰਿਹਾਇਸ਼ੀ ਇਲਾਕੇ ਵਿਚ ਚੱਲ ਰਹੀ ਬਰਫ਼ ਦੀ ਫੈਕਟਰੀ ‘ਚੋਂ ਅਮੋਨੀਆ ਗੈਸ ਲੀਕ ਹੋਣ ਦੀ ਸੂਚਨਾ ਮਿਲੀ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਬਰਫ਼ ਦੀ ਫੈਕਟਰੀ ਬਿਨਾ NOC ਦੇ ਚੱਲ ਰਹੀ ਸੀ। ਇਸ ਦਾ ਬਿਜਲੀ ਕੁਨੈਕਸ਼ਨ ਕੁਝ ਸਮੇਂ ਲਈ ਕੱਟ ਦਿੱਤਾ ਗਿਆ ਸੀ।ਇਹ ਘਟਨਾ ਮਕਸੂਦਾਂ ਦੇ ਅਨੰਦ ਨਗਰ ਦੀ ਦੱਸੀ ਰਹੀ ਹੈ । ਫਾਇਰ ਬ੍ਰਿਗੇ਼ਡ ਦੀਆਂ ਟੀਮਾਂ ਤੇ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।