ਜਿਲ੍ਹਾ ਲੁਧਿਆਣਾ ਤੋਂ ਚਾਰ ਹੋਰ ਰੇਲ ਗੱਡੀਆਂ ਵੱਖ-ਵੱਖ ਸੂਬਿਆਂ ਨੂੰ ਰਵਾਨਾ
-ਸਾਹਰਸਾ (ਬਿਹਾਰ), ਸੀਤਾਮੜੀ (ਬਿਹਾਰ), ਪ੍ਰਤਾਪਗੜ• (ਯੂ. ਪੀ.) ਅਤੇ ਡਾਲਟਨਗੰਜ (ਝਾਰਖੰਡ) ਲਈ ਗਏ ਪ੍ਰਵਾਸੀ ਮਜ਼ਦੂਰ
-ਲੋਕ ਸਭਾ ਮੈਂਬਰ, ਵਿਧਾਇਕਾਂ, ਮੇਅਰ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਹੋਰਾਂ ਵੱਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਮੀਟਿੰਗ
-ਪ੍ਰਵਾਸੀ ਮਜ਼ਦੂਰਾਂ ਨੂੰ ਜਾਣ ਲਈ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ-ਰਵਨੀਤ ਸਿੰਘ ਬਿੱਟੂ
-ਅਗਾਮੀ ਦਿਨਾਂ ਦੌਰਾਨ ਹੋਰ ਰੇਲ•ਾਂ ਵੱਖ-ਵੱਖ ਸੂਬਿਆਂ ਨੂੰ ਭੇਜੀਆਂ ਜਾਣਗੀਆਂ-ਡਿਪਟੀ ਕਮਿਸ਼ਨਰ
ਲੁਧਿਆਣਾ, 8 ਮਈ ( ਨਿਊਜ਼ ਪੰਜਾਬ )-ਸਥਾਨਕ ਰੇਲਵੇ ਸਟੇਸ਼ਨ ਤੋਂ ਅੱਜ ਵੀ ਵੱਖ-ਵੱਖ ਥਾਵਾਂ ਸਾਹਰਸਾ ਤੇ ਸੀਤਾਮੜੀ (ਬਿਹਾਰ), ਪ੍ਰਤਾਪਗੜ• (ਯੂ. ਪੀ.) ਅਤੇ ਡਾਲਟਨਗੰਜ (ਝਾਰਖੰਡ) ਲਈ ਰਵਾਨਾ ਹੋਈਆਂ। ਇਨ•ਾਂ ਸਾਰੀਆਂ ਰੇਲ•ਾਂ ਵਿੱਚ 1200 ਪ੍ਰਤੀ ਰੇਲ• ਪ੍ਰਵਾਸੀ ਲੋਕ ਆਪਣੇ ਸੂਬਿਆਂ ਨੂੰ ਗਏ। ਇਸ ਸੰਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕੀਤੀ। ਇਸ ਮੀਟਿੰਗ ਵਿੱਚ ਸ੍ਰੀ ਸੁਰਿੰਦਰ ਡਾਵਰ, ਸ੍ਰੀ ਸੰਜੇ ਤਲਵਾੜ (ਦੋਵੇਂ ਵਿਧਾਇਕ), ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਵਧੀਕ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ, ਸੀਨੀਅਰ ਕਾਂਗਰਸੀ ਆਗੂ ਸ੍ਰ. ਕਮਲਜੀਤ ਸਿੰਘ ਕੜਵਲ, ਸ੍ਰੀ ਅਸ਼ਵਨੀ ਸ਼ਰਮਾ, ਸ੍ਰ. ਕਰਨਜੀਤ ਸਿੰਘ ਗਾਲਿਬ, ਸ੍ਰੀ ਰਾਜੀਵ ਰਾਜਾ ਅਤੇ ਹੋਰ ਹਾਜ਼ਰ ਸਨ।
ਸ੍ਰ. ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਵਾਸੀ ਲੋਕਾਂ ਨੂੰ ਉਨ•ਾਂ ਦੇ ਸੂਬਿਆਂ ਨੂੰ ਵਾਪਸ ਭੇਜਣ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ•ਾਂ ਲੋਕਾਂ ਨੂੰ ਖਾਣਾ, ਸ਼ੁੱਧ ਪਾਣੀ ਦੀ ਬੋਤਲ, ਕੋਲਡ ਡਰਿੰਕ ਅਤੇ ਹੋਰ ਸਾਜੋ ਸਮਾਨ ਜੋ ਰਸਤੇ ਵਿੱਚ ਕੰਮ ਆਵੇਗਾ, ਦਿੱਤਾ ਜਾ ਰਿਹਾ ਹੈ। ਸ੍ਰ. ਬਿੱਟੂ ਨੇ ਕਿਹਾ ਕਿ ਇਨ•ਾਂ ਲੋਕਾਂ ਦੇ ਜਾਣ ਲਈ ਟਿਕਟ ਦਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨ•ਾਂ ਪ੍ਰਵਾਸੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਥਿਤੀ ਸੁਧਰਨ ‘ਤੇ ਮੁੜ ਲੁਧਿਆਣਾ ਆ ਜਾਣ ਕਿਉਂਕਿ ਹੁਣ ਹੌਲੀ-ਹੌਲੀ ਸਨਅਤਾਂ ਖੁੱਲ•ਣ ਲੱਗੀਆਂ ਹਨ, ਜਿਸ ਕਾਰਨ ਲੋਕਾਂ ਨੂੰ ਮੁੜ ਤੋਂ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਮੌਕੇ ਜਾਣ ਵਾਲੇ ਪ੍ਰਵਾਸੀ ਵਿਅਕਤੀ ਵਿਨੋਦ ਕੁਮਾਰ ਨੇ ਕਿਹਾ ਕਿ ਉਹ ਪ੍ਰਤਾਪਗੜ• ਦਾ ਰਹਿਣ ਵਾਲਾ ਹੈ ਪਰ ਹੁਣ ਉਹ ਪਿੰਡ ਸੁਨੇਤ ਰਹਿੰਦਾ ਹੈ। ਉਸ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਲਈ ਸਰਕਾਰ ਦਾ ਧੰਨਵਾਦ ਕੀਤਾ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 4 ਰੇਲ•ਾਂ ਵੱਖ-ਵੱਖ ਸੂਬਿਆਂ ਨੂੰ ਰਵਾਨਾ ਹੋਈਆਂ ਹਨ, ਇਸੇ ਤਰ•ਾਂ ਮਿਤੀ 7 ਮਈ ਨੂੰ ਵੀ 4, 6 ਮਈ ਨੂੰ 2 ਅਤੇ 5 ਮਈ ਨੂੰ 1 ਰੇਲ• ਰਵਾਨਾ ਹੋਈ ਸੀ। ਉਨ•ਾਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਹੋਰ ਰੇਲ•ਾਂ ਵੀ ਵੱਖ-ਵੱਖ ਸੂਬਿਆਂ ਨੂੰ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਉਕਤ ਸਾਰਿਆਂ ਨੇ ਰੇਲਵੇ ਸਟੇਸ਼ਨ ਦਾ ਵੀ ਦੌਰਾ ਕੀਤਾ ਅਤੇ ਪ੍ਰਵਾਸੀ ਲੋਕਾਂ ਨਾਲ ਗੱਲਬਾਤ ਕੀਤੀ।
ਸ੍ਰੀ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਰੇਲਾਂ ਰਾਹੀਂ ਹੋਰ ਰਾਜਾਂ ਨੂੰ ਭੇਜੇ ਜਾਣ ਦੀ ਇਸ ਸਹੂਲਤ ਦਾ ਲਾਭ ਸਿਰਫ ਉਨ•ਾਂ ਪ੍ਰਵਾਸੀ ਲੋਕਾਂ ਨੂੰ ਹੀ ਮਿਲੇਗਾ, ਜਿਨ•ਾਂ ਨੇ ਪੰਜਾਬ ਸਰਕਾਰ ਵੱਲੋਂ ਤਿਆਰ ਵੈੱਬ ਪੋਰਟਲ www.covidhelp.punjab.gov.in ‘ਤੇ ਆਪਣੇ ਸੂਬੇ ਨੂੰ ਵਾਪਸ ਜਾਣ ਲਈ ਅਪਲਾਈ ਕੀਤਾ ਹੈ, ਉਨ•ਾਂ ਦੀ 6 ਲੱਖ ਤੋਂ ਵਧੇਰੇ ਬਣਦੀ ਹੈ। ਇਸ ਸੰਬੰਧੀ ਹਰੇਕ ਸੂਬੇ ਵੱਲੋਂ ਆਪਣੇ ਨੋਡਲ ਅਧਿਕਾਰੀ ਲਗਾਏ ਗਏ ਹਨ, ਉਨ•ਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਜਿਹੜੇ ਲੋਕਾਂ ਨੇ ਅਪਲਾਈ ਕੀਤਾ ਹੈ, ਉਨ•ਾਂ ਨੂੰ ਜ਼ਿਲ•ਾ ਪ੍ਰਸਾਸ਼ਨ ਵੱਲੋਂ ਮੋਬਾਈਲ ਰਾਹੀਂ ਮੈਸੇਜ਼ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਬਿਨ•ਾ ਰਜਿਸਟ੍ਰੇਸ਼ਨ ਜਾਣ ਦੇ ਚਾਹਵਾਨ ਲੋਕਾਂ ਨੂੰ ਪ੍ਰਸਾਸ਼ਨ ਵੱਲੋਂ ਨਹੀਂ ਜਾਣ ਦਿੱਤਾ ਜਾਵੇਗਾ।
ਉਨ•ਾਂ ਕਿਹਾ ਕਿ ਭਵਿੱਖ ਵਿੱਚ ਵੀ ਭੇਜੇ ਜਾਣ ਵਾਲੇ ਲੋਕਾਂ ਨੂੰ ਮੈਸੇਜ਼ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਹ ਰੇਲ ਰਾਹੀਂ ਜਾਣ ਲਈ ਦੱਸੀ ਜਗ•ਾਂ ‘ਤੇ ਪਹੁੰਚ ਜਾਣ। ਉਨ•ਾਂ ਦੱਸਿਆ ਕਿ ਭੇਜੇ ਜਾਣ ਵਾਲੇ ਵਿਅਕਤੀਆਂ ਦੀ ਬਕਾਇਦਾ ਮੈਡੀਕਲ ਸਕਰੀਨਿੰਗ ਕੀਤੀ ਜਾ ਰਹੀ ਹੈ। ਜੋ ਵਿਅਕਤੀ ਮੈਡੀਕਲੀ ਫਿੱਟ ਆਉਣਗੇ ਉਨ•ਾਂ ਨੂੰ ਹੀ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਰੇਲ ਸਫਰ ਦੌਰਾਨ ਵੀ ਇਨ•ਾਂ ਯਾਤਰੀਆਂ ਨੂੰ ਇੱਕ ਦੂਜੇ ਨਾਲ ਜਿਆਦਾ ਮਿਲਣ ਨਹੀਂ ਦਿੱਤਾ ਜਾਵੇਗਾ।
ਉਨ•ਾਂ ਪ੍ਰਵਾਸੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ•ਾ ਪ੍ਰਸਾਸ਼ਨ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਸਹਿਯੋਗ ਕਰਨ ਤਾਂ ਜੋ ਉਨ•ਾਂ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਭੇਜਿਆ ਜਾ ਸਕੇ। ਜੇਕਰ ਉਨ•ਾਂ ਵੱਲੋਂ ਸਹਿਯੋਗ ਨਹੀਂ ਕੀਤਾ ਜਾਵੇਗਾ ਤਾਂ ਉਨ•ਾਂ ਦੇ ਜਾਣ ਵਿੱਚ ਹੋਰ ਵੀ ਦੇਰੀ ਹੋ ਸਕਦੀ ਹੈ। ਉਨ•ਾਂ ਨੂੰ ਆਪਣੀ ਵਾਰੀ ਦੀ ਇੰਤਜ਼ਾਰ ਕਰਨੀ ਚਾਹੀਦੀ ਹੈ।