ਤਿਆਰ ਹੋ ਜਾਵੋ -ਕਲ ਤੋਂ ਬਿੱਜਲੀ ਦੇ ਬਿੱਲ ਜਮ੍ਹਾ ਹੋਣਗੇ – ਮੀਟਰ ਰੀਡਰ ਵੀ ਆਵੇਗਾ – ਮੁੱਖ ਮੰਤਰੀ ਨੇ ਦਿੱਤੀ ਪ੍ਰਵਾਨਗੀ

ਨਿਊਜ਼ ਪੰਜਾਬ
ਚੰਡੀਗੜ੍ਹ , 7 ਮਈ – ਪੰਜਾਬ ਵਿਚ ਕਰਫਿਊ / ਤਾਲਾਬੰਦੀ ਦੇ ਕਾਰਨ ਬਿਜਲੀ ਦੇ ਬਿੱਲ ਜਮ੍ਹਾ ਕਰਵਾਉਣ ਦੀ ਲਗੀ ਬ੍ਰੇਕ ਕਲ ਖਤਮ ਹੋ ਜਾਵੇਗੀ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਨ੍ਹਾਂ ਕੋਲ ਬਿਜਲੀ ਵਿਭਾਗ ਵੀ ਹੈ ਨੇ ਪੀ ਐਸ ਪੀ ਸੀ ਐਲ ਨੂੰ ਆਪਣੀਆਂ ਸਰਗਰਮੀਆਂ ਮੁੜ ਸ਼ੁਰੂ ਕਰਨ ਦੀ ਆਗਿਆ ਦੇ ਦਿਤੀ ਹੈ | ਬਿਜਲੀ ਨਿਗਮ ਕਲ ਤੋਂ 515 ਕੈਸ਼ ਕਾਊਂਟਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲ੍ਹੇਗਾ ਜਿਥੇ ਲੌਕ ਸੁਰਖਿਅਤ ਨਾਲ ਸਬੰਧਿਤ ਨਿਯਮ ਆਪਣਾਕੇ ਆਪਣੇ ਬਿੱਲ ਜਮ੍ਹਾ ਕਰਵਾਉਣ ਗੇ | ਇਸ ਤੋਂ ਇਲਾਵਾ ਵਿਭਾਗ ਨੂੰ ਸਪਲਾਈ ਨਾਲ ਸਭੰਡਿਤ ਸਾਰੀਆਂ ਸੇਵਾਵਾਂ ਚਾਲੂ ਕਰਨ ਲਈ ਵੀ ਕਿਹਾ | ਕਲ ਤੋਂ ਮੀਟਰ ਰੀਡਰ ਵੀ ਆਪਣਾ ਕੰਮ ਸ਼ੁਰੂ ਕਰ ਦੇਣਗੇ , ਉਹ ਮੌਕੇ ਤੇ ਜਾ ਕੇ ਮੀਟਰ ਰੀਡਿੰਗ ਲੈ ਕੇ ਖਪਤਕਾਰਾਂ ਦੇ ਬਿੱਲ ਦੇਣਗੇ |