ਮੁੱਖ ਖ਼ਬਰਾਂਪੰਜਾਬ

ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਕਰਮਚਾਰੀ ਦਲਜੀਤ ਸਿੰਘ ਦੀ ਸੜਕ  ਹਾਦਸੇ’ਚ ਹੋਈ ਮੌਤ 

ਨਿਊਜ਼ ਪੰਜਾਬ

24 ਫਰਵਰੀ 2025

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾ ਮੁਕਤ ਕਰਮਚਾਰੀ ਦਲਜੀਤ ਸਿੰਘ ਦੀ ਮੋਟਰਸਾਈਕਲ ਦਰਮਿਆਨ ਵਾਪਰੇ ਹਾਦਸੇ ਵਿੱਚ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀ ਦਲਜੀਤ ਸਿੰਘ ਵਾਸੀ ਕਲਾਨੌਰ ਪੈਟਰੋਲ ਪੰਪ ਤੋਂ ਸਕੂਟਰ ਵਿੱਚ ਤੇਲ ਪੁਵਾ ਕੇ ਵਾਪਸ ਪਰਤ ਰਿਹਾ ਸੀ ਕਿ ਕਲਾਨੌਰ ਵਾਲੇ ਪਾਸੇ ਤੋਂ ਮੋਟਰਸਾਈਕਲ ‘ਤੇ ਤੇਜ਼ ਰਫਤਾਰ ਵਿੱਚ ਆ ਰਹੇ ਨੌਜਵਾਨਾਂ ਵੱਲੋਂ ਦਲਜੀਤ ਸਿੰਘ ਦੇ ਸਕੂਟਰ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਜਿਸ ਦੌਰਾਨ ਦਲਜੀਤ ਸਿੰਘ ਗੰਭੀਰ ਜ਼ਖ਼ਮੀ ਫੱਟੜ ਹੋ ਗਿਆ ਜਿਸ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਦਾਖਲ ਕਰਵਾਇਆ ਗਿਆ ਪ੍ਰੰਤੂ ਉਸ ਸਮੇਂ ਤੱਕ ਦਲਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ।