UCPMA ਦੀ ਅਪੀਲ –ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਦੇ 61 ਲੱਖ ਉਦਯੋਗ ਅਰਬਾਂ ਰੁਪਏ ਦੇ ਕਰਜ਼ੇ ਹੇਠ ਆਏ

ਨਿਊਜ਼ ਪੰਜਾਬ

ਲੁਧਿਆਣਾ ,6 ਮਈ – ਕੋਰੋਨਾ ਮਹਾਂਮਾਰੀ ਨੇ ਦੇਸ਼ ਦੇ 61 .1 ਲੱਖ ਘਰੇਲੂ , ਛੋਟੇ ਅਤੇ ਦਰਮਿਆਨੇ ਉਦਯੋਗ ਨੂੰ ਉਨ੍ਹਾਂ ਸਿਰ ਚ੍ਹੜੇ 15 .11 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਭਾਰ ਹੇਠੋ ਨਿਕਲਣ ਦੇ ਸਾਰੇ ਰਾਹ ਬੰਦ ਕਰ ਦਿਤੇ ਹਨ | ਉਕਤ ਉਦਯੋਗਿਕ ਇਕਾਈਆਂ ਨੇ ਇੱਹ ਅਰਬਾਂ – ਖਰਬਾਂ ਰੁਪਏ ਦਾ ਕਰਜ਼ਾ ਦੇਸ਼ ਵਿਚ ਉਦਯੋਗਿਕ ਲਹਿਰ ਨੂੰ ਮਜ਼ਬੂਤ ਕਰਦਿਆਂ ਫੈਕਟਰੀਆਂ ਚਲਾਉਣ ਲਈ ਵੱਖ -ਵੱਖ ਬੈੰਕਾਂ ਤੋਂ ਹਾਸਲ ਕੀਤਾ ਸੀ | ਕੋਰੋਨਾ ਮਹਾਂਮਾਰੀ ਦੇ ਕਾਰਨ ਦੇਸ਼ ਵਿਚ ਸਰਕਾਰ ਵਲੋਂ ਇਨ੍ਹਾਂ ਉਦਯੋਗਾਂ ਲਈ ਬਿਨਾ ਆਰਥਿਕ ਪੈਕੇਜ਼ ਐਲਾਨੇ , ਲਾਗੂ ਕੀਤੀ ਤਾਲਾਬੰਦੀ ਕਾਰਨ ਠੱਪ ਹੋਏ ਕਾਰੋਬਾਰਾਂ ਨੇ ਉਦਯੋਗਪਤੀਆਂ ਨੂੰ ਨਮੋਸ਼ੀ ਦੇ ਘੇਰੇ ਵਿਚ ਸੁੱਟ ਦਿੱਤਾ ਹੈ |ਇਸ ਕਰਜ਼ੇ ਦੀ ਰਕਮ ਨੂੰ ਕੋਰੋਨਾ ਮਹਾਂਮਾਰੀ ਦੇ ਵਾਇਰਸ ਨੇ ਦੁਨੀਆਂ ਦੀ ਆਰਥਿਕਾ ਨੂੰ ਰੋਕ ਕੇ ਇੰਨੀ ਬੂਰੀ ਤਰ੍ਹਾਂ ਜ਼ਖਮੀ ਕੀਤਾ ਕਿ ਬਿਨਾ ਕਿਸੇ ਵੱਡੀ ਰਾਹਤ ਦੇ ਉੱਠ ਸਕਣਾ ਸੰਭਵ ਨਹੀਂ ਹੈ |

 ਏਸ਼ੀਆ ਦੇ  ਇੱਕੋ ਕਾਰੋਬਾਰ ਵਿਚ ਸਭ ਤੋਂ ਵੱਡੇ ਸੰਗਠਨ ਯੂਨਾਈਟਿਡ ਸਾਇਕਲ ਅਤੇ ਪਾਰਟਸ ਮਨੂਫੈਕਚ੍ਰਰਜ਼ ਐਸੋਸੀਏਸ਼ਨ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ , ਕੇਂਦਰੀ ਵਿੱਤ ਮੰਤਰੀ , ਰਿਜ਼ਰਵ ਬੈੰਕ ਆਫ ਇੰਡੀਆ ਦੇ ਗਵਰਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਦੇਸ਼ ਦੇ ਸੂਖਮ , ਛੋਟੇ ਅਤੇ ਦਰਮਿਆਨੇ ( MSME ) ਉਦਯੋਗ ਨੂੰ ਤਰੁੰਤ ਵੈਂਟੀਲੇਟਰ ਤੇ ਰੱਖਣ ਦੀ ਅਪੀਲ ਕੀਤੀ ਹੈ |  ਐਸੋਸੀਏਸ਼ਨ ਦੇ ਜਨਰਲ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਚਦੇਵਾ ਵਲੋਂ ਲਿੱਖੇ ਇਸ ਪੱਤਰ ਵਿੱਚ ਕੋਰੋਨਾ ਮਹਾਂਮਾਰੀ ਨਾਲ ਵਿਗੜੇ ਉਦਯੋਗ  ਦੇ ਚੇਹਰੇ ਨੂੰ ਪੇਸ਼ ਕੀਤਾ ਹੈ |  

ਦੇਸ਼ ਦੇ ਇਨ੍ਹਾਂ ਉਦਯੋਗ ਨੂੰ ਹਰ ਮਹੀਨੇ ਬੈੰਕਾਂ ਦਾ ਡੇਢ ਲੱਖ ਕਰੋੜ ਰੁਪਏ ਸਿਰਫ ਵਿਆਜ਼ ਵਜੋਂ ਅਤੇ ਹਰ ਮਹੀਨੇ ਮੋੜਨ ਯੋਗ ਕਰਜ਼ੇ ਦੀ ਕਿਸ਼ਤ ਅਦਾਅ ਕਰਨੀ ਪੈਂਦੀ ਹੈ ਜੋ ਕੋਰੋਨਾ ਮਹਾਂਮਾਰੀ ਦੇ ਕਾਰਨ ਰੁੱਕ ਗਈਆਂ ਹਨ | ਸ੍ਰ.ਸਚਦੇਵਾ ਨੇ ਲਿਖਿਆ ਹੈ ਕਿ ਸਰਕਾਰ ਉਦਯੋਗ ਨੂੰ ਬਚਾਉਣ ਲਈ ਇੱਕ ਸਾਲ ਲਈ  ਵਿਆਜ਼ ਲੈਣਾ ਬੰਦ ਕਰੇ ਅਤੇ ਕਰਜ਼ੇ ਦੀਆਂ ਕਿਸ਼ਤਾਂ ਇੱਕ ਸਾਲ ਲਈ ਅਗੇ ਪਾ ਦੇਵੇ |ਉਨ੍ਹਾਂ ਕਿਹਾ ਕਿ ਸਰਕਾਰਾਂ ਕੋਲ ਉਧਯੋਗਾਂ ਦੇ ਫ਼ਸੇ ਜੀ ਐੱਸ ਟੀ ਦੇ ਕਰੋੜਾਂ ਰੁਪਏ ਤਰੁੰਤ ਜਾਰੀ ਕੀਤੇ ਜਾਣਅਤੇ ਭਵਿੱਖ ਲਈ ਜੀ ਐਸ ਟੀ ਰਕਮ ਦਾ ਭੁਗਤਾਨ ਨਾਲੋਂ -ਨਾਲ ਕੀਤਾ ਜਾਵੇ | ਉਨ੍ਹਾਂ ਲੇਬਰ ਦੀ ਤਨਖਾਹ ਦੇ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਈ ਐਸ ਆਈ ਦੇ ਜਮ੍ਹਾ ਪਏ ਫ਼ੰਡ ਵਿੱਚੋ ਤਨਖਾਹ ਦੇ ਬਰਾਬਰ ਰਕਮ ਹਰ ਵਰਕਰ ਨੂੰ ਦੇਵੇ ਤਾ ਜੋ ਵਰਕਰਾਂ ਦਾ ਗੁਜ਼ਾਰਾ ਚਲ ਸਕੇ |