China Retaliates with Tariffs on US Goods…ਚੀਨ ਨੇ ਅਮਰੀਕੀ ਸਾਮਾਨ ‘ਤੇ ਟੈਰਿਫ ਲਗਾ ਕੇ ਜਵਾਬੀ ਕਾਰਵਾਈ ਕੀਤੀ…
4 ਫਰਵਰੀ, 2025 ਨੂੰ, ਚੀਨ ਨੇ ਅਮਰੀਕੀ ਤੇਲ, ਖੇਤੀਬਾੜੀ ਮਸ਼ੀਨਰੀ, ਕੋਲਾ, ਅਤੇ ਤਰਲ ਕੁਦਰਤੀ ਗੈਸ (LNG) ‘ਤੇ 10% ਤੋਂ 15% ਤੱਕ ਦੇ ਵਧੇਰੇ ਟੈਰਿਫ ਲਾਗੂ ਕਰਨ ਦਾ ਐਲਾਨ ਕੀਤਾ ਹੈ
ਨਿਊਜ਼ ਪੰਜਾਬ
ਅਮਰੀਕਾ ਵੱਲੋਂ ਅੱਜ ਤੋਂ ਚੀਨ ਦੇ ਉਤਪਾਦਾਂ ਉੱਪਰ 10% ਵਧੇਰੇ ਡਿਊਟੀ ਕਰ ਲਾਗੂ ਕਰ ਦੇਣ ਤੋਂ ਤਰੁੰਤ ਬਾਅਦ ਬੀਜਿੰਗ ਨੇ ਅਮਰੀਕੀ ਉਤਪਾਦਾਂ ‘ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ,
ਜਿਸ ਵਿੱਚ ਕੋਲਾ ਅਤੇ ਤਰਲ ਕੁਦਰਤੀ ਗੈਸ ‘ਤੇ 15% ਟੈਕਸ, ਅਤੇ ਕੱਚੇ ਤੇਲ, ਖੇਤੀਬਾੜੀ ਮਸ਼ੀਨਰੀ, ਪਿਕਅੱਪ ਟਰੱਕਾਂ ਅਤੇ ਵੱਡੇ ਇੰਜਣ ਵਾਲੀਆਂ ਕਾਰਾਂ ‘ਤੇ 10% ਟੈਕਸ ਸ਼ਾਮਲ ਹੈ।