ਵਿਦੇਸ਼ ਵਿੱਚੋ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਤਿਆਰੀ – ਖਰਚਾ ਯਾਤਰੂ ਕਰਨਗੇ – ਮਲੇਸ਼ੀਆ ਵਿਚ ਫਸੇ ਲੋਕਾਂ ਕੀਤਾ ਵਿਰੋਧ
ਨਿਊਜ਼ ਪੰਜਾਬ ————— ਵਧੇਰੇ ਜਾਣਕਾਰੀ ਲਈ ਗ੍ਰਹਿ ਮੰਤਰਾਲੇ ਦਾ ਐਲਾਨ ਸੁਣੋ
youtu.be/VUiXQyNXiWE#IndiaFightsCorona
ਨਵੀ ਦਿੱਲੀ ,5 ਮਈ -ਭਾਰਤ ਸਰਕਾਰ ਨੇ ਵੱਖ -ਵੱਖ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ 7 ਮਈ ਤੋਂ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ , ਹਵਾਈ ਜਹਾਜ਼ ਅਤੇ ਸਮੁੰਦਰੀ ਬੇੜੇ ਇਨ੍ਹਾਂ ਯਾਤਰੂਆਂ ਨੂੰ ਵਾਪਸ ਲੈ ਕੇ ਆਉਣ ਗੇ | ਸਰਕਾਰ ਵਲੋਂ ਵੱਖ ਵੱਖ ਦੇਸ਼ਾਂ ਲਈ 7 ਦਿਨਾਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ | ਸਰਕਾਰ ਨੇ ਐਲਾਨ ਕੀਤਾ ਸੀ ਕਿ ਵਾਪਸ ਆਉਣ ਵਾਲੇ ਯਾਤਰੀ ਆਪਣਾ ਕਰਾਇਆ ਖੁਦ ਅਦਾਅ ਕਰਨਗੇ | ਮਲੇਸ਼ੀਆ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਰੁਕੇ ਹੋਏ 3800 ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਹੈ ਓਥੋਂ ਨਿਊਜ਼ ਪੰਜਾਬ ਨੂੰ ਮਿਲੀ ਸੂਚਨਾ ਅਨੁਸਾਰ ਪ੍ਰਤੀ ਯਾਤਰੂ 30 ਹਜ਼ਾਰ ਰੁਪਏ ਟਿਕਟ ਵਾਸਤੇ ਤਿਆਰ ਰੱਖਣ ਲਈ ਕਿਹਾ ਗਿਆ ਹੈ ਅਤੇ 10 ਹਜ਼ਾਰ ਰੁਪਏ ਭਾਰਤ ਵਿਚ ਇਕਾਂਤਵਾਸ ਵਿਚ ਰੱਖਣ ਲਈ ਖਰਚੇ ਵਜੋਂ ਮੰਗੇ ਗਏ ਹਨ | ਉਥੇ ਰੁਕੇ ਯਾਤਰੂਆਂ ਨੇ ਦੂਤ-ਘਰ ਦੀ ਇਸ ਮੰਗ ਦਾ ਸਖਤ ਵਿਰੋਧ ਕੀਤਾ ਅਤੇ ਤਾਮਿਲ ਲੋਕਾਂ ਦੇ ਗਰੁੱਪ ਨੇ ਵਿਰੋਧ ਪ੍ਰਗਟ ਕਰਨ ਲਈ ਸਰਕਾਰ ਨੂੰ ਪੈਸੇ ਦੇਣ ਵਾਸਤੇ ਪਲੇਟਾਂ ਫੜਕੇ ਵਿਰੋਧ ਦਾ ਪ੍ਰਗਟਾਵਾ ਕੀਤਾ |
ਕੋਰੋਨਾ ਵਾਇਰਸ ਦੇ ਚੱਲਦਿਆਂ ਮਾਲਦੀਵ ਤੇ ਸੰਯੁਕਤ ਅਰਬ ਅਮੀਰਾਤ ‘ਚ ਫਸੇ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ ਸਮੁੰਦਰੀ ਫੌਜ਼ ਦੇ 3 ਜੰਗੀ ਜਹਾਜ਼ ਰਵਾਨਾ ਹੋਏ ਹਨ।