ਰੋਜ਼ਾਨਾ ਜੀਰੇ ਅਤੇ ਗੁੜ ਦਾ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ,ਆਓ ਜਾਣੀਏ…..
ਨਿਊਜ਼ ਪੰਜਾਬ
ਸਿਹਤ ਸੰਭਾਲ,31 ਜਨਵਰੀ 2025
ਸਾਡੀਆਂ ਦਾਦੀਆਂ ਦੇ ਸਮੇਂ ਤੋਂ ਹੀ ਗੁੜ ਨੂੰ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਰਿਹਾ ਹੈ। ਗੁੜ ਦੇ ਨਾਲ-ਨਾਲ ਜੀਰਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ। ਪਰ ਕੀ ਤੁਸੀਂ ਗੁੜ ਅਤੇ ਜੀਰੇ ਨਾਲ ਬਣੇ ਇਸ ਡ੍ਰਿੰਕ ਬਾਰੇ ਜਾਣਦੇ ਹੋ, ਜੋ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਮਦਦਗਾਰ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਔਸ਼ਧੀ ਗੁਣਾਂ ਨਾਲ ਭਰਪੂਰ ਇਸ ਡ੍ਰਿੰਕ ਦੀ ਰੈਸਿਪੀ ਬਾਰੇ।
ਗੁੜ-ਜੀਰੇ ਦਾ ਪਾਣੀ ਬਣਾਉਣ ਦਾ ਤਰੀਕਾ
ਗੁੜ-ਜੀਰੇ ਦਾ ਪਾਣੀ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਕੜਾਹੀ ‘ਚ ਇਕ ਗਿਲਾਸ ਪਾਣੀ ਪਾਓ। ਹੁਣ ਇਕ ਗਲਾਸ ਪਾਣੀ ਵਿਚ ਇਕ ਚੱਮਚ ਜੀਰਾ ਅਤੇ ਇਕ ਛੋਟਾ ਜਿਹਾ ਗੁੜ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਇਹ ਪਾਣੀ ਉਬਲ ਜਾਵੇ ਤਾਂ ਤੁਸੀਂ ਇਸ ਪਾਣੀ ਨੂੰ ਗਿਲਾਸ ਵਿੱਚ ਫਿਲਟਰ ਕਰ ਸਕਦੇ ਹੋ। ਇਸ ਗਰਮ ਡ੍ਰਿੰਕ ਨੂੰ ਪੀਣ ਨਾਲ ਤੁਸੀਂ ਆਪਣੀ ਸਮੁੱਚੀ ਸਿਹਤ ਨੂੰ ਕਾਫੀ ਹੱਦ ਤੱਕ ਸੁਧਾਰ ਸਕਦੇ ਹੋ।
ਸਿਹਤ ਲਈ ਵਰਦਾਨ
ਗੁੜ-ਜੀਰਾ ਪਾਣੀ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਕਾਰਗਰ ਸਾਬਤ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਸਰੀਰ ਦੀ ਗੰਦਗੀ ਨੂੰ ਹਟਾਉਣਾ ਚਾਹੁੰਦੇ ਹੋ ਤਾਂ ਇਸ ਡਰਿੰਕ ਦਾ ਸੇਵਨ ਸ਼ੁਰੂ ਕਰ ਦਿਓ।ਇਹ ਕੁਦਰਤੀ ਡਰਿੰਕ ਜੋੜਾਂ ਦੇ ਦਰਦ ਤੋਂ ਰਾਹਤ ਦਿਵਾ ਸਕਦਾ ਹੈ।
ਫਾਇਦੇ:
1. ਪਾਚਨ ਤੰਤਰ ਨੂੰ ਮਜ਼ਬੂਤ ਕਰੇ
ਜੀਰੇ ਅਤੇ ਗੁੜ ਦਾ ਪਾਣੀ ਪੀਣ ਨਾਲ ਕਬਜ਼, ਗੈਸ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਰੋਜ਼ਾਨਾ ਸਵੇਰੇ 1 ਗਲਾਸ ਜੀਰੇ ਅਤੇ ਗੁੜ ਵਾਲੇ ਪਾਣੀ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ।
2. ਭਾਰ ਘੱਟ ਕਰਨ ‘ਚ ਸਹਾਈ
ਇਕ ਗਲਾਸ ਪਾਣੀ ‘ਚ 1 ਵੱਡਾ ਚੱਮਚ ਜੀਰਾ ਅਤੇ ਗੁੜ ਮਿਲਾ ਕੇ ਉਬਾਲ ਲਓ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਸਰੀਰ ‘ਚੋਂ ਫਾਲਤੂ ਚਰਬੀ ਨਿਕਲ ਜਾਂਦੀ ਹੈ। ਤੁਸੀਂ ਗੁੜ ਦੀ ਚਾਹ ਵੀ ਬਣਾ ਕੇ ਵੀ ਪੀ ਸਕਦੇ ਹੋ।
3. ਖੂਨ ਸਾਫ ਕਰੇ
ਕਈ ਵਾਰ ਖੂਨ ‘ਚ ਕੁਝ ਜ਼ਹਿਰੀਲੇ ਪਦਾਰਥ ਆ ਜਾਂਦੇ ਹਨ ਜਿਨ੍ਹਾਂ ਦਾ ਸਰੀਰ ‘ਚੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਗੁੜ ਅਤੇ ਜੀਰਾ ਬਹੁਤ ਸਹਾਈ ਹੈ।
5. ਜੋੜਾ ਦੇ ਦਰਦ ਤੋਂ ਰਾਹਤ
ਸਰਦੀਆਂ ‘ਚ ਜੋੜਾਂ ‘ਚ ਦਰਦ ਹੋਣਾ ਆਮ ਗੱਲ ਹੈ। ਰੋਜ਼ਾਨਾ 1 ਗਲਾਸ ਜੀਰੇ ਵਾਲੇ ਪਾਣੀ ‘ਚ ਗੁੜ ਮਿਲਾ ਕੇ ਪੀਣ ਨਾਲ ਕਮਰ ਦੇ ਦਰਦ ਤੋਂ ਆਰਾਮ ਮਿਲਦਾ ਹੈ।
6. ਸਰੀਰ ਨੂੰ ਊਰਜਾ ਦਿੰਦੇ ਹਨ
ਇਨ੍ਹਾਂ ‘ਚ ਪੋਟੀਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਸਰੀਰ ‘ਚ ਊਰਜਾ ਬਣਾਈ ਰੱਖਣ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਗੁੜ ਅਤੇ ਜੀਰੇ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
7. ਅਨੀਮੀਆ ‘ਚ ਫਾਇਦੇਮੰਦ
ਸਰੀਰ ‘ਚ ਖੂਨ ਦੀ ਕਮੀ ਹੋਣ ‘ਤੇ ਗੁੜ ਅਤੇ ਜੀਰੇ ਵਾਲਾ ਪਾਣੀ ਪੀਣਾ ਚਾਹੀਦਾ ਹੈ। ਇਸ ‘ਚ ਮੌਜੂਦ ਪੋਸ਼ਕ ਤੱਤ ਖੂਨ ‘ਚ ਮੌਜੂਦ ਅਸ਼ੁੱਧੀਆਂ ਨੂੰ ਦੂਰ ਕਰ ਦਿੰਦੇ ਹਨ।