ਅਮਰੀਕਾ’ਚ ਵੱਡਾ ਹਾਦਸਾ, ਲੈਂਡਿੰਗ ਦੌਰਾਨ ਹੈਲੀਕਾਪਟਰ ਨਾਲ ਟਕਰਾਇਆ US ਏਅਰਲਾਈਨਜ਼ ਦਾ ਜਹਾਜ਼,ਜਹਾਜ਼ ‘ਚ 64, ਹੈਲੀਕਾਪਟਰ ‘ਚ 3 ਲੋਕ ਸਵਾਰ ਸਨ
ਅਮਰੀਕਾ ,30 ਜਨਵਰੀ 2025
ਅਮਰੀਕਾ ਦੇ ਰੋਨਾਲਡ ਰੀਗਨ ਨੈਸ਼ਨਲ ਏਅਰਪੋਰਟ ਦੇ ਕੋਲ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ।ਜਾਣਕਾਰੀ ਮੁਤਾਬਕ ਅਮਰੀਕੀ ਫੌਜ ਦਾ ਬਲੈਕਹਾਕ ਹੈਲੀਕਾਪਟਰ ਯਾਤਰੀ ਜਹਾਜ਼ ਨਾਲ ਟਕਰਾ ਗਿਆ। ਇਹ ਹਾਦਸਾ ਲੈਂਡਿੰਗ ਦੌਰਾਨ ਵਾਪਰਿਆ। ਹਾਦਸੇ ਤੋਂ ਬਾਅਦ ਜਹਾਜ਼ ਰੀਗਨ ਵਾਸ਼ਿੰਗਟਨ ਨੈਸ਼ਨਲ ਏਅਰਪੋਰਟ ਨੇੜੇ ਪੋਟੋਮੈਕ ਨਦੀ ਵਿੱਚ ਡਿੱਗ ਗਿਆ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਹੈਲੀਕਾਪਟਰ ਅਤੇ ਇੱਕ ਯਾਤਰੀ ਜਹਾਜ਼ ਦੀ ਜ਼ਬਰਦਸਤ ਟੱਕਰ ਦਿਖਾਈ ਦੇ ਰਹੀ ਹੈ। ਕੁਝ ਹੀ ਪਲਾਂ ਵਿੱਚ ਦੋਵੇਂ ਅੱਗ ਦੇ ਗੋਲੇ ਬਣ ਕੇ ਨਦੀ ਵਿੱਚ ਜਾ ਡਿੱਗੇ।
ਇਹ ਹਾਦਸਾ ਅਮਰੀਕੀ ਏਅਰਲਾਈਨਜ਼ ਦੀ Flight 5342 ਅਤੇ ਫੌਜ ਦੇ ਸਿਕੋਰਸਕੀ (ਐੱਚ-60) ਹੈਲੀਕਾਪਟਰ ਵਿਚਾਲੇ ਹੋਇਆ। ਫੌਜ ਦੇ ਅਧਿਕਾਰੀਆਂ ਮੁਤਾਬਕ ਹੈਲੀਕਾਪਟਰ ‘ਚ ਤਿੰਨ ਲੋਕ ਸਵਾਰ ਸਨ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤੱਕ ਕਈ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਕੰਸਾਸ ਰਾਜ ਤੋਂ ਵਾਸ਼ਿੰਗਟਨ ਆ ਰਿਹਾ ਸੀ। ਕੰਪਨੀ ਨੇ ਰਾਤ 9 ਵਜੇ ਤੋਂ ਬਾਅਦ ਹਾਦਸੇ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਮੁਤਾਬਕ ਰਾਤ 8:50 ਵਜੇ ਰੀਗਨ ਨੈਸ਼ਨਲ ਏਅਰਪੋਰਟ (ਡੀਸੀਏ) ਨੇੜੇ ਜਹਾਜ਼ ਹਾਦਸੇ ਬਾਰੇ ਕਈ ਕਾਲਾਂ ਆਈਆਂ।
ਫਿਲਹਾਲ ਹਵਾਈ ਅੱਡੇ ‘ਤੇ ਸਾਰੀਆਂ ਉਡਾਣਾਂ ਅਤੇ ਲੈਂਡਿੰਗ ਰੋਕ ਦਿੱਤੀ ਗਈ ਹੈ। ਦੋਵਾਂ ਜਹਾਜ਼ਾਂ ਦਾ ਮਲਬਾ ਪੋਟੋਮੈਕ ਨਦੀ ਵਿੱਚ ਪਿਆ ਹੈ।ਕਈ ਲਾਸ਼ਾਂ ਬਰਾਮਦ, 4 ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ
ਵ੍ਹਾਈਟ ਹਾਊਸ ਦੀ ਤਰਜਮਾਨ ਕੈਰੋਲਿਨ ਲੀਵਿਟ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਟਰੰਪ ਲਗਾਤਾਰ ਇਸ ‘ਤੇ ਨਜ਼ਰ ਰੱਖ ਰਹੇ ਹਨ। ਰਾਸ਼ਟਰਪਤੀ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਬਚਾਅ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।ਉਪ ਪ੍ਰਧਾਨ ਜੇਡੀ ਵਾਂਸ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਹਾਦਸੇ ‘ਚ ਮਾਰੇ ਗਏ ਲੋਕਾਂ ਲਈ ਅਰਦਾਸ ਦੀ ਅਪੀਲ ਕੀਤੀ ਹੈ।
# The plane, American Airlines Flight 5342 with 60 passengers and four crew members on board, had departed from Wichita, Kansas, according to the airline.