ਲੁਧਿਆਣਾ:30 ਜਨਵਰੀ 2025
ਲੁਧਿਆਣਾ ਦੇ ਲੋਕਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 30 ਅਤੇ 31 ਜਨਵਰੀ ਨੂੰ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ, ਰੇਲ ਲਾਈਨ ਦੇ ਵਿਸਤਾਰ ਕਾਰਨ ਗਿੱਲ ਰੋਡ ਤੋਂ ਦੁੱਗਰੀ ਰੋਡ ਤੱਕ ਜਾਣ ਲਈ ਵਰਤਿਆ ਜਾਣ ਵਾਲਾ ਸੂਆ ਰੋਡ ‘ਤੇ ਰੋਡ ਫਾਟਕ 2 ਦਿਨ ਬੰਦ ਰਹੇਗਾ।
ਟਰੈਫਿਕ ਪੁਲੀਸ ਦੇ ਜ਼ੋਨ ਇੰਚਾਰਜ ਏ.ਐਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਰੇਲ ਲਾਈਨ ਦੇ ਵਿਸਥਾਰ ਕਾਰਨ 30 ਅਤੇ 31 ਜਨਵਰੀ ਨੂੰ ਰੋਡ ਫਾਟਕ ਬੰਦ ਕੀਤਾ ਜਾ ਰਿਹਾ ਹੈ। ਇਸ ਦੇ ਲਈ ਵੱਖ-ਵੱਖ ਥਾਵਾਂ ‘ਤੇ ਬੋਰਡ ਲਗਾ ਕੇ ਲੋਕਾਂ ਨੂੰ ਕੋਈ ਹੋਰ ਰਸਤਾ ਵਰਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
