Delhi Election : ਆਮ ਆਦਮੀ ਪਾਰਟੀ ਦੇ ਤਿਲਕ ਨਗਰ ਤੋਂ ਉਮੀਦਵਾਰ ਜਰਨੈਲ ਸਿੰਘ ਨੇ ਭਾਜ਼ਪਾ ਆਗੂਆਂ ਨੂੰ ਦਿੱਤਾ ਕਰਾਰਾ ਜੁਆਬ – ਹਲਕੇ ਵਿੱਚ ਜਰਨੈਲ ਸਿੰਘ ਨੂੰ ਭਾਰੀ ਸਮਰਥਨ ਮਿਲਿਆ
ਡਾ. ਗੁਰਪ੍ਰੀਤ ਸਿੰਘ / ਨਿਊਜ਼ ਪੰਜਾਬ
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਤਿਲਕ ਨਗਰ ਤੋਂ ਪਾਰਟੀ ਉਮੀਦਵਾਰ ਜਰਨੈਲ ਸਿੰਘ ਨੇ ਭਾਜ਼ਪਾ ਦੇ ਆਗੂ ਪ੍ਰਵੇਸ਼ ਵਰਮਾਂ ਨੂੰ ਦਿੱਤਾ ਕਰਾਰਾ ਜੁਆਬ
ਉਮੀਦਵਾਰ ਜਰਨੈਲ ਸਿੰਘ ਨੇ ਕਿਹਾ – ਦੇਸ਼ ਦੀ ਹਿਫਾਜ਼ਤ ਕਰਦਿਆਂ ਅੱਜ ਵੀ ਜਦੋਂ ਤਿਰੰਗੇ ‘ਚ ਸ਼ਹੀਦਾਂ ਦੀਆਂ ਲਾਸ਼ਾਂ ਲਿਪਟ ਕੇ ਆਉਂਦੀਆਂ ਹਨ ਤਾਂ ਉਹ ਪੰਜਾਬ ਦੇ ਲੋਕਾਂ ਦੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਆਜ਼ਾਦੀ ਦਾ ਇਤਿਹਾਸ ਪੜ੍ਹ ਕਿ ਵੇਖੋ ਤੁਹਾਨੂੰ ਪੰਜਾਬੀਆਂ ਦੀਆਂ ਸ਼ਹਾਦਤਾਂ ਤੇ ਕੁਰਬਾਨੀਆਂ ਦਾ ਪਤਾ ਲੱਗੇ, ਪੰਜਾਬੀਆਂ ਦਾ ਸਤਿਕਾਰ ਕਰੋ
ਵਿਧਾਨ ਸਭਾ ਹਲਕਾ ਤਿਲਕ ਨਗਰ ਦੇ ਵੱਖ ਵੱਖ ਇਲਾਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਧਾਇਕ ਜਰਨੈਲ ਸਿੰਘ ਦੇ ਹੱਕ ਵਿੱਚ ਜ਼ੋਰਦਾਰ ਲਹਿਰ ਚੱਲ ਰਹੀ ਹੈ, ਅੱਜ ਬਜਰੰਗਬਲੀ ਪਰਿਵਾਰ, ਤਿਲਕ ਨਗਰ ਨੇ ਹਿੰਦੂ ਸਿੱਖ ਭਰਾਵਾਂ ਨੂੰ ਵੰਡਣ ਵਾਲਿਆਂ ਨੂੰ ਢੁੱਕਵਾਂ ਜਵਾਬ ਦਿੱਤਾ।
ਏਕਾਦਸ਼ੀ ਦੇ ਸ਼ੁਭ ਮੌਕੇ ‘ਤੇ, 20 ਬਲਾਕ ਤਿਲਕ ਨਗਰ ਦੇ ਸ਼੍ਰੀ ਦੁਰਗਾ ਵੈਸ਼ਨੋ ਮੰਦਰ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਇਮਾਨਦਾਰੀ, ਆਪਸੀ ਭਾਈਚਾਰੇ ਅਤੇ ਕੰਮ ਦੀ ਰਾਜਨੀਤੀ ਨੂੰ ਇੱਕ ਪਾਸੜ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।ਕ੍ਰਿਸ਼ਨਾ ਪਾਰਕ ਅਤੇ ਕ੍ਰਿਸ਼ਨਾ ਪੁਰੀ ਦੇ ਲੋਕ ਵੀ ਸਮਰਥਨ ਲਈ ਸਾਹਮਣੇ ਆਏ ।
ਉਮੀਦਵਾਰ ਵਿਧਾਇਕ ਜਰਨੈਲ ਸਿੰਘ ਨੇ ਕਿਹਾ ‘ਆਪ’ ਸਰਕਾਰ ਨੇ ਝੁੱਗੀ-ਝੌਂਪੜੀ ਵਾਲੀਆਂ ਬਸਤੀਆਂ ਵਿੱਚ ਵਿਕਾਸ ਕਰਵਾਇਆ
ਪਿਛਲੇ ਦਸ ਸਾਲਾਂ ਵਿੱਚ, ਅਸੀਂ ਦਿੱਲੀ ਦੀਆਂ ਲਗਭਗ ਸਾਰੀਆਂ ਕਲੋਨੀਆਂ ਵਿੱਚ ਸੀਵਰੇਜ ਲਾਈਨਾਂ ਵਿਛਾਈਆਂ ਹਨ।
ਹੁਣ ਇਨ੍ਹਾਂ ਸੀਵਰ ਪਾਈਪਲਾਈਨਾਂ ਨੂੰ ਘਰਾਂ ਨਾਲ ਜੋੜਿਆ ਜਾ ਰਿਹਾ ਹੈ।
ਅਗਲੇ 5 ਸਾਲਾਂ ਵਿੱਚ, ਅਸੀਂ ਦਿੱਲੀ ਦੇ ਸਾਰੇ ਇਲਾਕਿਆਂ ਦੀਆਂ ਸੀਵਰ ਲਾਈਨਾਂ ਦੀ ਮੁਰੰਮਤ ਕਰਾਂਗੇ।
ਆਮ ਆਦਮੀ ਪਾਰਟੀ ਦੇ ਤਿਲਕ ਨਗਰ ਤੋਂ ਉਮੀਦਵਾਰ ਜਰਨੈਲ ਸਿੰਘ ਨੇ ਭਾਜ਼ਪਾ ਆਗੂਆਂ ਨੂੰ ਦਿੱਤਾ ਕਰਾਰਾ ਜੁਆਬ – ਹਲਕੇ ਵਿੱਚ ਜਰਨੈਲ ਸਿੰਘ ਨੂੰ ਭਾਰੀ ਸਮਰਥਨ ਮਿਲਿਆ