ਸ਼ਾਮਲੀ’ ਚ encounter;42 ਮਿੰਟ ਤੱਕ ਚੱਲਿਆ ਮੁਕਾਬਲਾ, 30 ਰਾਉਂਡ ਫਾਇਰ ਕੀਤੇ ਗਏ, 4 ਬਦਮਾਸ਼ਾਂ ਦੀ ਮੌਤ
ਸ਼ਾਮਲੀ,21 ਜਨਵਰੀ 2025
ਮੇਰਠ STF ਅਤੇ ਸ਼ਾਮਲੀ ‘ਚ ਬਦਮਾਸ਼ਾਂ ਵਿਚਾਲੇ ਮੁੱਠਭੇੜ ਕਰੀਬ 42 ਮਿੰਟ ਤੱਕ ਚੱਲੀ। ਐਸਟੀਐਫ ਦੇ ਐਸਪੀ ਬ੍ਰਿਜੇਸ਼ ਨੇ ਦੱਸਿਆ ਕਿ ਦੋਵਾਂ ਪਾਸਿਆਂ ਤੋਂ 30 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ।
ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੱਛਮੀ ਯੂਪੀ ਵਿੱਚ ਪਿਛਲੇ 16 ਸਾਲਾਂ ਵਿੱਚ ਇਹ ਸਭ ਤੋਂ ਵੱਡਾ ਮੁਕਾਬਲਾ ਹੈ। ਬਦਮਾਸ਼ਾਂ ਨੇ 12 ਪੁਲਿਸ ਮੁਲਾਜ਼ਮਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ‘ਚ ਕਾਰ ‘ਚ ਸਵਾਰ ਤਿੰਨ ਬਦਮਾਸ਼ ਮਾਰੇ ਗਏ, ਜਦਕਿ ਇਕ ਬਦਮਾਸ਼ ਕੁਝ ਦੂਰੀ ‘ਤੇ ਮਾਰਿਆ ਗਿਆ। ਐਸਟੀਐਫ ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਿੱਚ ਜ਼ਖ਼ਮੀ ਹੋਇਆ ਇੰਸਪੈਕਟਰ ਸੁਨੀਲ ਪਹਿਲਾਂ ਪੀਏਸੀ ਵਿੱਚ ਕੰਪਨੀ ਕਮਾਂਡਰ ਸੀ।