ਸਰਕਾਰੀ ਕਾਲਜ ਲੁਧਿਆਣਾ (ਲੜਕੀਆਂ) ਵਿਖੇ ਚੋਣ ਕਮਿਸ਼ਨ ਪੰਜਾਬ ਵੱਲੋਂ ਇਲੈਕਸ਼ਨ ਕੁਇੱਜ਼ ਹੋਵੇਗਾ
ਡਾ. ਗੁਰਪ੍ਰੀਤ ਸਿੰਘ
ਮੋਗਾ, 17 ਜਨਵਰੀ – ਚੋਣ ਕਮਿਸ਼ਨ ਪੰਜਾਬ ਵੱਲੋਂ ਇੱਕ ਇਲੈਕਸ਼ਨ ਕੁਇੱਜ਼ ਕਰਵਾਇਆ ਜਾ ਰਿਹਾ ਹੈ ਜੋ ਕਿ 19 ਜਨਵਰੀ 2025 ਨੂੰ ਆਨਲਾਈਨ ਮੋਡ ਵਿੱਚ ਕਰਵਾਇਆ ਜਾਵੇਗਾ। ਇਸ ਕੁਇਜ਼ ਵਿਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਵੋਟਰਾਂ ਦਾ ਆਫ ਲਾਈਨ ਕੁਇਜ਼ ਮਿਤੀ 24 ਜਨਵਰੀ ਨੂੰ ਸਰਕਾਰੀ ਕਾਲਜ ਲੁਧਿਆਣਾ ਲੜਕੀਆਂ ਵਿਖੇ ਹੋਵੇਗਾ।
ਇਸ ਸਬੰਧੀ ਚੱਲ ਰਹੀ ਰਜਿਸਟ੍ਰੇਸ਼ਨ ਸਬੰਧੀ ਇੱਕ ਜਾਗਰੂਕਤਾ ਸੈਮੀਨਾਰ ਗੁਰੂ ਨਾਨਕ ਕਾਲਜ ਮੋਗਾ ਵਿਖੇ ਕਾਲਜ ਐਨ ਐਸ ਐਸ ਯੂਨਿਟ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਪ੍ਰੋਫੈਸਰ ਗੁਰਪ੍ਰੀਤ ਸਿੰਘ ਘਾਲੀ ਜ਼ਿਲ੍ਹਾ ਸਹਾਇਕ ਸਵੀਪ ਨੋਡਲ ਅਫ਼ਸਰ ਅਤੇ ਸਾਬਕਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋਫੈਸਰ ਬਲਵਿੰਦਰ ਸਿੰਘ ਦੌਲਤਪੁਰਾ ਨੇ ਸ਼ਿਰਕਤ ਕੀਤੀ। ਆਪਣੇ ਭਾਸ਼ਣ ਵਿੱਚ ਪ੍ਰੋਫੈਸਰ ਬਲਵਿੰਦਰ ਸਿੰਘ ਨੇ ਹਾਜ਼ਰੀਨ ਨੂੰ ਕਿਹਾ ਕਿ ਉਹ ਇਲੈਕਸ਼ਨ ਕੁਇਜ਼ ਵਿੱਚ ਜਰੂਰ ਭਾਗ ਲੈਣ, ਇਸ ਸਬੰਧੀ ਤਿਆਰੀ ਕਰਨ ਲਈ ਇਲੈਕਸ਼ਨ ਕਮਿਸ਼ਨ ਇੰਡੀਆ ਦੀ ਵੈੱਬਸਾਈਟ ਅਤੇ ਇਲੈਕਸ਼ਨ ਕਮਿਸ਼ਨ ਪੰਜਾਬ ਦੀ ਵੈੱਬਸਾਈਟ ਤੇ ਜਾ ਕੇ ਤਿਆਰੀ ਕੀਤੀ ਜਾ ਸਕਦੀ ਹੈ। ਓਹਨਾਂ ਨੇ ਹਾਜ਼ਰੀਨ ਨੂੰ ਬਹੁਤ ਸਾਰੇ ਪ੍ਰਸ਼ਨ ਉੱਤਰ ਵੀ ਕਰਵਾਏ ਜਿਹੜੇ ਕਿ ਕੁਇਜ਼ ਵਿੱਚ ਪੁੱਛੇ ਜਾ ਸਕਦੇ ਨੇ।
ਇਸ ਉਪਰੰਤ ਜ਼ਿਲ੍ਹਾ ਸਹਾਇਕ ਨੋਡਲ ਅਫ਼ਸਰ ਪ੍ਰੋਫ਼ੈਸਰ ਗੁਰਪ੍ਰੀਤ ਸਿੰਘ ਘਾਲੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਸ ਕੁਇਜ਼ ਦੇ ਨਾਲ ਨਾਲ ਸਾਰੇ ਆਪਣੀ ਵੋਟ ਬਣਾਉਣ ਅਤੇ ਸਮਾਂ ਆਉਣ ਤੇ ਵੋਟ ਪਾਉਣ ਬਾਰੇ ਵੀ ਜਾਣਕਰੀ ਜਰੂਰੀ ਹੈ । ਉਹਨਾਂ ਚੋਣ ਕਮਿਸ਼ਨ ਦੇ ਵੱਖ-ਵੱਖ ਐਪਸ ਅਤੇ ਵੈੱਬਸਾਈਟ ਆਦਿ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਸਾਂਝੀ ਕੀਤੀ ਅਤੇ ਵੱਖ ਵੱਖ ਫਾਰਮਾਂ ਸਬੰਧੀ ਜਾਣਕਾਰੀ ਦਿੱਤੀ ਕਿ ਕਿਹੜੇ ਫਾਰਮ ਦੁਆਰਾ ਵੋਟ ਬਣਾਈ ਕਟਾਈ ਜਾ ਸ਼ਿਫਟ ਕਾਰਵਾਈ ਜਾ ਸਕਦੀ ਹੈ।
ਇਸ ਸਮੇਂ ਕਾਲਜ ਸਟਾਫ਼ ਵਿੱਚੋਂ ਡਾ: ਮਨਪ੍ਰੀਤ ਕੌਰ ਅਤੇ ਪ੍ਰੋਫੈਸਰ ਸਿਮਰਜੀਤ ਕੌਰ ਸਮੇਤ ਕਾਲਜ ਐਨ ਐਸ ਐਸ ਯੂਨਿਟ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।