ਗੱਡੀ ਚਲਾਉਣ ਲਗੇ ਹੋ —- ਠਹਿਰ ਜਾਓ ! ਪਹਿਲਾਂ ਹਦਾਇਤਾਂ ਪੜ੍ਹੋ

ਲੁਧਿਆਣਾ,4  ਮਈ ( ਨਿਊਜ਼ ਪੰਜਾਬ )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿਉਂਕਿ ਜ਼ਿਲ•ਾ ਲੁਧਿਆਣਾ ਹੁਣ ਰੈੱਡ ਜ਼ੋਨ ਵਿੱਚ ਆ ਗਿਆ ਹੈ, ਇਸ ਲਈ ਜ਼ਰੂਰੀ ਘਰੇਲੂ ਲੋੜਾਂ ਵਾਲੀਆਂ ਦੁਕਾਨਾਂ ਹੀ ਕਾਊਂਟਰ ਸੇਲ ਲਈ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੁੱਲ•ੀਆਂ ਰਹਿਣਗੀਆਂ। ਇਸ ਤੋਂ ਇਲਾਵਾ ਦੁਕਾਨਦਾਰ ਸਵੇਰੇ 11 ਵਜੇ ਤੋਂ ਬਾਅਦ ਸ਼ਾਮ 7 ਵਜੇ ਤੱਕ ਘਰ-ਘਰ ਡਲਿਵਰੀ ਕਰ ਸਕਣਗੇ। ਕੋਈ ਵੀ ਵਿਅਕਤੀ ਕਿਸੇ ਗੱਡੀ ( ਵਾਹਨ – ਕਾਰ,ਮੋਟਰ ਸਾਈਕਲ , ਸਕੂਟਰ ,ਸਾਈਕਲ ਆਦਿ ) ਤੇ ਬਾਹਰ ਨਹੀਂ ਜਾ ਸਕਦਾ ਜੇ ਬਾਹਰ ਜਾਣਾ ਤਾ ਮਾਸਕ ਲਾ ਕੇ ਪੈਦਲ ਜਾਣਾ ਪਵੇਗਾ |
ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ 3078 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 2383 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਇਨ•ਾਂ ਵਿੱਚੋਂ 2259 ਨੈਗੇਟਿਵ ਆਏ ਹਨ। ਹੁਣ ਤੱਕ ਜ਼ਿਲ•ਾ ਲੁਧਿਆਣਾ ਦੇ 111 ਅਤੇ ਹੋਰ ਜ਼ਿਲਿ•ਆਂ ਦੇ 15 ਨਮੂਨੇ ਪਾਜ਼ੀਟਿਵ ਪਾਏ ਗਏ ਹਨ, ਜਿਨ•ਾਂ ਦਾ ਇਲਾਜ਼ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ। 7 ਮਰੀਜ਼ਾਂ ਦੇ ਠੀਕ ਹੋਣ ਕਾਰਨ ਹੁਣ 99 ਮਰੀਜ਼ ਇਲਾਜ਼ ਅਧੀਨ ਹਨ। ਜਦਕਿ ਜ਼ਿਲ•ਾ ਲੁਧਿਆਣਾ ਵਿੱਚ 5 ਮੌਤਾਂ ਹੋ ਚੁੱਕੀਆਂ ਹਨ।
— ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਅੱਜ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਢੋਆ ਢੁਆਈ ਵਾਲੇ ਵਾਹਨਾਂ ਅਤੇ ਇਨ•ਾਂ ਵਾਹਨਾਂ ਤੇ ਕੰਮ ਕਰਨ ਵਾਲੇ ਡਰਾਇਵਰਾਂ/ਵਰਕਰਾਂ ਦੀ ਸਾਫ਼-ਸਫ਼ਾਈ ਸੰਬੰਧੀੰ ਐਡਵਾਈਜ਼ਰੀ ਜਾਰੀ ਕੀਤੀ ਹੈ।
ÎਿÂਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ 22 ਜ਼ਿਲਿ•ਆਂ ਵਿੱਚ ਕੋਰਨਾਵਾਇਰਸ ਨੁੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਲੋਕ ਹਿੱਤ ਵਿੱਚ ਲਗਾਏ ਕਰਫਿਊ ਕਾਰਨ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਉੱਤੇ ਸਖਤ ਪਾਬੰਦੀਆਂ ਲਗਾਈਆਂ ਹਨ।ਸਰਕਾਰ ਨੇ ਮੁਸ਼ਕਲਾਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਇਸ ਲਾਕਡਾਊਨ / ਕਰਫਿਊ  ਦੌਰਾਨ ਮਾਲ ਢੋਣ ਵਾਲੀਆਂ ਗੱਡੀਆਂ ਨੂੰ ਚਲਾਉਣ ਸਮੇਤ ਜ਼ਰੂਰੀ ਕੰਮਾਂ ਨੂੰ ਜਾਰੀ ਰੱਖਣ ਦੀ ਆਗਿਆ ਦਿੱਤੀ ਹੈ। ਟਰਾਂਸਪੋਰਟਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੋਵਿਡ-19 ਦੇ ਸੰਚਾਰਨ ਨੂੰ ਘਟਾਉਣ ਲਈ ਹੇਠਾਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ•ਾਂ ਪਾਲਣਾ ਕਰਨ।
ਇਸ ਐਡਵਾਈਜ਼ਰੀ ਵਿਚ ਪੰਜਾਬ ਸਰਕਾਰ ਨੇ ਟਰਾਂਸਪੋਰਟਰਾਂ ਅਤੇ ਉਨ•ਾਂ ਦੇ ਵਰਕਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਮਾਜਿਕ ਦੂਰੀ ਰੱਖਣ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਜੋ ਕਿ ਮਹਾਂਮਾਰੀ ਦੇ ਫੈਲਣ ਦਾ ਸਭ ਤੋਂ ਵੱਡਾ ਕਾਰਨ ਹੈ। ਇੱਕ ਟਰੱਕ ਅਤੇ ਹੋਰ ਸਮਾਨ / ਕੈਰੀਅਰ ਵਾਹਨਾਂ ਨੂੰ ਡਰਾਈਵਿੰਗ ਲਾਇਸੈਂਸ ਧਾਰਕ ਦੋ ਡਰਾਈਵਰਾਂ ਸਮੇਤ ਇੱਕ ਸਹਾਇਕ  ਨਾਲ ਚਲਾਉਣ ਦੀ ਆਗਿਆ ਹੈ। ਖਾਲੀ ਟਰੱਕ / ਵਾਹਨ ਨੂੰ ਵੀ ਮਾਲ ਦੀ ਡਿਲੀਵਰੀ ਤੋਂ ਬਾਅਦ ਜਾਂ ਮਾਲ ਚੁੱਕਣ ਲਈ ਆਉਣ ਜਾਣ ਦੀ ਆਗਿਆ ਹੈ। ਬੁਲਾਰੇ ਨੇ ਕਿਹਾ ਕਿ ਡਰਾਈਵਰ ਅਤੇ ਉਸਦੇ ਸਹਾਇਕ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕ ਦੂਜੇ ਨੂੰ ਵਧਾਈ ਦੇਣ / ਮਿਲਣ ਸਮੇਂ ਹੱਥ  ਨਾ ਮਿਲਾਉਣ ਅਤੇ ਗਲਵੱਕੜੀ ਨਾ ਪਾਉਣ। ਟਰਾਂਸਪੋਰਟਰ / ਡਰਾਈਵਰ ਅਤੇ ਉਸਦੇ ਸਹਾਇਕ ਨੂੰ ਘਰੋਂ ਚੱਲਣ ਸਮੇਂ ਲੈ ਕੇ ਵਾਪਸ ਘਰ ਮੁੜਣ ਤੱਕ ਕੱਪੜੇ ਦਾ ਮਾਸਕ ਪਾਉਣਾ ਚਾਹੀਦਾ ਹੈ। ਮਾਸਕ ਸਾਰੀ ਯਾਤਰਾ ਦੌਰਾਨ ਪਹਿਨਿਆ ਜਾਵੇ। ਮਾਸਕ ਨੂੰ ਇਸ ਢੰਗ ਨਾਲ ਪਹਿਨਿਆ ਜਾਣਾ ਚਾਹੀਦਾ ਹੈ ਕਿ ਇਹ ਨੱਕ ਦੇ ਨਾਲ ਨਾਲ ਮੂੰਹ ਵੀ ਢੱਕਿਆ ਹੋਵੇ। ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਵਰਤੋਂ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ।
ਬੁਲਾਰੇ ਨੇ ਅੱਗੇ ਕਿਹਾ ਕਿ ਟਰੱਕ ਆਪ੍ਰੇਟਰ ਸੰਸਥਾਵਾਂ / ਐਸੋਸੀਏਸ਼ਨ ਆਦਿ ਨੂੰ ਟਰੱਕਾਂ / ਮਾਲ ਕੈਰੀਅਰਾਂ ਦੇ ਪਾਰਕਿੰਗ ਸਟੇਸ਼ਨਾਂ ਤੇ ਪੈਰ ਨਾਲ ਚੱਲਣ ਵਾਲੀਆਂ ਹੱਥ ਧੋਣ ਦੀਆਂ ਮਸ਼ੀਨਾਂ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।।ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੇ ਜਾਣ ਦੇ ਮੱਦੇਨਜ਼ਰ ਅਜਿਹੀਆਂ ਹੱਥ ਧੋਣ ਵਾਲੀਆਂ ਮਸ਼ੀਨਾ ਦੇ ਅੱਗੇ ਨਿਰਧਾਰਤ ਦੂਰੀ ਮੁਤਾਬਕ ਚੱਕਰ ਲਗਾਏ ਜਾਣ ਤਾਂ ਜੋ ਘੱਟੋ ਘੱਟ 1 ਮੀਟਰ ਦੀ ਦੂਰੀ ਬਰਕਰਾਰ ਰੱਖੀ ਜਾ ਸਕੇ।
ਉਨ•ਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਜਦੋਂ ਵੀ ਮੌਕਾ ਮਿਲੇ  ਹੱਥ ਦੀ ਹਥੇਲੀ ਅਤੇ ਹੱਥ ਦੇ ਪਿਛਲੇ ਪਾਸੇ , ਉਂਗਲਾਂ ਅਤੇ ਅੰਗੂਠੇ ਦੇ ਵਿਚਕਾਰਲੀ ਥਾਂ ਅਤੇ ਗੁੱਟ ਨੂੰ ਘੱਟੋ ਘੱਟ 40 ਸੈਕਿੰਡ ਲਈ ਸਾਬਣ ਨਾਲ ਧੇਣ । ਇਸਦੇ ਨਾਲ ਹੀ ਹਰ ਦੋ ਘੰਟੇ ਬਾਅਦ ਹੱਥ ਧੋਣ ਦੀ ਸਿਫਾਰਸ਼ ਵੀ ਕੀਤੀ ਗਈ ਹੈ। ਡਰਾਈਵਰਾਂ / ਹੈਲਪਰਾਂ ਦੁਆਰਾ ਆਪਣੀ ਯਾਤਰਾ ਲਈ ਟਰੱਕ ਜਾਂ ਮਾਲ ਢੋਣ ਵਾਲੇ ਵਾਹਨ ‘ਤੇ ਚੜ•ਨ ਤੋਂ ਪਹਿਲਾਂ ਉੱਪਰ ਦੱਸੇ ਗਏ ਤਰੀਕੇ ਨਾਲ ਹੱਥਾਂ ਨੂੰ ਤਰਜੀਹੀ ਤੌਰ’ ਤੇ ਧੋਣਾ ਲਾਜ਼ਮੀ ਹੈ।
ਐਡਵਾਈਜ਼ਰੀ ਮੁਤਾਬਕ ਟਰੱਕ ਦੇ ਅੰਦਰ ਡਰਾਈਵਰ / ਸਹਾਇਕ ਲਈ ਅਲਕੋਹਲ ਅਧਾਰਤ ਸੈਨੀਟਾਈਜ਼ਰ (ਘੱਟੋ ਘੱਟ 70% ਈਥਾਈਲ ਅਲਕੋਹਲ ਵਾਲਾ) ਲਗਾਇਆ ਜਾਣਾ ਚਾਹੀਦਾ ਹੈ। ਘੱਟੋ-ਘੱਟ 3 ਐਮਐਲ ਸੈਨੀਟਾਈਜ਼ਰ (ਲਗਭਗ 2 ਵਾਰ ਦਬਾ ਕੇ ਕੱਢੋ) ਸੁੱਕੇ ਹੱਥਾਂ ਤੇ ਲਗਾਓ ਅਤੇ ਘੱਟੋ-ਘੱਟ 30 ਸੈਕਿੰਡ ਤੱਕ ਮਲ ਕੇ ਹੱਥ ਧੋਤੇ ਜਾਣ।ਟਰਾਂਸਪੋਰਟਰ / ਡਰਾਇਵਰ / ਸਹਾਇਕਾਂ ਨੂੰ ਸਲਾਹ ਦਿੱਤੀ ਗਈ ਹੈ  ਕਿ ਉਹ ਘਰ ਤੋਂ ਬਾਹਰ ਨਿਕਲਣ ਤੋਂ ਲੈ ਕੇ ਵਾਪਸ ਘਰ ਵਿਚ ਦਾਖਲ ਹੋਣ ਤੱਕ ਕੱਪੜੇ ਦਾ ਮਾਸਕ ਪਹਿਨ ਕੇ ਰੱਖਣ।
ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਡਰਾਈਵਰ ਅਤੇ ਹੈਲਪਰ ਨੂੰ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ ਭਾਵੇਂ ਹੱਥ ਸਾਫ਼ ਹੀ ਨਜ਼ਰ ਆ ਰਹੇ ਹੋਣ। ਚਾਹ-ਬਰੇਕ / ਲੰਚ-ਬਰੇਕ ਦੇ ਸਮੇਂ ਰਿਫਰੈਸ਼ਮੈਂਟ ਨੂੰ ਛੂਹਣ ਤੋਂ ਪਹਿਲਾਂ ਉਨ•ਾਂ ਨੂੰ ਹੱਥ ਧੋਣਾ / ਰੋਗਾਣੂ ਮੁਕਤ ਕਰਨਾ  ਲਾਜ਼ਮੀ ਹੈ। ਡ੍ਰਾਈਵਰ / ਹੈਲਪਰ ਨੂੰ ਹਾਲਟ / ਇੰਤਜ਼ਾਰ ਦੇ ਸਮੇਂ (ਜਿਵੇਂ ਲੋਡਿੰਗ / ਅਨਲੋਡਿੰਗ) ਦੌਰਾਨ ਇਧਰ ਉਧਰ ਘੁੰਮਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਸਤਹ, ਉਪਕਰਣ ਆਦਿ ਨੂੰ ਛੂਹਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਉਨ•ਾਂ ਨੂੰ ਤੰਬਾਕੂਨੋਸ਼ੀ ਵਾਲੇ ਉਤਪਾਦਾਂ ਜਿਵੇਂ ਗੁਟਕਾ, ਪਾਨ ਮਸਾਲਾ ਆਦਿ ਨੂੰ ਵਾਹਨ ਵਿਚ ਜਾਂ ਹੋਰ ਸਮਿਆਂ ਦੌਰਾਨ ਨਹੀਂ ਪੀਣਾ ਚਾਹੀਦਾ।
ਬੁਲਾਰੇ ਨੇ ਕਿਹਾ ਕਿ ਖੰਘ / ਛਿੱਕ ਹੋਣ ਦੀ ਸਥਿਤੀ ਵਿੱਚ, ਡਰਾਈਵਰ / ਸਹਾਇਕ ਨੂੰ ਮੂੰਹ ਢੱਕਣ ਲਈ ਰੁਮਾਲ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨੂੰ ਫਿਰ ਆਪਣੀ ਜੇਬ / ਪਰਸ ਵਿੱਚ ਇਸ ਤਰੀਕੇ ਨਾਲ ਰੱਖਿਆ ਜਾਏਗਾ ਕਿ ਖੰਘ ਦੇ ਸੰਪਰਕ ਵਿੱਚ ਆਇਆ ਰੁਮਾਲ ਕਿਸੇ ਸਤਹ, ਸਮਾਨ ਨੂੰ ਸਿੱਧਾ ਨਾ ਛੂਹ ਸਕੇ। ਜੇ ਕਿਸੇ ਡਰਾਇਵਰ ਜਾਂ ਹੈਲਪਰ ਕੋਲ ਰੁਮਾਲ ਨਹੀਂ ਹੈ ਅਤੇ  ਉਸਨੂੰ ਖੰਘ /ਛਿੱਕ ਆ ਰਹੀ ਹੋਵੇ ਤਾਂ ਉਸਨੂੰ ਮੂੰਹ ਝੁਕਾ ਕੇ ਕੂਹਣੀ ਵਿੱਚ ਖੰਘ /ਛਿੱਕ ਲੈਣਾ ਚਾਹੀਦਾ ਹੈ ਅਤੇ ਇਸ ਤੋਂ ਤੁਰੰਤ ਬਾਅਦ ਸਾਬਣ ਨਾਲ ਹੱਥ ਧੋਣੇ ਚਾਹੇਦੇ ਹਨ। ਉਨ•ਾਂ ਅੱਗੇ ਕਿਹਾ ਕਿ ਡਰਾਈਵਰ / ਸਹਾਇਕ ਨੂੰ ਹਰ ਸਮੇਂ ਆਪਣੇ ਹੱਥਾਂ ਨਾਲ ਚਿਹਰੇ, ਮੂੰਹ, ਨੱਕ ਅਤੇ ਅੱਖਾਂ ਨੂੰ ਛੂਹਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਬੁਲਾਰੇ ਨੇ ਅੱਗੇ ਕਿਹਾ ਕਿ ਉਨ•ਾਂ ਨੂੰ ਵਾਹਨ ਦੇ ਅੰਦਰ ਵਾਲੀ ਸੀਟ, ਗੇਅਰਜ਼ ਆਦਿ ਨੂੰ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਫਾਈ ਕਰਨ ਤੋਂ ਪਹਿਲਾਂ, ਸਹਾਇਕ ਨੂੰ ਡਿਸਪੋਸੇਜਬਲ ਰਬੜ ਦੇ ਬੂਟ, ਦਸਤਾਨੇ (ਚੰਗੀ ਕਵਾਲਿਟੀ), ਅਤੇ ਕੱਪੜੇ ਦਾ ਮਾਸਕ ਪਹਿਨਣਾ ਚਾਹੀਦਾ ਹੈ। ਵਾਹਨ ਨੂੰ ਰੋਜ਼ਾਨਾ ਸਾਬਣ / ਡਿਟਰਜੈਂਟ ਅਤੇ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ। ਉੱਚ ਸੰਪਰਕ ਵਾਲੀਆਂ ਚੀਜ਼ਾਂ ਜਿਵੇਂ ਕਿ ਦਰਵਾਜ਼ੇ ਦੇ ਹੈਂਡਲਜ਼, ਸਟੀਰਿੰਗ ਵ•ੀਲ, ਵਿੰਡੋ ਨੋਬਜ਼, ਗੀਅਰਜ਼ ਅਤੇ ਹੋਰ ਬਟਨਾਂ ਨੂੰ 1% ਸੋਡੀਅਮ ਹਾਈਪੋਕਲੋਰਾਈਟ ਵਿਚ ਭਿੱਜੇ ਲਿਨਨ / ਸੋਖਣ ਯੋਗ ਕਪੜੇ ਨਾਲ ਰੋਜ਼ਾਨਾ ਦੋ ਵਾਰ ਸਾਫ ਕਰਨਾ ਚਾਹੀਦਾ ਹੈ।ਉਨ•ਾਂ ਸਫਾਈ ਪ੍ਰਕਿਰਿਆ ਦੇ ਅੰਤ ਵਿਚ ਸਫਾਈ ਵਿਚ ਵਰਤੇ ਗਏ ਉਪਕਰਣਾਂ ਨੂੰ ਸਾਵਧਾਨੀ ਨਾਲ ਸਾਫ ਕਰਨ ਲਈ ਕਿਹਾ। ਤੇਜ਼ ਬੁਖਾਰ / ਖੰਘ / ਛਿੱਕ, ਸਾਹ ਲੈਣ ਵਿੱਚ ਤਕਲੀਫ ਆਦਿ ਤੋਂ ਪੀੜਤ ਡਰਾਈਵਰ / ਸਹਾਇਕ ਨੂੰ ਸਵੈ-ਇੱਛਾ ਨਾਲ ਆਪਣੇ ਮਾਲਕ ਨੂੰ ਇਸਦੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਇਲਾਜ ਲਈ ਤੁਰੰਤ ਡਾਕਟਰੀ ਸਲਾਹ ਲਈ ਜਾ ਸਕੇ। ਡਰਾਈਵਰ / ਸਹਾਇਕ ਨੂੰ ਤੱਥਾਂ ਦੀ ਪੁਸ਼ਟੀ ਕੀਤੇ ਬਗੈਰ ਕੋਗਿਡ-19 ਦੇ ਸੰਬੰਧ ਵਿੱਚ ਫਰਜ਼ੀ ਖ਼ਬਰਾਂ / ਅਫਵਾਹਾਂ ਵੱਲ ਧਿਆਣ  ਨਹੀਂ ਦੇਣਾ ਚਾਹੀਦਾ। ਉਨ•ਾਂ ਨੇ ਅੱਗੇ ਕਿਹਾ ਕਿ ਮਾਲਕ ਆਪਣੇ ਵਰਕਰਾਂ ਨੂੰ ਸਹੀ, ਸਮੇਂ ਸਿਰ ਅਤੇ ਪ੍ਰਮਾਣਿਕ ਜਾਣਕਾਰੀ ਲਈ ਪੰਜਾਬ ਸਰਕਾਰ ਦੁਆਰਾ ਵਿਕਸਤ “ਕੋਵਾ ਐਪ” ਡਾਊਨਲੋਡ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ।
ਐਡਵਾਈਜ਼ਰੀ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਡਰਾਈਵਰ / ਸਹਾਇਕ ਨੂੰ ਸਹੀ ਖੁਰਾਕ, ਨੀਂਦ ਲੈਣ ਅਤੇ ਹਰ ਤਰਾਂ ਦੇ ਨਸਆਿਂ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ ਹੈ । ਉਨ•ਾਂ ਨੂੰ ਵਾਹਨ ਦੇ ਅੰਦਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਵਰਤੇ ਜਾਣ ਵਾਲੇ ਬਰਤਨਾਂ ਨੂੰ ਡਿਸ਼ ਵਾਸ਼ ਬਾਰ / ਤਰਲ ਅਤੇ ਪਾਣੀ ਨਾਲ ਚੰਗੀ ਤਰ•ਾਂ ਸਾਫ਼ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਉਨ•ਾਂ ਨੂੰ ਹਮੇਸ਼ਾ ਅਲਕੋਹਲ ਵਾਲੇ ਸੈਨੀਟਾਈਜ਼ਰ ਨੂੰ ਵਾਹਨ ਦੇ ਅੰਦਰ ਰੱਖਣਾ ਚਾਹੀਦਾ ਹੈ ਅਤੇ ਯਾਤਰਾ ਦੌਰਾਨ ਅਕਸਰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਡਰਾਈਵਰ / ਹੈਲਪਰ ਨੂੰ ਉਹ ਆਪਣੇ ਵਾਹਨ ਦੇ ਲੋਡਿੰਗ / ਅਨਲੋਡਿੰਗ ਤੋਂ ਪਹਿਲਾਂ / ਬਾਅਦ ਵਿਚ ਨਿਰਧਾਰਤ ਢੰਗ ਨਾਲ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਤੁਰੰਤ ਧੋ ਲੈਣਾ ਚਾਹੀਦਾ ਹੈ। ਡਰਾਈਵਰ / ਸਹਾਇਕ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਾਹਨ ਲੋਡਿੰਗ ਜਾਂ ਅਨਲੋਡ ਕਰਦੇ ਸਮੇਂ ਜਾਂ ਸਟੈਂਡ ਤੇ ਖੜ•ੇ ਹੋਏ  ਭੀੜ ਨਾ ਕੀਤੀ ਜਾਵਗੇ ਤਾਂ ਜੋ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ। ਇਕੱਤਰਤਾ ਨੂੰ ਰੋਕਣ ਲਈ ਲੋਡ / ਅਨਲੋਡ ਕਰਨ ਲਈ ਘੱਟੋ ਘੱਟ ਲੇਬਰ ਵਰਤੀ ਜਾਵੇ। ਡਰਾਈਵਰ ਨੂੰ ਮਾਲ ਵਾਹਨ ਚਲਾਉਂਦੇ ਸਮੇਂ ਆਪਣੇ ਅਤੇ ਉਸਦੇ ਸਹਾਇਕ ਦੇ ਵਿਚਕਾਰ ਘੱਟੋ ਘੱਟ 1 ਮੀਟਰ ਦੀ ਦੂਰੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਟਰਾਂਸਪੋਰਟਰ ਅਤੇ ਵਰਕਰ ਇਸ ਮਕਸਦ ਲਈ ਅਗਲੀਆਂ ਅਤੇ ਪਿਛਲੀਆਂ ਸੀਟਾਂ ‘ਤੇ ਬੈਠ ਸਕਦੇ ਹਨ। ਟਰਾਂਸਪੋਰਟਰ ਨੂੰ ਯਾਤਰਾ ਦੌਰਾਨ ਬੇਲੋੜੀਆਂ ਰੁਕਾਵਟਾਂ ਅਤੇ ਸੰਪਰਕਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਕਦੀ ਲੈਣ-ਦੇਣ ਵੇਲੇ ਹੱਥਾਂ ਨੂੰ ਤੁਰੰਤ ਸਾਫ਼ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਅਜਿਹੇ ਲੈਣ-ਦੇਣ ਤੋਂ ਹੋਰਾਂ ਵਿਅਕਤੀਆਂ ਨੂੰ ਵੀ  ਆਪਣੇ ਹੱਥ ਧੋਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।
ਜੇ ਯਾਤਰਾ / ਵੇਟਿੰਗ ਦੇ ਸਮੇਂ ਦੌਰਾਨ ਕਿਸੇ ਡਰਾਇਵਰ ਜਾਂ ਹੈਲਪਰ ਦਾ ਸੰਪਰਕ  ਕੋਵਿਡ -19 ਸੰਕਰਮਿਤ ਕਿਸੇ ਵਿਅਕਤੀ ਨਾਲ ਹੋਇਆ ਹੋਵੇ  ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਸਬੰਧੀ ਹੈਲਪਲਾਈਨ ਨੰਬਰ 104 / ਸਟੇਟ ਕੰਟਰੋਲ ਰੂਮ ਨੰਬਰ 01722920074/08872090029 ਨੂੰ ਰਿਪੋਰਟ ਕਰਨੀ ਚਾਹੀਦੀ ਹੈ ਤਾਂ ਜੋ ਹੋਰ ਜ਼ਰੂਰੀ ਕਾਰਵਾਈਅ ਕਰਨ ਲਈ ਡਾਕਟਰੀ ਸਹੂਲਤ ਦੀ ਸਹਾਇਤਾ ਲਈ ਜਾ ਸਕੇ।ਉਨਾਂ ਕਿਹਾ ਕਿ ਜੇ ਕੋਈ ਵਰਕਰ ਕਾਰੋਨਾ ਪਾਜ਼ੀਟਿਵ ਪਾਇਆ ਜਾਂਦਾ ਹੈ ਅਤੇ ਅਜਿਹਾ ਕਰਮਚਾਰੀ ਸਿਫ਼ਅ ਵਿਚ ਸ਼ਾਮਲ ਹੋਇਆ ਸੀ ਤਾਂ ਮਾਲਕ ਨੂੰ ਵਰਕਰ ਦੇ ਤੱਥਾਂ ਸਮੇਤ ਤੁਰੰਤ ਹੈਲਪਲਾਈਨ ਨੰਬਰ 104 / ਰਾਜ ਕੰਟਰੋਲ ਰੂਮ ਨੰਬਰ 01722920074 / + 91-8872090029  ਤੇ ਸੂਚਿਤ ਕਰਨਾ ਚਾਹੀਦਾ ਹੈ । ਮਾਲਕ ਇਸ ਲਈ ਹਰੇਕ ਦਿਨ ਲਈ ਸਾਰੇ ਕਰਮਚਾਰੀਆਂ ਦਾ ਇੱਕ ਸੰਪੂਰਨ ਅਤੇ ਢੁੱਕਵਾਂ ਰਿਕਾਰਡ ਕਾਇਮ ਰੱਖਣਾ ਹੋਵੇਗਾ।
ਅਖੀਰ ਵਿੱਚ ਐਡਵਾਈਜ਼ਰੀ ਸਾਰੇ ਨਾਗਰਿਕਾਂ ਨੂੰ ਸਹੀ ਖੁਰਾਕ ਲੈਣ, ਹਰ ਸਮੇਂ ਸਹੀ ਜਾਣਕਾਰੀ ਨਾਲ ਅਪਡੇਟ ਰਹਿਣ , ਅਫਵਾਹਾਂ ਤੋਂ ਬਚਣ ਅਤੇ ਖਾਲੀ ਸਮੇਂ ਦੌਰਾਨ ਮਨੋਰੰਜਕ ਤੇ ਲਾਭਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਦੀ ਹੈ।