ਸਾਲ ਦੀ ਸ਼ੁਰੂਆਤ’ ਚ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ;ਕੜਾਕੇ ਦੀ ਠੰਢ’ਚ ਲੋਕ ਹੋਣਗੇ ਖੱਜਲ,ਜਾਣੋ ਕਦੋਂ ਤੱਕ ਬੰਦ ਰਹਿਣਗੀਆ ਬੱਸਾ

ਪੰਜਾਬ ਨਿਊਜ਼,2 ਜਨਵਰੀ 2024

ਪੰਜਾਬ ’ਚ ਸਰਕਾਰੀ ਬੱਸਾਂ ਦਾ ਸਫਰ ਕਰਨ ਵਾਲਿਆਂ ਅਹਿਮ ਖਬਰ ਹੈ। ਦੱਸ ਦਈਏ ਕਿ ਸੂਬੇ ਭਰ ’ਚ ਤਿੰਨ ਦਿਨਾਂ ਦੇ ਲਈ ਸਰਕਾਰੀ ਬੱਸਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਜਿਸ ਕਾਰਨ ਆਮ ਲੋਕ ਸੋਚ ਸਮਝਕੇ ਹੀ ਘਰ ਤੋਂ ਬਾਹਰ ਨਿਕਲਣ। ਇਸ ਸਬੰਧੀ ਪੀਆਰਟੀਸੀ ਤੇ ਪਨਬੱਸ ਮੁਲਾਜ਼ਮ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਹੈ।

ਦਰਅਸਲ ਪੀਆਰਟੀਸੀ ਤੇ ਪਨਬੱਸ ਮੁਲਾਜ਼ਮ ਯੂਨੀਅਨ ਦੀ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਮੀਟਿੰਗ ਹੋਈ ਸੀ। ਇਸ ਦੌਰਾਨ ਉਨ੍ਹਾਂ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਮੇਤ ਹੋਰ ਕਈ ਮੰਗਾਂ ਸਬੰਧੀ ਚਰਚਾ ਹੋਈ। ਪਰ ਮੀਟਿੰਗ ਬੇਸਿੱਟਾ ਨਿਕਲੀ ਜਿਸ ਤੋਂ ਬਾਅਦ ਪੀਆਰਟੀਸੀ ਤੇ ਪਨਬੱਸ ਮੁਲਾਜ਼ਮ ਯੂਨੀਅਨ ਵੱਲੋਂ ਤਿੰਨ ਦਿਨਾਂ ਲਈ ਯਾਨਿ 6 ਤੋਂ ਲੈ ਕੇ 8 ਜਨਵਰੀ ਤੱਕ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।