ਮੁੱਖ ਖ਼ਬਰਾਂਭਾਰਤ

ਟਰੱਕ ਨਾਲ ਟਕਰਾਉਣ ਕਾਰਨ ਕਾਰ ਨੂੰ ਲੱਗੀ ਅੱਗ, 4 ਨੌਜਵਾਨ ਦੀ ਮੌਤ

ਛੱਤੀਸਗੜ੍ਹ :29 ਦਿਸੰਬਰ 2024

ਛੱਤੀਸਗੜ੍ਹ ਦੇ ਕੋਰਬਾ ਵਿੱਚ ਅੰਬਿਕਾਪੁਰ ਸ਼ਹਿਰ ਦੇ ਭੱਟੀ ਰੋਡ ਵਾਸੀ ਕਾਰ ਵਿੱਚ ਵਾਰ ਹੋ ਕੇ ਜਾ ਰਹੇ ਚਾਰ ਨੌਜਵਾਨਾਂ ਦੀ ਟਰੱਕ ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ਨੂੰ ਅੱਗ ਲੱਗਣ ਕਾਰਨ ਚਾਰੇ ਨੌਜਵਾਨ ਜ਼ਿੰਦਾ ਸੜ ਗਏ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਦਰਅਸਲ ਸ਼ਨੀਵਾਰ ਦੁਪਹਿਰ ਚਾਰੋਂ ਨੌਜਵਾਨ ਕਾਰ ਰਾਹੀਂ ਬਿਲਾਸਪੁਰ ਵੱਲ ਜਾ ਰਹੇ ਸਨ। ਉਹ ਕੋਰਬਾ ਜ਼ਿਲ੍ਹੇ ਦੇ ਬੰਗੋ ਥਾਣਾ ਖੇਤਰ ਦੇ ਅਧੀਨ ਅੰਬਿਕਾਪੁਰ-ਬਿਲਾਸਪੁਰ ਰਾਸ਼ਟਰੀ ਰਾਜਮਾਰਗ ‘ਤੇ ਚੋਟੀਆ ਤੋਂ ਕੁਝ ਦੂਰ ਪਹੁੰਚੇ ਹੀ ਸਨ ਕਿ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਸੜਕ ਤੋਂ ਹੇਠਾਂ ਜਾ ਡਿੱਗੀ, ਜਿਸ ਕਾਰਨ ਉਸ ਨੂੰ ਅੱਗ ਲੱਗ ਗਈ। ਉਧਰ ਟਰੱਕ ਵੀ ਕਾਰ ਦੇ ਉੱਪਰ ਚੜ੍ਹ ਗਿਆ। ਇਸ ਕਾਰਨ ਉਹ ਵੀ ਅੱਗ ਦੀ ਲਪੇਟ ਵਿੱਚ ਆ ਗਿਆ। ਅੰਬਿਕਾਪੁਰ ਦੇ ਭੱਠੀ ਰੋਡ ਗਣੇਸ਼ ਦਾਦਾ ਗਲੀ ਦੇ ਰਹਿਣ ਵਾਲੇ ਸ਼ਿਵਮ ਸਿੰਘ 25 ਸਾਲਾ ਆਪਣੇ ਤਿੰਨ ਹੋਰ ਸਾਥੀਆਂ ਨਾਲ ਸ਼ਨੀਵਾਰ ਦੁਪਹਿਰ ਕਾਰ ਨੰਬਰ ਸੀਜੀ 15 ਡੀਯੂ 2747 ਵਿੱਚ ਬਿਲਾਸਪੁਰ ਜਾਣ ਲਈ ਨਿਕਲਿਆ ਸੀ। ਚਾਰੋਂ ਨੇ ਕਰੀਬ ਸਾਢੇ ਤਿੰਨ ਵਜੇ ਅੰਬਿਕਾਪੁਰ-ਬਿਲਾਸਪੁਰ ਰਾਸ਼ਟਰੀ ਰਾਜਮਾਰਗ ‘ਤੇ ਕੋਰਬਾ ਥਾਣਾ ਖੇਤਰ ਦੀ ਚੋਟੀ ਨੂੰ ਪਾਰ ਕੀਤਾ ਸੀ।

ਇਸ ਦੌਰਾਨ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਇਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੇਕਾਬੂ ਹੋ ਕੇ ਇੱਕ ਖੇਤ ਵਿੱਚ ਜਾ ਡਿੱਗੀ ਅਤੇ ਅੱਗ ਲੱਗ ਗਈ। ਇਸ ਦੌਰਾਨ ਟਰੱਕ ਵੀ ਕਾਰ ‘ਤੇ ਚੜ੍ਹ ਗਿਆ। ਇਸ ਕਾਰਨ ਟਰੱਕ ਵੀ ਸੜਨ ਲੱਗਾ। ਹਾਦਸੇ ਵਿੱਚ ਸ਼ਿਵਮ ਸਿੰਘ ਸਮੇਤ ਚਾਰ ਨੌਜਵਾਨ ਜ਼ਿੰਦਾ ਸੜ ਗਏ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਫਿਰ ਕਾਰ ਦੇ ਅੰਦਰੋਂ ਚਾਰ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ‘ਚ ਰਖਵਾਇਆ ਗਿਆ ਹੈ।