ਦਿਲਜੀਤ ਦੁਸਾਂਝ ਨੇ 31 ਦਸੰਬਰ ਨੂੰ ਲੁਧਿਆਣਾ ਵਿੱਚ ਦਿਲ-ਲੁਮਿਨਾਟੀ ਟੂਰ ਦੇ ਗ੍ਰੈਂਡ ਫਿਨਾਲੇ ਦਾ ਕੀਤਾ ਐਲਾਨ
ਲੁਧਿਆਣਾ,23 ਦਿਸੰਬਰ 2024
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ‘ਦਿਲ-ਲੁਮੀਨਾਟੀ’ ਨੂੰ ਲੈ ਕੇ ਕਾਫੀ ਚਰਚਾ ਹਨ। ਉਹ ਦੇਸ਼ ਦੇ ਚੋਣਵੇਂ ਸ਼ਹਿਰਾਂ ਵਿੱਚ ਲਾਈਵ ਸ਼ੋਅ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ। ਦਿਲਜੀਤ ਨੇ ਹਾਲ ਹੀ ਦੇ ਵਿੱਚ 14 ਦਸੰਬਰ ਨੂੰ ਚੰਡੀਗੜ੍ਹ ‘ਚ ਕਸੰਰਟ ਕੀਤਾ ਸੀ। ਇਸ ਦੌਰਾਨ ਦਰਸ਼ਕਾਂ ਦਾ ਭਾਰੀ ਇੱਕਠ ਦੇਖਣ ਨੂੰ ਮਿਲਿਆ।
ਹੁਣ ਦਿਲਜੀਤ ਦੋਸਾਂਝ 31 ਦਸੰਬਰ ਨੂੰ ਸਥਾਨ- ਪੀਏਯੂ ਲੁਧਿਆਣਾ ‘ਚ ਪਰਫਾਰਮ ਕਰਨਗੇ। ਦਿਲਜੀਤ ਦੁਸਾਂਝ ਨੇ 31 ਦਸੰਬਰ ਨੂੰ ਲੁਧਿਆਣਾ ਵਿੱਚ ਦਿਲ-ਲੁਮਿਨਾਟੀ ਟੂਰ ਦੇ ਗ੍ਰੈਂਡ ਫਿਨਾਲੇ ਦਾ ਐਲਾਨ ਕੀਤਾ।