ਖੰਨਾ ‘ਚ ਚੱਲਦੀ ਟਰੇਨ ‘ਚ ਚੜ੍ਹਦੇ ਸਮੇਂ ਵਾਪਰਿਆ ਹਾਦਸਾ;ਜੇਲ ‘ਚ ਸਜ਼ਾ ਕੱਟ ਕੇ 2 ਮਹੀਨੇ ਪਹਿਲਾਂ ਤਸਕਰ ਦੀਆਂ ਲੱਤਾਂ ਵੱਢੀਆਂ ਗਈਆ,ਪੈਰੋਲ ‘ਤੇ ਆਇਆ ਸੀ ਬਾਹਰ
ਖੰਨਾ ,23 ਦਿਸੰਬਰ 2024
ਖੰਨਾ ‘ਚ ਚੱਲਦੀ ਟਰੇਨ ‘ਚ ਚੜ੍ਹਨ ਦੀ ਕੋਸ਼ਿਸ਼ ਦੌਰਾਨ ਇਕ ਵਿਅਕਤੀ ਦਾ ਪੈਰ ਫਿਸਲ ਗਿਆ। ਜ਼ਖਮੀ ਵਿਅਕਤੀ ਨਸ਼ਾ ਤਸਕਰ ਨਿਕਲਿਆ ਜੋ ਟਰੇਨ ਅਤੇ ਪਲੇਟਫਾਰਮ ਵਿਚਕਾਰ ਫਸ ਗਿਆ। ਐਮਰਜੈਂਸੀ ਬ੍ਰੇਕਾਂ ਲਗਾ ਕੇ ਗੱਡੀ ਨੂੰ ਰੋਕਿਆ ਗਿਆ। ਜਿਸ ਕਾਰਨ ਉਸ ਦੀ ਜਾਨ ਬਚਾਈ ਜਾ ਸਕੀ। ਹਾਦਸੇ ਵਿੱਚ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੱਟੀਆਂ ਗਈਆਂ।
ਮੁਲਜ਼ਮ ਨਸ਼ਾ ਤਸਕਰ ਪਟਿਆਲਾ ਜੇਲ੍ਹ ਤੋਂ ਦੋ ਮਹੀਨੇ ਦੀ ਪੈਰੋਲ ’ਤੇ ਆਇਆ ਸੀ। ਉਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ 26 ਦਸੰਬਰ ਨੂੰ ਵਾਪਸ ਆਉਣਾ ਸੀ। ਜ਼ਖ਼ਮੀ ਦੀ ਪਛਾਣ ਬਿੱਟੂ ਵਾਸੀ ਸਰਹਿੰਦ ਵਜੋਂ ਹੋਈ ਹੈ
ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਸਰਹਿੰਦ ਵੱਲ ਜਾ ਰਹੀ ਆਮਰਪਾਲੀ ਐਕਸਪ੍ਰੈਸ ਦਾ ਖੰਨਾ ਵਿਖੇ ਸਟਾਪੇਜ ਸੀ। ਪਲੇਟਫਾਰਮ ਨੰਬਰ 2 ‘ਤੇ ਰੇਲਗੱਡੀ ਦੀ ਰਫ਼ਤਾਰ ਹੌਲੀ ਹੀ ਹੋਈ ਸੀ ਕਿ ਚੱਲਦੀ ਰੇਲਗੱਡੀ ‘ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਬਿੱਟੂ ਦਾ ਪੈਰ ਤਿਲਕ ਗਿਆ ਅਤੇ ਉਹ ਪਲੇਟਫਾਰਮ ਅਤੇ ਰੇਲਗੱਡੀ ਵਿਚਕਾਰ ਫਸ ਗਿਆ। ਜਿਸ ਤੋਂ ਬਾਅਦ ਪਲੇਟਫਾਰਮ ‘ਤੇ ਖੜ੍ਹੇ ਲੋਕਾਂ ਨੇ ਰੌਲਾ ਪਾਇਆ। ਕਿਸੇ ਨੇ ਟਰੇਨ ਦੀ ਚੇਨ ਖਿੱਚ ਲਈ ਅਤੇ ਡਰਾਈਵਰ ਨੇ ਤੁਰੰਤ ਐਮਰਜੈਂਸੀ ਬ੍ਰੇਕ ਲਗਾ ਕੇ ਟਰੇਨ ਨੂੰ ਰੋਕ ਦਿੱਤਾ। ਜਿਸ ਕਾਰਨ ਬਿੱਟੂ ਦੀ ਜਾਨ ਬਚ ਗਈ।