ਮੁੱਖ ਖ਼ਬਰਾਂਭਾਰਤ

ਮੈਡੀਕਲ ਸੀਟਾਂ ਬਰਬਾਦ ਨਹੀਂ ਕੀਤੀਆਂ ਜਾ ਸਕਦੀਆਂ – ਸੁਪਰੀਮ ਕੋਰਟ ਨੇ NEET-UG ਦਾਖਲੇ ਲਈ ਦਿੱਤੇ ਨਿਰਦੇਸ਼ 

ਨਵੀਂ ਦਿੱਲੀ,21 ਦਸੰਬਰ 2024

ਸੁਪਰੀਮ ਕੋਰਟ ਨੇ ਇੱਕ ਅਹਿਮ ਫੈਂਸਲਾ ਕਰਦਿਆਂ ਕਿਹਾ ਕਿ ਅਜਿਹੇ ਸਮੇਂ ਜਦੋਂ ਦੇਸ਼ ਡਾਕਟਰਾਂ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਿਹਾ ਹੈ, ਕੀਮਤੀ ਮੈਡੀਕਲ ਸੀਟਾਂ ਨੂੰ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ ਹੈ। ਅਸੀਂ ਆਖਰੀ ਮੌਕੇ ਵਜੋਂ ਮਿਆਦ ਵਧਾਉਣ ਲਈ ਤਿਆਰ ਹਾਂ। ਅਦਾਲਤ ਨੇ ਅਧਿਕਾਰੀਆਂ ਨੂੰ ਖਾਲੀ ਸੀਟਾਂ ਭਰਨ ਲਈ ਨਵੀਂ ਕਾਊਂਸਲਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿਖਰਲੀ ਅਦਾਲਤ ਨੇ ਇਹ ਹੁਕਮ ਉਨ੍ਹਾਂ ਪਟੀਸ਼ਨਾਂ ‘ਤੇ ਵਿਚਾਰ ਕਰਦੇ ਹੋਏ ਦਿੱਤਾ ਹੈ, ਜਿਸ ‘ਚ ਕਾਊਂਸਲਿੰਗ ਦੇ 5 ਦੌਰ ਤੋਂ ਬਾਅਦ ਵੀ ਖਾਲੀ ਪਈਆਂ ਸੀਟਾਂ ਲਈ ਦਾਖਲਾ ਅਧਿਕਾਰੀਆਂ ਨੂੰ ਕਾਊਂਸਲਿੰਗ ਕਰਵਾਉਣ ਲਈ ਨਿਰਦੇਸ਼ ਦਿੱਤਾ ਹੈ,ਸੁਪਰੀਮ ਕੋਰਟ ਨੇ NEET-UG ਦਾਖਲਾ ਪ੍ਰਕਿਰਿਆ ਨੂੰ 30 ਦਸੰਬਰ ਤੱਕ ਵਧਾ ਦਿੱਤਾ ਹੈ।

ਜਸਟਿਸ ਬੀਆਰ ਗਵਈ ਅਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਸ਼ੁੱਕਰਵਾਰ ਨੂੰ ਮੈਡੀਕਲ ਦਾਖਲਾ ਪ੍ਰਕਿਰਿਆ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਖਾਲੀ ਸੀਟਾਂ ਨੂੰ ਭਰਨ ਲਈ ਨਵੀਂ ਕਾਉਂਸਲਿੰਗ ਦਾ ਆਯੋਜਨ ਕਰਨ ਲਈ ਕਿਹਾ। ਬੈਂਚ ਨੇ ਕਿਹਾ, ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਇੱਕ ਆਖਰੀ ਮੌਕਾ ਦੇ ਕੇ ਮਿਆਦ ਵਧਾਉਣ ਲਈ ਤਿਆਰ ਹਾਂ।