ਸੰਭਲ ਦੇ ਸਾਂਸਦ ਜ਼ਿਆਉਰ ਰਹਿਮਾਨ ਬੁਰਕੇ ਦੇ ਘਰ ਦੀ ਲਾਈਟ ਬੰਦ, ਕੱਟਿਆ ਜਾਵੇਗਾ ਬਿਜਲੀ ਦਾ ਕੁਨੈਕਸ਼ਨ,ਬਿਜਲੀ ਚੋਰੀ ਦਾ ਮਾਮਲਾ ਦਰਜ
ਸੰਭਲ,19 ਦਿਸੰਬਰ 2024
ਬਿਜਲੀ ਚੋਰੀ ਮਾਮਲੇ ‘ਚ ਸੰਭਲ ਦੇ ਐੱਸਪੀ ਸਾਂਸਦ ਜ਼ਿਆਉਰ ਰਹਿਮਾਨ ਬੁਰਕੇ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਹੈ। ਸੰਸਦ ਮੈਂਬਰ ਜ਼ਿਆਉਰ ਰਹਿਮਾਨ ਬੁਰਕੇ ਦੇ ਘਰ ਦਾ ਬਿਜਲੀ ਕੁਨੈਕਸ਼ਨ ਕੱਟਿਆ ਜਾਵੇਗਾ। ਬਿਜਲੀ ਵਿਭਾਗ ਦੀ ਟੀਮ ਵੀ ਚੈਕਿੰਗ ਲਈ ਐਸਪੀ ਸਾਂਸਦ ਦੇ ਘਰ ਪਹੁੰਚੀ। ਜਿੱਥੇ ਬਿਜਲੀ ਵਿਭਾਗ ਦੀ ਟੀਮ ਨੇ ਡਿਜ਼ੀਟਲ ਮੀਟਰ ਦੀ ਰੀਡਿੰਗ ਅਤੇ ਘਰਾਂ ਦਾ ਲੋਡ ਚੈੱਕ ਕੀਤਾ। ਟੀਮ ਨੇ ਪੁਲਸ ਫੋਰਸ ਨਾਲ ਘਰ ਦੇ ਅੰਦਰ ਲੱਗੇ ਬਿਜਲੀ ਦੇ ਉਪਕਰਨਾਂ ਨੂੰ ਦੇਖਿਆ। ਬਿਜਲੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਘਰਾਂ ਵਿੱਚ ਬਿਜਲੀ ਦੇ ਉਪਕਰਨਾਂ ਦੀ ਗਿਣਤੀ ਦੇ ਹਿਸਾਬ ਨਾਲ ਮੀਟਰ ਵਿੱਚ ਰੀਡਿੰਗ ਘੱਟ ਰਹੀ ਹੈ। ਅੱਜ ਸਵੇਰੇ ਹੀ ਘਰਾਂ ਦੇ ਮੀਟਰ ‘ਚ ਛੇੜਛਾੜ ਦੇ ਸਬੂਤ ਮਿਲੇ ਹਨ, ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਬਿਜਲੀ ਵਿਭਾਗ ਵੱਲੋਂ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਬਿਜਲੀ ਵਿਭਾਗ ਵੱਲੋਂ ਜ਼ਿਆਉਰ ਰਹਿਮਾਨ ਬੁਰਕੇ ਦੇ ਘਰ ਛਾਪੇਮਾਰੀ ਤੋਂ ਬਾਅਦ ਹੁਣ ਬਿਜਲੀ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਾਂਚ ਵਿੱਚ ਬੇਨਿਯਮੀਆਂ ਪਾਈਆਂ ਗਈਆਂ ਹਨ। ਬਿਜਲੀ ਵਿਭਾਗ ਨੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਖਿਲਾਫ ਬਿਜਲੀ ਚੋਰੀ ਦਾ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਉਸ ਦੇ ਸਾਥੀਆਂ ‘ਤੇ ਵਿਭਾਗ ਦੇ ਅਧਿਕਾਰੀਆਂ ਨੂੰ ਧਮਕੀਆਂ ਦੇਣ ਦਾ ਵੀ ਦੋਸ਼ ਹੈ। ਧਮਕੀ ਦੇ ਮਾਮਲੇ ‘ਚ ਸਪਾ ਸੰਸਦ ਮੈਂਬਰ ਦੇ ਪਿਤਾ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ।