ਮੁੱਖ ਖ਼ਬਰਾਂਭਾਰਤ

ਦਿੱਲੀ ਦੇ ਚਾਂਦਨੀ ਚੌਂਕ’ਚ NCB ਦੀ ਵੱਡੀ ਕਾਰਵਾਈ, 82 ਕਿਲੋ ਕੋਕੀਨ ਅਤੇ 4 ਕਰੋੜ ਰੁਪਏ ਕੀਤੇ ਬਰਾਮਦ,ਡਿਜੀਟਲ ਦਸਤਾਵੇਜ ਤੇ ਡਿਜੀਟਲ ਡਿਵਾਈਸ ਵੀ ਬਰਾਮਦ

ਦਿੱਲੀ,11 ਦਿਸੰਬਰ 2024

ਦਿੱਲੀ ‘ਚ NCB  ਨੇ ਵੱਡੀ ਕਾਰਵਾਈ ਕੀਤੀ ਹੈ। NCB ਦੀ ਟੀਮ ਨੇ ਚਾਂਦਨੀ ਚੌਕ ‘ਚ ਤਿੰਨ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਇਕ ਹਵਾਲਾ ਆਪਰੇਟਰ ਤੋਂ 4.64 ਕਰੋੜ ਰੁਪਏ ਬਰਾਮਦ ਕੀਤੇ। ਜਾਂਚ ਏਜੰਸੀ ਮੁਤਾਬਕ ਇਹ ਬਰਾਮਦਗੀ ਦਿੱਲੀ ‘ਚ ਹਾਲ ਹੀ ‘ਚ ਕੋਕੀਨ ਦੀ ਸਭ ਤੋਂ ਵੱਡੀ ਖੇਪ 82.5 ਕਿਲੋਗ੍ਰਾਮ ਜ਼ਬਤ ਕਰਨ ਦੇ ਮਾਮਲੇ ‘ਚ ਕੀਤੀ ਗਈ ਹੈ।

ਦਰਅਸਲ, ਦਿੱਲੀ ਯੂਨਿਟ ਐਨਸੀਬੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚਾਂਦਨੀ ਚੌਕ ਵਿੱਚ ਹਵਾਲਾ ਆਪਰੇਟਰ ਕੋਲ ਵੱਡੀ ਰਕਮ ਰੱਖੀ ਹੋਈ ਹੈ। ਇਹ ਪੈਸਾ ਨਸ਼ਾ ਤਸਕਰੀ ਗਰੋਹ ਦਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਹੈ। ਜਾਂਚ ਟੀਮਾਂ ਨੇ ਚਾਂਦਨੀ ਚੌਕ ਵਿੱਚ ਹੀ ਤਿੰਨ ਵੱਖ-ਵੱਖ ਥਾਵਾਂ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਇਹ ਨਕਦੀ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ NCB ਨੇ ਛਾਪਾ ਮਾਰ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਜਾਂਚ ਟੀਮ ਨੇ ਮੌਕੇ ਤੋਂ ਕਈ ਡਿਜੀਟਲ ਡਿਵਾਈਸ ਅਤੇ ਕੁਝ ਦਸਤਾਵੇਜ਼ ਬਰਾਮਦ ਕੀਤੇ ਹਨ। ਐਨਸੀਪੀ ਮੌਕੇ ‘ਤੇ ਮਿਲੇ ਦਸਤਾਵੇਜ਼ਾਂ ਅਤੇ ਇਸ ਦੇ ਵੇਰਵਿਆਂ ਦੀ ਜਾਂਚ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕੋਕੀਨ ਮਾਮਲੇ ਦੀ ਜਾਂਚ ਦੌਰਾਨ ਐੱਨਸੀਪੀ ਨੂੰ ਵਿਦੇਸ਼ਾਂ ‘ਚ ਰਹਿਣ ਵਾਲੇ ਲੋਕਾਂ ਦੇ ਇੱਕ ਗੈਂਗ ਬਾਰੇ ਪਤਾ ਲੱਗਾ ਸੀ। ਜਿਸ ਤੋਂ ਪਤਾ ਲੱਗਾ ਕਿ ਉਹ ਚਾਂਦਨੀ ਚੌਕ ਦੇ ਹਵਾਲਾ ਚਾਲਕਾਂ ਨਾਲ ਪੈਸਿਆਂ ਦਾ ਲੈਣ-ਦੇਣ ਕਰਦਾ ਹੈ।

ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਸਿੰਡੀਕੇਟ ਕੋਰੀਅਰ, ਛੋਟੀਆਂ ਕਾਰਗੋ ਸੇਵਾਵਾਂ ਰਾਹੀਂ ਵਿਦੇਸ਼ਾਂ ਵਿਚ ਬੈਠੇ ਲੋਕਾਂ ਦਾ ਗਰੋਹ ਚਲਾਉਂਦਾ ਹੈ, ਇਸ ਮਾਮਲੇ ਵਿਚ ਸ਼ਾਮਲ ਲੋਕ ਮੁੱਖ ਤੌਰ ‘ਤੇ ‘ਹਵਾਲਾ ਸੰਚਾਲਕ’ ਹਨ ਅਤੇ ਇਕ ਦੂਜੇ ਤੋਂ ਗੁੰਮਨਾਮ ਰਹਿੰਦੇ ਹਨ। ਦੱਸ ਦਈਏ ਕਿ ਇਸ ਮਾਮਲੇ ‘ਚ 14 ਨਵੰਬਰ ਨੂੰ ਦਿੱਲੀ ਦੇ ਜਨਕਪੁਰੀ ਅਤੇ ਨਾਂਗਲੋਈ ਇਲਾਕੇ ‘ਚੋਂ 82.53 ਕਿਲੋ ਹਾਈ ਗ੍ਰੇਡ ਕੋਕੀਨ ਬਰਾਮਦ ਕੀਤੀ ਗਈ ਸੀ ਅਤੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।