ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ‘ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਲਾਇਆ ਦੋਸ਼
ਪੰਜਾਬ ਨਿਊਜ਼,9 ਦਿਸੰਬਰ 2024
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ‘ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ ਹੈ ।ਕਲੇਰ ਨੇ ਕਿਹਾ ਕਿ ਇੱਕ ਬਿਆਨ ਸੁਣ ਰਿਹਾ ਸੀ ਜਿੱਥੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਉਹਨਾਂ ਦੇ ਕੋਈ ਨਿੱਜੀ ਪਰਿਵਾਰਿਕ ਮਸਲੇ ਜਿਹੜੇ ਕੋਰਟਾਂ ਵਿੱਚ ਵੀ ਖਤਮ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਉਹਨਾਂ ਨੂੰ ਬੇਵਜਾ ਉਛਾਲ ਕੇ ਉਹਨਾਂ ਦੀ ਸ਼ਖਸ਼ੀਅਤ ਦੇ ਖਿਲਾਫ ਬੋਲ ਰਹੇ ਹਨ। ਮੈਂ ਵਡਾਲਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਵਡਾਲਾ ਸਾਹਿਬ ਰਾਜਨੀਤੀ ਦੇ ਵਿੱਚ ਕੋਈ ਮਰਿਆਦਾ ਰਹਿ ਗਈ ਹੈ ਕਿ ਸਾਰੀ ਰਾਜਨੀਤੀ ਆਪਾਂ ਝੂਠ ਦੇ ਆਲੇ-ਦੁਆਲੇ ਘੁਮਾਉਣਾ ਰਾਜਨੀਤੀ ਦਾ ਆਪਣਾ ਇੱਕੋ ਹੀ ਪਹਿਲੂ ਰਹਿ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ‘ਤੇ ਕਿਵੇਂ ਇਲਜ਼ਾਮ ਲਾਉਣਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਬਦਨਾਮ ਕਰਨਾ ਵਾਲੇ ਆਪਣੇ ਬਿਆਨ ਦੇ ਵਿੱਚ ਤੁਸੀਂ ਕਿਹਾ ਕਿ ਉਹ ਨਿੱਜੀ ਪਰਿਵਾਰਿਕ ਮਸਲੇ ਨੇ ਫਿਰ ਨਿੱਜੀ ਪਰਿਵਾਰਿਕ ਮਸਲਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਲੈਣਾ ਦੇਣਾ। ਸ਼੍ਰੋਮਣੀ ਅਕਾਲੀ ਦਲ ਤਖਤ ਸਾਹਿਬਾਨ ਨੂੰ ਸਮਰਪਿਤ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਕੂਕਰ ਹ ਗੁਰੂ ਦੇ ਦਰ ਦਾ ਪਰ ਹਾਂ ਅੱਜ ਤੁਹਾਡੇ ‘ਤੇ ਸਵਾਲ ਜ਼ਰੂਰ ਖੜਾ ਹੁੰਦਾ ਕਿ ਹਰ ਇੱਕ ਗੱਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਘੜੀਸਨਾ ਇਹ ਕਿਹੜੀ ਰਾਜਨੀਤੀ ਹੈ। ਕਦੇ ਤੁਸੀਂ ਦੇਸ਼ ਨੂੰ ਤੋੜਨ ਵਾਲਿਆਂ ਦੀ ਸਟੇਜਾਂ ‘ਤੇ ਖੜ੍ਹ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਲੱਗ ਜਾਂਦੇ ਹੋ। ਕਦੇ ਤੁਸੀਂ ਦਰਬਾਰ ਸਾਹਿਬ ‘ਤੇ ਚੜ ਕੇ ਆਏ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਜਸਟੀਫਾਈ ਕਰਨ ਲੱਗ ਜਾਂਦੇ ਹੋ।
ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਘੱਟੋ-ਘੱਟ ਆਪਣੇ ਨਿੱਜੀ ਮੁਫਾਦਾਂ ਲਈ ਆਪਣੀ ਰਾਜਨੀਤੀ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਬੰਦ ਕਰੋ। ਇਹ ਜਿਹੜਾ ਤੁਸੀਂ ਇੱਕ ਬਹੁਤ ਘਟੀਆ ਸਤਰ ਦਾ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ‘ਤੇ ਲਾਇਆ ਹੈ ਇਸ ਲਈ ਹੁਣ ਅਸੀਂ ਤੁਹਾਨੂੰ ਨੋਟਿਸ ਭੇਜਾਂਗੇ। ਉਹਨਾਂ ‘ਚ ਲਿਖਤੀ ਜਵਾਬ ਤੁਹਾਨੂੰ ਇਹ ਦੇਣਾ ਪਵੇਗਾ ਕਿ ਕਿਹੜੇ ਸਬੂਤਾਂ ਤਹਿਤ ਤੁਸੀਂ ਐਸਾ ਮਨ-ਘੜਤ ਐਸਾ ਘਿਨਾਉਣਾ ‘ਤੇ ਐਸਾ ਇੱਕ ਮਿਆਰ ਤੋਂ ਗਿਰਿਆ ਹੋਇਆ ਬਿਆਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ਼ ਦਿੱਤਾ।