ਮੁੱਖ ਖ਼ਬਰਾਂਪੰਜਾਬ

ਪਾਦਰੀ ਤੋਂ 2 ਲੱਖ ਰੁਪਏ ਲੈ ਕੇ ਸਿੱਖ ਪਰਿਵਾਰ ਬਣਿਆ ਇਸਾਈ, ਗੁਟਕਾ ਸਾਹਿਬ ਤੇ ਹੋਰ ਗ੍ਰੰਥ ਦੀ ਕੀਤੀ ਬੇਅਦਬੀ 

ਪੰਜਾਬ ਨਿਊਜ਼,7 ਦਿਸੰਬਰ 2024

ਨਜ਼ਦੀਕੀ ਪਿੰਡ ਅੱਛੇਵਾਲਾ ਵਿਖੇ ਬੇਅਦਬੀ ਦਾ ਇਕ ਵਿਲੱਖਣ ਮਾਮਲਾ ਸਾਹਮਣੇ ਆਇਆ ਹੈ। ਇਥੇ ਆਰਥਿਕ ਤੰਗੀ ਦੇ ਚੱਲਦਿਆਂ ਇਕ ਅੰਮ੍ਰਿਤਧਾਰੀ ਸਿੱਖ ਨੇ ਪਾਦਰੀ ਤੋਂ ਦੋ ਲੱਖ ਰੁਪਏ ਲੈ ਕੇ ਧਰਮ ਪਰਿਵਰਤਨ ਤਾਂ ਕੀਤਾ ਹੀ, ਸਗੋਂ ਗੁਟਕਾ ਸਾਹਿਬ ਤੇ ਹੋਰ ਧਾਰਮਿਕ ਤਸਵੀਰਾਂ ਸੜਕ ’ਤੇ ਸੁੱਟ ਦਿੱਤੀਆਂ। ਘਟਨਾ ਦਾ ਪਤਾ ਲੱਗਦਿਆਂ ਹੀ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਕਾਰਕੁੰਨ ਮੌਕੇ ’ਤੇ ਪਹੁੰਚ ਗਏ। ਕੂੜੇ ਦੇ ਢੇਰ ’ਤੇ ਸੁੱਟੀ ਬੋਰੀ ਵਿਚੋਂ ਧਾਰਮਿਕ ਪੁਸਤਕਾਂ ਦੇ ਨਾਲ ਨਾਲ ਦੋਸ਼ੀ ਪਰਿਵਾਰ ਦੀ ਤਸਵੀਰ ਵੀ ਬਰਾਮਦ ਹੋਣ ’ਤੇ ਉਹ ਘਰ ਪਹੁੰਚ ਗਏ।

ਇਸ ਤੋਂ ਪਹਿਲੋਂ ਕਿ ਸਿੱਖ ਜਥੇਬੰਦੀਆਂ ਦੇ ਆਗੂ ਗੁੱਸੇ ‘ਚ ਕੁੱਝ ਕੁੱਟਮਾਰ ਕਰਦੇ ਥਾਣਾ ਸਦਰ ਪੁਲਿਸ ਨੇ ਪਹੁੰਚ ਕੇ ਮੌਕਾ ਸੰਭਾਲ ਲਿਆ ਤੇ ਮੁਲਜ਼ਮ ਨੂੰ ਨਾਲ ਲੈ ਗਏ। ਮੁਲਜ਼ਮ ਧਰਮਿੰਦਰ ਸਿੰਘ ਨੇ ਮੰਨਿਆਂ ਕਿ ਉਸ ਨੇ ਅੰਮ੍ਰਿਤ ਛਕਿਆ ਹੋਇਆ ਹੈ। ਘਰ ਵਿਚ ਆਰਥਿਕ ਤੰਗੀ ਦੇ ਚੱਲਦਿਆਂ ਉਸ ਨੇ ਪਾਦਰੀ ਪਰਦੀਪ ਸਿੰਘ ਤੋਂ ਦੋ ਲੱਖ ਰੁਪਏ ਲੈ ਕੇ ਇਸਾਈ ਧਰਮ ਅਪਣਾ ਲਿਆ। ਇਸ ਤੋਂ ਬਾਅਦ ਪਾਦਰੀ ਦੇ ਆਖਣ ’ਤੇ ਤਸਵੀਰਾਂ ਅਤੇ ਗੁਟਕਾ ਸਾਹਿਬ ਬਾਹਰ ਸੁੱਟ ਦਿੱਤੇ। ਉਧਰ ਮੌਕੇ ’ਤੇ ਪਹੁੰਚੇ ਡੀਐਸਪੀ ਸਿਟੀ ਸੁਖਵਿੰਦਰ ਸਿੰਘ ਨੇ ਆਖਿਆ ਕਿ ਮੁਲਜਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਲਖਵੀਰ ਸਿੰਘ ਮਹਾਲਮ ਨੇ ਆਖਿਆ ਕਿ ਦੋਸ਼ੀ ਪਾਦਰੀ ਦੇ ਖਿਲਾਫ ਵੀ ਕਾਰਵਾਈ ਹੋਵੇ।