ਦਿੱਲੀ’ਚ ਹਵਾ ਦੀ ਗੁਣਵੱਤਾ ਮਾਮੂਲੀ ਸੁਧਾਰ ਤੋਂ ਬਾਅਦ ਫਿਰ ਤੋਂ ਵਿਗੜੀ, ਕਈ ਖੇਤਰਾਂ ਵਿੱਚ AQI ਬਹੁਤ ਨਾਜ਼ੁਕ ਪੱਧਰ ਤੇ
ਦਿੱਲੀ :23 ਨਵੰਬਰ 2024
ਦਿੱਲੀ ਦੀ ਹਵਾ ਵਿੱਚ ਮੌਜੂਦ ਜ਼ਹਿਰ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ ਹਨ। ਦਿੱਲੀ ਵਿੱਚ ਵੀਰਵਾਰ ਨੂੰ ਹਵਾ ਦੀ ਗੁਣਵੱਤਾ ਵਿੱਚ ਮਾਮੂਲੀ ਸੁਧਾਰ ਦੇਖਿਆ ਗਿਆ। ਜਿਸ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਫਿਰ AQI 400 ਨੂੰ ਪਾਰ ਕਰ ਗਿਆ। ਅੱਜ ਵੀ ਦਿੱਲੀ ਦੀ ਹਵਾ ਦੀ ਗੁਣਵੱਤਾ ਨਾਜ਼ੁਕ ਪੱਧਰ ‘ਤੇ ਬਣੀ ਹੋਈ ਹੈ। ਰਾਜਧਾਨੀ ਵਿੱਚ ਅੱਜ ਧੁੰਦ ਦੀ ਪਰਤ ਛਾਈ ਰਹੀ। ਇਸ ਤੋਂ ਇਲਾਵਾ ਯਮੁਨਾ ਨਦੀ ‘ਚ ਵੀ ਜ਼ਿਆਦਾ ਪ੍ਰਦੂਸ਼ਣ ਹੈ। ਜਿਸ ਕਾਰਨ ਦਰਿਆ ‘ਤੇ ਜ਼ਹਿਰੀਲੀ ਝੱਗ ਦੇਖਣ ਨੂੰ ਮਿਲ ਰਹੀ ਹੈ। ਏਨਾ ਖੇਤਰਾਂ ਦਾ AQI 450 ਨੂੰ ਪਾਰ ਕਰ ਗਿਆ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਸ਼ੁੱਕਰਵਾਰ ਸ਼ਾਮ 4 ਵਜੇ ਦਿੱਲੀ ‘ਚ ਔਸਤ AQI 393 ਦਰਜ ਕੀਤਾ ਗਿਆ। ਦਿੱਲੀ ਦੀ ਹਵਾ ਦੀ ਗੁਣਵੱਤਾ ਅੱਜ ਸਵੇਰੇ 9 ਵਜੇ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਇੱਥੇ AQI 422 ਸੀ। ਇਸ ਸਮੇਂ ਦੌਰਾਨ, ਅਜਿਹੇ 9 ਖੇਤਰ ਸਨ ਜਿੱਥੇ AQI 450 ਤੋਂ ਵੱਧ ਦਰਜ ਕੀਤਾ ਗਿਆ ਸੀ। ਜੋ ਕਿ ਬਹੁਤ ਹੀ ਗੰਭੀਰ ਦੀ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਇਨ੍ਹਾਂ ਖੇਤਰਾਂ ਵਿੱਚ ਅਲੀਪੁਰ, ਆਨੰਦ ਵਿਹਾਰ, ਅਸ਼ੋਕ ਵਿਹਾਰ, ਬਵਾਨਾ, ਜਹਾਂਗੀਰਪੁਰੀ, ਮੁੰਡਕਾ, ਪੰਜਾਬੀ ਬਾਗ, ਵਿਵੇਕ ਵਿਹਾਰ ਅਤੇ ਵਜ਼ੀਰਪੁਰ ਸ਼ਾਮਲ ਹਨ।