ਪੰਜਾਬ ਪੁਲਿਸ ਦਾ ‘ ਮੈਂਵੀਹਰਜੀਤਸਿੰਘ ‘ ਸੋਸ਼ਲ ਮੀਡੀਆ ‘ਤੇ ਛਾਇਆ-ਮੁੱਖ ਮੰਤਰੀ ਨੇ ਐਸਆਈ ਹਰਜੀਤ ਸਿੰਘ ਦੀ ਵੀਡੀਓ ਕੀਤੀ ਟਵੀਟ

ਕੈਪਟਨ ਅਮਰਿੰਦਰ ਸਿੰਘ ਸਮੇਤ ਲੱਖਾਂ ਲੋਕ ਕਰੋਨਾ ਯੋਧਿਆਂ ਨੂੰ ਸਲਾਮੀ ਦੇਣ ਦੀ ਮੁਹਿੰਮ ‘ਚ ਹੋਏ ਸ਼ਾਮਲ

ਚੰਡੀਗੜ•, 27 ਅਪ੍ਰੈਲ  ( ਨਿਊਜ਼ ਪੰਜਾਬ ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੋਮਵਾਰ ਨੂੰ ਪੂਰਾ ਪੰਜਾਬ ਟਵਿੱਟਰ ‘ਤੇ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਹਮਾਇਤ ਵਿਚ ਸਾਹਮਣੇ ਆਇਆ, ਜਿਸ ਨੇ ਪਟਿਆਲੇ ਵਿਚ ਕਰਫਿਊ ਦੀ ਉਲੰਘਣਾ ਕਰਨ ਵਾਲੇ ਭਿਆਨਕ ਹਮਲੇ ਵਿਚ ਆਪਣਾ ਹੱਥ ਗੁਆ ਲਿਆ ਅਤੇ ਕੋਰੋਨਾ ਯੋਧੇ, ਜੋ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਜਾਨਾਂ ਜੋਖ਼ਮ ਵਿਚ ਪਾ ਰਹੇ ਹਨ, ਨੂੰ ਸਲਾਮੀ ਸੰਦੇਸ਼ ਦੇਸ਼ ਭਰ ਵਿੱਚ ਭੇਜਿਆ।
ਮੁੱਖ ਮੰਤਰੀ ਨੇ ਹਰਜੀਤ ਦੀ ਇਕ ਵੀਡੀਓ ਟਵੀਟ ਕਰਕੇ ਟਿੱਪਣੀ ਕੀਤੀ ਕਿ “ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹ ਠੀਕ ਹੋ ਰਹੇ ਹਨ ਅਤੇ ਉਨ•ਾਂ ਦੇ ਹੱਥਾਂ ਵਿੱਚ ਹਰਕਤ ਮੁੜ ਸ਼ੁਰੂ ਹੋ ਗਈ ਹੈ।” ਡੀਜੀਪੀ ਦਿਨਕਰ ਗੁਪਤਾ ਨੇ ਅੱਜ ਸਵੇਰੇ 10 ਵਜੇ ਟਵਿੱਟਰ ਮੁਹਿੰਮ – #ਮੈਂਵੀਹਰਜੀਤਸਿੰਘ – ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਭਾਰਤ ਭਰ ਦੇ ਪੁਲਿਸ ਮੁਲਾਜ਼ਮਾਂ, ਡਾਕਟਰਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ‘ਤੇ ਕਿਸੇ ਵੀ ਤਰ•ਾਂ ਦੇ ਹਮਲਿਆਂ ਵਿਰੁੱਧ ਏਕਤਾ ਦੀ ਪਹਿਲਕਦਮੀ ਵਜੋਂ ਸ਼ੁਰੂ ਕੀਤੀ ਗਈ ਹੈ, ਜੋ ਕਿ ਅਜਿਹੇ ਹਮਲਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਕੋਵਿਡ -19 ਦੇ ਵਿਰੁੱਧ ਲੜਾਈ ਵਿਚ ਲੱਗੇ ਹੋਏ ਹਨ।
ਡੀਜੀਪੀ ਨੇ ਇੱਕ ਟਵੀਟ ਕਰਦਿਆਂ ਲਿਖਿਆ ਕਿ ਉਹ ਪੂਰਾ ਦਿਨ ਆਪਣੇ ਅਧਿਕਾਰਤ ਨਾਂ ਦੀ ਬਜਾਏ ‘ਹਰਜੀਤ ਸਿੰਘ’ ਦਾ ਬੈਜ ਲਗਾਉਣਗੇ।
ਪਟਿਆਲੇ ਦਾ ਸਬ ਇੰਸਪੈਕਟਰ, ਜਿਸਦਾ ਅਪਰਾਧੀਆਂ ਦੇ ਇਕ ਸਮੂਹ ਨੇ ਤਲਵਾਰ ਨਾਲ ਹੱਥ ਕੱਟ ਦਿੱਤਾ ਸੀ ਜਦੋਂ ਉਹ ਇਕ ਪੁਲਿਸ ਨਾਕੇ ‘ਤੇ ਡਿਊਟੀ’ ਤੇ ਖੜ•ਾ ਸੀ ਅਤੇ ਉਸ ਨੇ ਵਾਹਨ ਰੋਕਣ ਦੀ ਕੋਸ਼ਿਸ਼ ਕੀਤੀ। ਪੀਜੀਆਈ, ਚੰਡੀਗੜ• ਵਿਖੇ ਡਾਕਟਰਾਂ ਨੇ ਹਰਜੀਤ ਦੇ ਹੱਥ ਦਾ ਵਧੀਆ ਇਲਾਜ ਕੀਤਾ ਜੋ 8 ਘੰਟੇ ਚੱਲਿਆ। ਇਸ ਪਿੱਛੋਂ 12 ਅਪ੍ਰੈਲ ਤੋਂ ਬਾਅਦ 14 ਅਪ੍ਰੈਲ ਰਾਤ ਨੂੰ ਇਕ ਹੋਰ ਆਪ੍ਰੇਸ਼ਨ ਕੀਤਾ ਗਿਆ। ਅੱਜ ਪੰਜਾਬ ਪੁਲਿਸ ਨਾ ਸਿਰਫ਼ ਐਸਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰ ਰਹੀ ਹੈ ਬਲਕਿ ਹਰਜੀਤ ਦਾ ਹੱਥ ਅਤੇ ਉਸਦੀ ਜਾਨ ਬਚਾਉਣ ਲਈ ਡਾਕਟਰਾਂ ਅਤੇ ਉਨ•ਾਂ ਦੀ ਟੀਮ ਦਾ ਧੰਨਵਾਦ ਵੀ ਕਰ ਰਹੀ ਹੈ।
ਕੈਪਟਨ ਅਮਰਿੰਦਰ ਨੇ ਇਸ ਮੁਹਿੰਮ ਦੀ ਸ਼ਲਾਘਾ ਕੀਤੀ, ਜਿਨ•ਾਂ ਨੇ ਪੰਜਾਬ ਪੁਲਿਸ ਨੂੰ ਇਸ ਪਹਿਲਕਦਮੀ ਲਈ ਵਧਾਈ ਦਿੱਤੀ ਜੋ ਇਨ•ਾਂ ਮੁਸ਼ਕਲ ਸਮਿਆਂ ਦੌਰਾਨ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾ ਯੋਧਿਆਂ ਦੇ ਮਨੋਬਲ ਨੂੰ ਉਤਸ਼ਾਹਤ ਕਰੇਗੀ।
ਕੇਰਲ ਪੁਲਿਸ, ਉੱਤਰਾਖੰਡ ਪੁਲਿਸ, ਗੁਜਰਾਤ ਪੁਲਿਸ ਅਤੇ ਹੋਰ ਬਹੁਤ ਸਾਰੇ ਲੋਕਾਂ ਵੱਲੋਂ ਸਹਾਇਤਾ ਦੇ ਸੰਦੇਸ਼ ਪਹਿਲਾਂ ਹੀ ਆ ਚੁੱਕੇ ਹਨ। ਗਾਇਕ ਗੁਰਦਾਸ ਮਾਨ ਅਤੇ ਕ੍ਰਿਕੇਟਰ ਹਰਭਜਨ ਸਿੰਘ ਵਰਗੀਆਂ ਮਸ਼ਹੂਰ ਹਸਤੀਆਂ ਨੇ ਭਾਵੁਕਤਾ ਅਤੇ ਪਿਆਰ ਭਰੇ ਦਿਲ ਖਿੱਚਵੇਂ ਵੀਡੀਓ ਪੋਸਟ ਕੀਤੇ। ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਵੀ ਬਹੁਤ ਸਾਰੇ ਮੈਸੇਜ ਪੋਸਟ ਕੀਤੇ ਜਾ ਰਹੇ ਹਨ।
ਇਸ ਮੁਹਿੰਮ ਨੇ ਟਵਿੱਟਰ ਜਗਤ ਨੂੰ ਜੋਸ਼ ‘ਚ ਲਿਆ ਦਿੱਤਾ, ਦੁਪਹਿਰ 1 ਵਜੇ ਤੱਕ ਇਹ ਮੁੱਦਾ # 27 ਤੋਂ ਸਿਖਰ 10 ‘ਤੇ ਪਹੁੰਚ ਗਿਆ। ਸ਼ਾਮ 5 ਵਜੇ ਤੱਕ 3 ਲੱਖ ਤੋਂ ਵੱਧ ਲੋਕ ਇਸ ਮੁਹਿੰਮ ਵਿੱਚ ਸ਼ਾਮਲ ਹੋ ਗਏ ਸਨ ਅਤੇ ਪੰਜਾਬ ਦੇ 79,000 ਤੋਂ ਵੱਧ ਪੁਲਿਸਕਰਮੀਆਂ ਨੇ ਆਪਣਾ ਨਾਮ ਬੈਜ ਬਦਲ ਕੇ ‘ਹਰਜੀਤ ਸਿੰਘ’ ਕਰ ਦਿੱਤਾ ਅਤੇ ਵਟਸਐਪ ‘ਤੇ ਸੰਦੇਸ਼ ਭੇਜਣ ਤੋਂ ਇਲਾਵਾ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ‘ਤੇ ਸੁਨੇਹੇ ਅਤੇ ਤਸਵੀਰਾਂ ਪੋਸਟ ਕੀਤੀਆਂ ਗਈਆਂ।  ਪੁਲਿਸ ਕਰਮਚਾਰੀਆਂ ਦੇ ਪਰਿਵਾਰ ਅਤੇ ਦੋਸਤ ਵੀ ਅਜਿਹਾ ਕਰਦੇ ਦਿਖੇ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, “ਅਸੀਂ ਐਸਆਈ ਹਰਜੀਤ ਅਤੇ ਪੰਜਾਬ ਪੁਲਿਸ ਪ੍ਰਤੀ ਪਿਆਰ ਅਤੇ ਸਤਿਕਾਰ ਲਈ ਮਾਣ ਮਹਿਸੂਸ ਕਰਦੇ ਹਾਂ। ਮੈਂ ਸਾਡੇ ਸਾਰੇ ਪੁਲਿਸ ਕਰਮਚਾਰੀਆਂ, ਉਨ•ਾਂ ਦੇ ਪਰਿਵਾਰਾਂ, ਦੋਸਤਾਂ ਤੇ ਪ੍ਰਸ਼ੰਸਕਾਂ ਅਤੇ ਸਾਰੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹ ਭਾਈਚਾਰਤਾ ਅਤੇ ਏਕਤਾ ਦੀ ਘੜੀ ਵਿੱਚ ਸਾਡੇ ਲਈ ਚੰਗੀ ਕਾਮਨਾ ਕਰਦੇ ਹਨ।”
#ਮੈਂਵੀਹਰਜੀਤਸਿੰਘ ਮੁਹਿੰਮ ਅਗਲੇ ਕਈ ਦਿਨਾਂ ਤੱਕ ਚਲਾਈ ਜਾਵੇਗੀ।