ਜਿਲ੍ਹਾ ਲੁਧਿਆਣਾ ਦੇ 26 ਵਿਦਿਆਰਥੀਆਂ ਦੀ ਕੋਟਾ ਤੋਂ ਹੋਈ ਵਾਪਸੀ – 14 ਦਿਨ ਲਈ ਇਕਾਂਤਵਾਸ ‘ਚ ਰਹਿਣਗੇ – ਡਿਪਟੀ ਕਮਿਸ਼ਨਰ

-ਪੰਜਾਬ ਪੁਲਿਸ ਵੱਲੋਂ ਆਰੰਭੀ ‘ਮੈਂ ਭੀ ਹਰਜੀਤ ਸਿੰਘ’ ਮੁਹਿੰਮ ਦਾ ਪੁਰਜ਼ੋਰ ਸਮਰਥਨ
-ਮੈਰੀਟੋਰੀਅਸ ਵਿਦਿਆਰਥੀਆਂ ਦੇ ਸਕੂਲ ਵਿੱਚ 700 ਬਿਸਤਰਿਆਂ ਦੀ ਆਈਸੋਲੇਸ਼ਨ ਸਹੂਲਤ ਦਾ ਆਰੰਭ 1 ਮਈ ਤੋਂ

ਲੁਧਿਆਣਾ, 27 ਅਪ੍ਰੈਲ ( ਨਿਊਜ਼ ਪੰਜਾਬ )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਵਿਸ਼ੇਸ਼ ਪਹਿਲਕਦਮੀ ਨਾਲ ਜਿਵੇਂ ਨੰਦੇੜ ਤੋਂ ਸਿੱਖ ਸ਼ਰਧਾਲੂਆਂ ਨੂੰ ਵਾਪਸ ਬੁਲਾਇਆ ਗਿਆ ਸੀ, ਉਵੇਂ ਹੀ ਅੱਜ ਕੋਟਾ (ਰਾਜਸਥਾਨ) ਵਿੱਚ ਪੜ•ਾਈ ਕਰਦੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਵਾਹਨ ਭੇਜ ਕੇ ਵਾਪਸ ਬੁਲਾਇਆ ਗਿਆ ਹੈ। ਇਨ•ਾਂ ਵਿੱਚੋਂ 26 ਵਿਦਿਆਰਥੀ ਜ਼ਿਲ•ਾ ਲੁਧਿਆਣਾ ਨਾਲ ਸੰਬੰਧਤ ਹਨ, ਜਿਨ•ਾਂ ਨੂੰ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਲਿਆ ਕੇ ਸਕਰੀਨ ਕੀਤਾ ਗਿਆ ਹੈ। ਟੈਸਟਿੰਗ ਉਪਰੰਤ ਇਨ•ਾਂ ਸਾਰੇ ਵਿਦਿਆਰਥੀਆਂ ਨੂੰ 14 ਦਿਨਾਂ ਲਈ ਘਰਾਂ ਵਿੱਚ ਇਕਾਂਤਵਾਸ ਕਰਵਾ ਦਿੱਤਾ ਗਿਆ ਹੈ। ਇਹ ਸਾਰੇ ਵਿਦਿਆਰਥੀ ਤੰਦਰੁਸਤ ਪਾਏ ਗਏ ਹਨ। ਇਸ ਮੌਕੇ ਵਿਦਿਆਰਥੀਆਂ ਨੇ ਗੱਲਬਾਤ ਕਰਦਿਆਂ ਜਿੱਥੇ ਪੰਜਾਬ ਸਰਕਾਰ ਦਾ ਇਸ ਮੁਸ਼ਕਿਲ ਘੜੀ ਵਿੱਚ ਉਨ•ਾਂ ਲਈ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ। ਉਥੇ ਹੀ ਪੰਜਾਬ ਵਿੱਚ ਕੋਵਿਡ 19 ਲਈ ਕੀਤੇ ਗਏ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟ ਕੀਤੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਮਿਤੀ 27 ਅਪ੍ਰੈੱਲ ਤੱਕ ਜ਼ਿਲ•ਾ ਲੁਧਿਆਣਾ ਵਿੱਚ 1839 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 1505 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। 1484 ਨਮੂਨੇ ਨੈਗੇਟਿਵ ਆਏ ਹਨ। 21 ਨਮੂਨੇ ਪਾਜ਼ੀਟਿਵ ਆਏ ਹਨ, ਜਿਨ•ਾਂ ਵਿੱਚ 18 ਜ਼ਿਲ•ਾ ਲੁਧਿਆਣਾ ਨਾਲ ਸੰਬੰਧਤ ਅਤੇ 3 ਹੋਰ ਜ਼ਿਲਿ•ਆਂ ਨਾਲ ਸੰਬੰਧਤ ਹਨ। 7 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਹੁਣ ਤੱਕ ਜ਼ਿਲ•ੇ ਵਿੱਚ 5 ਮੌਤਾਂ ਵੀ ਹੋ ਚੁੱਕੀਆਂ ਹਨ। ਹੁਣ ਜ਼ਿਲ•ਾ ਲੁਧਿਆਣਾ ਵਿੱਚ 9 ਮਰੀਜ਼ਾਂ ਦਾ ਇਲਾਜ਼ ਜਾਰੀ ਹੈ, ਇਨ•ਾਂ ਵਿੱਚ 8 ਜ਼ਿਲ•ਾ ਲੁਧਿਆਣਾ ਨਾਲ ਅਤੇ 1 ਹੋਰ ਜ਼ਿਲ•ੇ ਨਾਲ ਸੰਬੰਧਤ ਹੈ।
ਸ੍ਰੀ ਅਗਰਵਾਲ ਨੇ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਨਿਵੇਕਲੀ ਪਹਿਲਕਦਮੀ ‘ਮੈਂ ਭੀ ਹਰਜੀਤ ਸਿੰਘ’ ਦਾ ਸਮਰਥਨ ਕਰਦਿਆਂ ਕੋਵਿਡ 19 ਦੇ ਖ਼ਿਲਾਫ਼ ਮੋਹਰੀ ਹੋ ਕੇ ਲੜਾਈ ਲੜਨ ਵਾਲੇ ਸਿਹਤ, ਪੁਲਿਸ ਅਤੇ ਹੋਰ ਕਰਮੀਆਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਉਨ•ਾਂ ਦੀਆਂ ਸੇਵਾਵਾਂ ਦੇ ਬਦਲ ਵਿੱਚ ਪੂਰਾ ਪ੍ਰਸਾਸ਼ਨ ਅਤੇ ਜ਼ਿਲ•ਾ ਉਨ•ਾਂ ਦੇ ਪਿੱਛੇ ਖੜ•ਾ ਹੈ। ਸਾਰੀਆਂ ਧਿਰਾਂ ਵੱਲੋਂ ਉਨ•ਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਦੌਰਾਨ ਉਨ•ਾਂ ਨੇ ਸਥਾਨਕ ਮੈਰੀਟੋਰੀਅਸ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਦਾ ਦੌਰਾ ਕਰਦਿਆਂ ਦੱਸਿਆ ਇਸ ਸਕੂਲ ਨੂੰ ਆਈਸੋਲੇਸ਼ਨ ਸਹੂਲਤ ਵਜੋਂ ਵਰਤਿਆ ਜਾਵੇਗਾ। 700 ਬਿਸਤਰਿਆਂ ਦੀ ਇਸ ਸਹੂਲਤ ਨੂੰ ਜ਼ਿਲ•ਾ ਪ੍ਰਸਾਸ਼ਨ ਵੱਲੋਂ 1 ਮਈ, 2020 ਤੋਂ ਚਾਲੂ ਕਰਨ ਦਾ ਟੀਚਾ ਹੈ। ਇਸ ਸਹੂਲਤ ਵਿੱਚ ਸ਼ੱਕੀ ਮਰੀਜ਼ਾਂ ਨੂੰ ਪਹਿਲੀ ਸਟੇਜ਼ ਵਿੱਚ ਰੱਖਿਆ ਜਾ ਸਕੇਗਾ। ਉਨ•ਾਂ ਕਿਹਾ ਕਿ ਅਗਲੇ ਗੇੜਾਂ ਵਿੱਚ ਪੀ. ਏ. ਯੂ., ਪਿੰਡ ਕਿਸ਼ਨਗੜ• ਅਤੇ ਰਾਏਕੋਟ ਆਦਿ ਵਿਖੇ ਵੀ ਅਜਿਹੀਆਂ ਸਹੂਲਤਾਂ ਵਿਕਸਤ ਕੀਤੀਆਂ ਜਾਣਗੀਆਂ ਤਾਂ ਜੋ ਜ਼ਿਲ•ਾ ਲੁਧਿਆਣਾ ਵਿੱਚ ਸਾਹਮਣੇ ਆਉਣ ਵਾਲੇ ਹਰੇਕ ਮਰੀਜ਼ ਨੂੰ ਵਧੀਆ ਇਲਾਜ਼ ਮੁਹੱਈਆ ਕਰਵਾਇਆ ਜਾ ਸਕੇ।