ਜਲੰਧਰ ਨਿਗਮ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਕਮਿਸ਼ਨਰ ਨੇ 24 ਅਧਿਕਾਰੀਆਂ ਦੇ ਬਦਲੇ ਵਿਭਾਗ

ਪੰਜਾਬ ਨਿਊਜ਼,22 ਨਵੰਬਰ 2024

ਜਲੰਧਰ’ ਚ ਨਗਰ ਨਿਗਮ ਕਮਿਸ਼ਨਰ ਨੇ ਨਿਗਮ ਦੇ ਸੁਪਰਿੰਟੈਂਡੈਂਟ ਅਤੇ ਕਲਰਕ ਪੱਧਰ ਦੇ 24 ਅਧਿਕਾਰੀਆਂ ਦੇ ਵਿਭਾਗਾਂ ਵਿਚ ਬਦਲਾਅ ਕੀਤਾ। ਜਾਰੀ ਹੁਕਮਾਂ ਮੁਤਾਬਕ ਮਨਦੀਪ ਸਿੰਘ ਮਿੱਠੂ ਨੂੰ ਅਸ਼ਵਨੀ ਗਿੱਲ ਦੇ ਨਾਲ ਤਹਿਬਾਜ਼ਾਰੀ ਵਿਭਾਗ ਦਾ ਸੁਪਰਿੰਟੈਂਡੈਂਟ ਤਾਇਨਾਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮਨਦੀਪ ਮਿੱਠੂ ਨੂੰ ਆਰ. ਟੀ. ਆਈ. ਬ੍ਰਾਂਚ ਵਿਚ ਭੇਜ ਦਿੱਤਾ ਗਿਆ ਸੀ। ਹੁਣ ਉਨ੍ਹਾਂ ਨੂੰ ਵਰਕਸ਼ਾਪ ਬ੍ਰਾਂਚ ’ਤੇ ਸੁਪਰਿੰਟੈਂਡੈਂਟ ਵੀ ਲਾਇਆ ਗਿਆ ਹੈ। ਹੈਲਥ ਅਤੇ ਬਿਲਡਿੰਗ ਬ੍ਰਾਂਚ ਦੇ ਸੁਪਰਿੰਟੈਂਡੈਂਟ ਅਮਿਤ ਕਾਲੀਆ ਦੀ ਡਿਊਟੀ ਹੁਣ ਪੈਟਰੋਲ ਪੰਪ ’ਤੇ ਲਾ ਦਿੱਤੀ ਗਈ ਹੈ, ਜਿਸ ਦੇ ਨਾਲ-ਨਾਲ ਉਹ ਇਲੈਕਸ਼ਨ ਦਾ ਕੰਮ ਵੀ ਵੇਖਣਗੇ। ਸੰਜੀਵ ਕਾਲੀਆ ਨੂੰ ਹੁਣ ਹੈਲਥ ਅਤੇ ਓ. ਐਂਡ ਐੱਮ. ਬ੍ਰਾਂਚ ਦਾ ਸੁਪਰਿੰਟੈਂਡੈਂਟ ਬਣਾ ਦਿੱਤਾ ਗਿਆ ਹੈ। ਰਜਨੀ ਨੂੰ ਹੈਲਥ ਬ੍ਰਾਂਚ ਤੋਂ ਹਟਾ ਕੇ ਆਰ. ਟੀ. ਆਈ. ਬ੍ਰਾਂਚ ਵਿਚ ਭੇਜ ਦਿੱਤਾ ਗਿਆ ਹੈ।

ਮਮਤਾ ਸੇਠ ਨੂੰ ਟੈਂਡਰ ਸੈੱਲ ਤੋਂ ਬਦਲ ਕੇ ਲਾਇਸੈਂਸ ਬ੍ਰਾਂਚ ਵਿਚ ਭੇਜਿਆ ਗਿਆ ਹੈ। ਸੁਪਰਿੰਟੈਂਡੈਂਟ ਅਸ਼ਵਨੀ ਭਗਤ ਨੂੰ ਇਸ਼ਤਿਹਾਰ ਬਰਾਂਚ ਦੇ ਨਾਲ-ਨਾਲ ਰਿਹਾਇਸ਼ ਯੋਜਨਾ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ। ਸੁਪਰਿੰਟੈਂਡੈਂਟ ਰਾਕੇਸ਼ ਸ਼ਰਮਾ ਨੂੰ ਪ੍ਰਾਪਰਟੀ ਟੈਕਸ ਵਿਭਾਗ ਵਿਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 12 ਕਲਰਕਾਂ ਦੀ ਵੀ ਨਵੇਂ ਵਿਭਾਗਾਂ ਵਿਚ ਤਾਇਨਾਤੀ ਕੀਤੀ ਗਈ ਹੈ।