ਧਮਾਕੇ ਦੀ ਆਵਾਜ਼ ਤੇ ਭੂਚਾਲ ਦੇ ਝਟਕੇ… ਪੂਰਾ ਪਿੰਡ ਡਰ ਦਾ ਮਾਹੌਲ, 280 ਤੋਂ ਵੱਧ ਲੋਕਾਂ ਨੂੰ ਕੀਤਾ ਗਿਆ ਸ਼ਿਫਟ
30 ਅਕਤੂਬਰ 2024
ਮੰਗਲਵਾਰ ਰਾਤ ਨੂੰ ਕੇਰਲ ਦੇ ਅਨਾੱਕੱਲੂ ਇਲਾਕੇ ‘ਚ ਅਚਾਨਕ ਧਮਾਕੇ ਵਰਗੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਅਤੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਸ ਘਟਨਾ ਤੋਂ ਬਾਅਦ ਆਸਪਾਸ ਦੇ ਇਲਾਕਿਆਂ ‘ਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ 280 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਪੁਲਸ ਨੇ ਦੱਸਿਆ ਕਿ ਧਮਾਕੇ ਵਰਗੀਆਂ ਆਵਾਜ਼ਾਂ ਸੁਣ ਕੇ ਉੱਥੇ ਦੇ ਸਥਾਨਕ ਲੋਕਾਂ ‘ਚ ਦਹਿਸ਼ਤ ਫੈਲ ਗਈ। ਸਾਵਧਾਨੀ ਵਜੋਂ, ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਇੱਕ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਪੁਲਸ ਦਾ ਕਹਿਣਾ ਹੈ ਕਿ ਪਿੰਡ ਦੇ 85 ਪਰਿਵਾਰਾਂ ਦੇ 287 ਲੋਕਾਂ ਨੂੰ ਦੇਰ ਰਾਤ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ ਹੈ। ਪਹਿਲੀ ਧਮਾਕੇ ਵਰਗੀ ਆਵਾਜ਼ ਰਾਤ 9:15 ‘ਤੇ ਸੁਣਾਈ ਦਿੱਤੀ,ਇਸ ਤੋਂ ਬਾਅਦ 10:15 ਅਤੇ 10:45 ‘ਤੇ ਦੋ ਹੋਰ ਧਮਾਕੇ ਵਰਗੀਆਂ ਆਵਾਜ਼ਾਂ ਆਈਆਂ। ਇਹ ਆਵਾਜ਼ਾਂ ਇੱਕ ਜਾਂ ਦੋ ਕਿਲੋਮੀਟਰ ਦੇ ਦਾਇਰੇ ਵਿੱਚ ਸੁਣਾਈ ਦਿੱਤੀਆਂ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਡਰ ਅਤੇ ਸਹਿਮ ਫੈਲ ਗਿਆ।