ਨਾਈਜੀਰੀਆ ‘ਚ ਤੇਲ ਟੈਂਕਰ ‘ਚ ਧਮਾਕਾ, 100 ਤੋਂ ਵੱਧ ਲੋਕਾਂ ਦੀ ਮੌਤ, 50 ਜ਼ਖਮੀ
16 ਅਕਤੂਬਰ 2024
ਨਾਈਜੀਰੀਆ ਦੇ ਸੂਬੇ ਅਬੂਜਾ ਵਿੱਚ ਇੱਕ ਪੈਟਰੋਲ ਟੈਂਕਰ ਦੇ ਪਲਟ ਕੇ ਫੱਟ ਗਿਆ, ਜਿਸ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ। ਘਟਨਾ ਉਦੋਂ ਵਾਪਰੀ ਜਦੋਂ ਦਰਜਨਾਂ ਲੋਕ ਪੈਟਰੋਲ ਲੈਣ ਲਈ ਟੈਂਕਰ ਵੱਲ ਭੱਜੇ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਇਹ ਧਮਾਕਾ ਜਿਗਾਵਾ ਰਾਜ ਵਿੱਚ ਅੱਧੀ ਰਾਤ ਤੋਂ ਬਾਅਦ ਹੋਇਆ ਜਦੋਂ ਟੈਂਕਰ ਡਰਾਈਵਰ ਨੇ ਯੂਨੀਵਰਸਿਟੀ ਦੇ ਨੇੜੇ ਇੱਕ ਹਾਈਵੇਅ ‘ਤੇ ਵਾਹਨ ਦਾ ਕੰਟਰੋਲ ਗੁਆ ਦਿੱਤਾ।
ਐਡਮ ਨੇ ਕਿਹਾ ਕਿ ਜਦੋਂ ਧਮਾਕਾ ਹੋਇਆ, ਉਸ ਵੇਲੇ ਸਥਾਨਕ ਲੋਕ ਟੈਂਕਰ ਤੋਂ ਪੈਟਰੋਲ ਕੱਢ ਰਹੇ ਸਨ। ਧਮਾਕੇ ਤੋਂ ਬਾਅਦ ਟੈਂਕਰ ‘ਚ ਭਿਆਨਕ ਅੱਗ ਲੱਗ ਗਈ ਅਤੇ 94 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਦਰਦਨਾਕ ਹਾਦਸੇ ਨੇ ਚਾਰੇ ਪਾਸੇ ਚੀਕ ਚਿਹਾੜਾ ਮਚ ਗਿਆ ਅਤੇ ਮੌਕੇ ‘ਤੇ ਲੋਕ ਜਿਊਂਦਾ ਸੜ ਗਏ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ‘ਚ ਸੋਗ ਦੀ ਲਹਿਰ ਹੈ। ਬੁੱਧਵਾਰ ਨੂੰ ਸਾਰੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਇਕੱਠੇ ਕੀਤਾ ਗਿਆ।ਪੁਲਿਸ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਅੱਗ ਚਾਰੇ ਪਾਸੇ ਫੈਲ ਗਈ। ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਫੈਲ ਗਈਆਂ। ਚਾਰੇ ਪਾਸੇ ਧੂੰਏਂ ਦਾ ਬੱਦਲ ਦਿਖਾਈ ਦੇ ਰਿਹਾ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਕਿਸੇ ਤਰ੍ਹਾਂ ਅੱਗ ‘ਤੇ ਕਾਬੂ ਪਾਇਆ। ਹਾਲਾਂਕਿ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਅਤੇ ਕਈ ਲੋਕਾਂ ਦੀ ਅੱਗ ਦੀ ਲਪੇਟ ‘ਚ ਆ ਕੇ ਮੌਤ ਹੋ ਚੁੱਕੀ ਸੀ। ਇਸ ਹਾਦਸੇ ਨਾਲ ਪ੍ਰਭਾਵਿਤ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।