ਗੁਜਰਾਤ ਦੇ ਮਹਿਸਾਣਾ ‘ਚ ਉਸਾਰੀ ਵਾਲੀ ਥਾਂ ‘ਤੇ ਢਿੱਗਾਂ ਡਿੱਗਣ ਕਾਰਨ 7 ਮਜ਼ਦੂਰਾਂ ਦੀ ਮੌਤ,ਕਈਆਂ ਦੇ ਫਸੇ ਹੋਣ ਦਾ ਖਦਸ਼ਾ
ਗੁਜਰਾਤ ,12 ਅਕਤੂਬਰ 2024
ਸ਼ਨੀਵਾਰ ਨੂੰ ਗੁਜਰਾਤ ਦੇ ਮੇਹਸਾਣਾ ‘ਚ ਇਕ ਨਿਰਮਾਣ ਸਥਾਨ ‘ਤੇ ਅਚਾਨਕ ਮਿੱਟੀ ਖਿਸਕਣ ਕਾਰਨ ਸੱਤ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਦੁਪਹਿਰ ਵੇਲੇ ਵਾਪਰਿਆ ਜਦੋਂ ਮਜ਼ਦੂਰ ਇੱਕ ਫੈਕਟਰੀ ਦੀ ਜ਼ਮੀਨਦੋਜ਼ ਟੈਂਕੀ ਲਈ ਡੂੰਘਾ ਟੋਆ ਪੁੱਟ ਰਹੇ ਸਨ। ਮਲਬੇ ਹੇਠ ਕੁਝ ਹੋਰ ਮਜ਼ਦੂਰਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕਾਦੀ ਤਾਲੁਕਾ ਦੇ ਜਸਲਪੁਰ ‘ਚ ਇਕ ਨਿੱਜੀ ਕੰਪਨੀ ‘ਚ ਕੰਮ ਕਰਦੇ ਸਮੇਂ ਮਿੱਟੀ ਦੀ ਚੱਟਾਨ ਡਿੱਗ ਗਈ। ਇਸ ਹਾਦਸੇ ਵਿੱਚ ਕਈ ਮਜ਼ਦੂਰ ਦੱਬ ਗਏ ਅਤੇ ਹਫੜਾ-ਦਫੜੀ ਮੱਚ ਗਈ। ਮੌਜੂਦਾ ਜਾਣਕਾਰੀ ਅਨੁਸਾਰ 7 ਮਜ਼ਦੂਰਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਦਕਿ ਬਾਕੀ ਮਜ਼ਦੂਰਾਂ ਨੂੰ ਬਚਾਉਣ ਲਈ ਜੇਸੀਬੀ ਦੀ ਮਦਦ ਲਈ ਗਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਂਬੂਲੈਂਸ ਸਮੇਤ ਪੁਲਸ ਦਾ ਕਾਫਲਾ ਮੌਕੇ ‘ਤੇ ਪਹੁੰਚ ਗਿਆ। ਮਰਨ ਵਾਲਿਆਂ ਦੀ ਗਿਣਤੀ ਅਜੇ ਵਧ ਸਕਦੀ ਹੈ। ਬਚਾਅ ਅਤੇ ਰਾਹਤ ਕਾਰਜ ਕੀਤੇ ਜਾ ਰਹੇ ਹਨ।