ਸ਼ੁੱਧ ਆਬੋ – ਹਵਾ ਤੋਂ ਬਾਅਦ ਬਿਆਸ ਦਰਿਆ ਦਾ ਪਾਣੀ ਵੀ ਸ਼ੁੱਧ ਹੋਇਆ ਪਰ ਅੱਧਾ ਸਤਲੁੱਜ ਨਹੀਂ ਹੋ ਸਕਿਆ ਪੂਨੀਤ-ਵੇਖੋ ਦਰਿਆਵਾਂ ਦੀ ਰਿਪੋਰਟ

ਪਟਿਆਲਾ ,25 ਅਪ੍ਰੈਲ ( ਨਿਊਜ਼ ਪੰਜਾਬ )

ਕੋਰੋਨਾ ਮਹਾਂਮਾਰੀ ਦੌਰਾਨ ਇੱਕ ਮਹੀਨੇ ਤੋਂ ਚੱਲ ਰਹੀ ਤਾਲਾਬੰਦੀ ਵਿੱਚ ਪੰਜਾਬ ਦੀ ਆਬੋ-ਹਵਾ ਦੇ ਸੁਧਾਰ ਤੋਂ ਬਾਅਦ ਦਰਿਆਵਾਂ ਦੇ ਪਾਣੀਆਂ ਵਿੱਚੋ ਬਿਆਸ ਦਰਿਆ ਦਾ ਪਾਣੀ ਸਵੱਛ ਰਹਿੰਦਿਆਂ ਸਤਲੁਜ ਦਰਿਆ  ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਨਹੀਂ ਹੋ ਸਕਿਆ |
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਕੀਤੀ ਜਾਂਚ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਹਨ | ਬਿਆਸ ਦਰਿਆ ਦੇ 10 ਵੱਖ ਵੱਖ ਥਾਵਾਂ ਤੋਂ ਅਤੇ ਸਤਲੁਜ ਦਰਿਆ ਦੀਆਂ 16 ਵੱਖ-ਵੱਖ ਸਥਾਨਾਂ ਤੋਂ ਪਾਣੀ ਦੀ ਜਾਂਚ ਕੀਤੀ ਗਈ ਹੈ | ਬੋਰਡ ਦੇ ਮੈਂਬਰ ਸੈਕਟਰੀ ਕੁਰਨੇਸ਼ ਗਰਗ ਵਲੋਂ ਜਾਰੀ ਰਿਪੋਰਟ ਵਿੱਚ ਬੋਰਡ ਦੇ ਚੇਅਰਮੈਨ ਡਾ.ਐੱਸ ਐੱਸ ਮਰਵਾਹਾ ਨੇ ਅਪ੍ਰੈਲ 2020 ( ਤਾਲਾਬੰਦੀ ਦੌਰਾਨ ) ਦਰਿਆਵਾਂ ਦੇ ਪਾਣੀਆਂ ਦੀ ਕੀਤੀ ਗਈ ਜਾਂਚ ਵਿੱਚ ਇਹ ਤੱਥ ਸਾਹਮਣੇ ਆਏ ਹਨ ,ਉਨ੍ਹਾਂ ਕਿਹਾ ਕਿ ਬਿਆਸ ਦਰਿਆ ਦਾ ਪਾਣੀ ਪੰਜਾਬ ਵਿੱਚ ਸਭ ਤੋਂ ਸ਼ੁੱਧ ਰਿਹਾ ਹੈ ਅਤੇ ਪਾਣੀ ਬੀ ਸ਼੍ਰੇਣੀ ਵਿੱਚ ਹੈ ਅਤੇ ਇਹ ਪ੍ਰਦੂਸ਼ਣ ਸ਼੍ਰੇਣੀ ਤੋਂ ਬਾਹਰ ਆ ਗਿਆ ਹੈ

|

ਚੈਅਰਮੈਨ- ਡਾ. ਐੱਸ ਐੱਸ ਮਰਵਾਹਾ

 

ਜਦੋ ਕਿ ਸਤਲੁਜ ਦਰਿਆ ਦੀ ਹਰੀਕੇ ਪੱਤਣ ਤੇ ਪੁੱਜਣ ਤੱਕ ਪਾਣੀ ਦੀ ਗੁਣਵੱਤਾ ਦਾ ਪੱਧਰ ਬੁਰੀ ਤਰ੍ਹਾਂ ਪ੍ਰਦੂਸ਼ਤ ਹੁੰਦਾ ਹੋਇਆ  ਪਹਿਲਾਂ ਵਾਂਗ ਹੀ   ‘ਸੀ ‘ ਸ਼੍ਰੇਣੀ ਵਿੱਚ ਪੁੱਜ ਜਾਂਦਾ ਹੈ , ਪੁਰਾਣੀ ਤਾਸੀਰ ਵਿੱਚ ਹੀ ਰਹਿੰਦਿਆਂ ਸਤਲੁਜ ਦਰਿਆ ਦੇ ਪਾਣੀ ਦੀ ਇਹ ਹਾਲਤ ਲੁਧਿਆਣਾ ਅਤੇ ਜਲੰਧਰ ਦੇ ਪਾਣੀ ਦਰਿਆ ਵਿੱਚ ਪੈਣ ਤੋਂ ਬਾਅਦ ਹੁੰਦੀ ਹੈ | 

ਪੰਜਾਬ ਦੀ ਧਰਤੀ ਤੇ ਵੜਦਿਆਂ ਪਾਣੀ ਦੀ ਗੁਣਵੱਤਾ ਦਾ ਪੱਧਰ ਲੁਧਿਆਣਾ ਤੋਂ ਪਹਿਲਾਂ ਕੀਰਤਪੁਰ ਸਾਹਿਬ  ਤੱਕ ਬੀ ਸ਼੍ਰੇਣੀ ਵਿੱਚ ਹੀ ਹੈ ਪ੍ਰੰਤੂ ਜਦੋ ਇਸ ਵਿੱਚ ਬੁੱਢੇ ਨਾਲੇ ਦਾ ਪਾਣੀ , ਭਟੀਆਂ ਟਰੀਟਮੈਂਟ ਵਾਲਾ ਪਾਣੀ ਅਤੇ ਜਲੰਧਰ ਤੋਂ ਆਉਂਦਾ ਈਸਟ ਬੇਈ ਦਾ ਪਾਣੀ ਸ਼ਾਮਲ ਹੋ ਜਾਂਦੇ ਹਨ ਤਾਂ ਇਸ ਦੀ ਮਿਆਰੀ ਗੁਣਵੱਤਾ ਬੀ ਸ਼੍ਰੇਣੀ ਤੋਂ ਬਾਅਦ ਸੀ ਸ਼੍ਰੇਣੀ ਤੇ ਆ ਜਾਂਦੀ ਹੈ | ਤਾਲਾਬੰਦੀ ਤੋਂ ਬਾਅਦ ਉਦਯੋਗ ਦਾ ਪਾਣੀ ਬੁੱਢੇ ਨਾਲੇ ਵਿੱਚ ਨਹੀਂ ਆ ਰਿਹਾ ਤਾਲਾਬੰਦੀ ਤੋਂ ਬਾਅਦ ਸ਼ਹਿਰੀ ਵੱਸੋਂ ਦਾ ਸੀਵਰਜ਼ ਦਾ ਪਾਣੀ ਬੁੱਢੇ ਨਾਲੇ ਵਿੱਚ ਜਾ ਰਿਹਾ ਹੈ | ਰਿਪੋਰਟ ਮੁਤਾਬਿਕ ਤਾਲਾਬੰਦੀ ਦੌਰਾਨ ਵੀ ਬੁੱਢੇ ਨਾਲੇ ਅਤੇ ਈਸਟ ਬੇਅ ਦੇ ਪਾਣੀ ਵਿਚਲਾ ਬੀ ਓ ਡੀ ਪੱਧਰ ਘੱਟ ਨਹੀਂ ਹੋਇਆ

|

ਮੈਂਬਰ ਸੈਕਟਰੀ- ਕੁਰਨੇਸ਼ ਗਰਗ

 

“ਨਿਊਜ਼ ਪੰਜਾਬ ” ਵਲੋਂ ਉਦਯੋਗ ਬੰਦ ਹੋਣ ਦੇ ਬਾਅਦ ਸਤਲੁਜ ਦਰਿਆ ਦੀ ਮੌਜ਼ੂਦਾ ਸਥਿਤੀ ਬਾਰੇ ਬੋਰਡ ਦੇ ਮੈਂਬਰ ਸੈਕਟਰੀ ਕੁਰਨੇਸ਼ ਗਰਗ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਦਾ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਵਹਾਅ 5500 ਕਿਉਸਕ ਤੋਂ ਘੱਟ ਕੇ 3500 ਕਿਉਸਕ ਰਹਿਣਾ ਵੀ ਇੱਕ ਕਾਰਨ ਦੱਸਿਆ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਟਰੀਟਮੈਂਟ ਪਲਾਂਟ ਮੁਕੰਮਲ ਹੋਣ ਤੋਂ ਬਾਅਦ ਪਾਣੀ ਡੀ ਗੁਣਵੱਤਾ ਵਿੱਚ ਸੁਧਾਰ ਹੋ ਸਕੇਗਾ | ਦਰਿਆ ਦੇ ਪਾਣੀ ਪੀਣ ਲਈ ਵਰਤੋਂ ਕਰਨ ਤੇ ਉਨ੍ਹਾਂ ਕਿਹਾ ਕਿ ਸਿਰਫ ਏ ਸ਼੍ਰੇਣੀ ਦਾ ਪਾਣੀ ਹੀ ਬਿਨਾ ਟ੍ਰੀਟ ਕੀਤੇ ਪੀਤਾ ਜਾ ਸਕਦਾ ਹੈ ਜਦੋ ਕਿ ਬੀ ਅਤੇ ਸੀ ਸ਼੍ਰੇਣੀ ਦੇ ਪਾਣੀ ਬਿਨਾ ਟ੍ਰੀਟ ਕੀਤੇ ਨਹੀਂ ਪੀਣੇ ਚਾਹੀਦੇ | ਜਾਂਚ ਰਿਪੋਰਟ ਦੀ ਸੁਖਦ ਗੱਲ ਇਹ ਹੈ ਕਿ ਸਤਲੁਜ ਦੇ ਪਾਣੀ ਵਿੱਚ ਜਾਂਚ ਦੌਰਾਨ ਭਾਰੇ ਧਾਤੂ ਨਹੀਂ ਪਾਏ ਗਏ |                             ਰਿਪੋਰਟ ਪੜ੍ਹਨ ਲਈ ਟੱਚ ਕਰ ਕੇ ਖੋਲ੍ਹੋ ਫਾਈਲBeas point NWMP

Water Quality Monitoring Comparison of Month Mar 20 and Apr 20 new file