ਖਾਲਸਾ ਏਡ ਸੰਸਥਾ ਵੱਲੋਂ ਸੂਬੇ ਦੀਆਂ ਜੇਲ੍ਹਾਂ ਨੂੰ ਬੌਡੀ ਸੂਟ, ਮਾਸਕ, ਸੈਨੀਟਾਈਜ਼ਰ, ਥਰਮਾਮੀਟਰ ਤੇ ਫੌਗਿਗ ਮਸ਼ੀਨਾਂ ਭੇਂਟ

• ਜੇਲ• ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੋਵਿਡ ਖਿਲਾਫ ਜੰਗ ਵਿੱਚ ਯੋਗਦਾਨ ਲਈ ਖਾਲਸਾ ਏਡ ਦਾ ਨੇਕ ਉਪਰਾਲੇ ਲਈ ਧੰਨਵਾਦ ਕੀਤਾ

ਚੰਡੀਗੜ•, 25 ਅਪਰੈਲ  ( ਨਿਊਜ਼ ਪੰਜਾਬ )
ਕੋਵਿਡ-19 ਮਹਾਮਾਰੀ ਦੇ ਸੰਕਟ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜੇਲ•ਾਂ ਨੂੰ ਸਿਹਤ ਸਲਾਹਕਾਰੀਆਂ ਤੇ ਕੋਵਿਡ ਪ੍ਰੋਟੋਕਾਲ ਅਨੁਸਾਰ ਸਫਾਈ ਅਤੇ ਕੀਟਾਣੂੰ ਮੁਕਤ ਕੀਤੇ ਜਾ ਰਹੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਮਨੁੱਖਤਾ ਦੀ ਸੇਵਾ ਲਈ ਤਤਪਰ ਰਹਿੰਦੀ ਖਾਲਸਾ ਏਡ ਸੰਸਥਾ ਨੇ ਜੇਲ•ਾਂ ਨੂੰ ਬੌਡੀ ਸੂਟ, ਮਾਸਕ, ਸੈਨੀਟਾਈਜ਼ਰ, ਥਰਮਾਮੀਟਰ ਤੇ ਫੌਗਿਗ ਮਸ਼ੀਨਾਂ ਭੇਂਟ ਕੀਤੀਆਂ।
ਜੇਲ• ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਨੇਕ ਉਪਰਾਲੇ ਲਈ ਖਾਲਸਾ ਏਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਦੁਨੀਆਂ ਭਰ ਵਿੱਚ ਮਨੁੱਖਤਾ ਦੀ ਸੇਵਾ ਵਿੱਚ ਕੀਤੇ ਜਾ ਰਹੇ ਉਪਰਾਲੇ ਬਹੁਤ ਸ਼ਲਾਘਾਯੋਗ ਹਨ ਅਤੇ ਅੱਜ ਉਨ•ਾਂ ਵੱਲੋਂ ਕੀਤੀ ਗਈ ਮੱਦਦ ਨਾਲ ਕੋਰੋਨਾਵਾਇਰਸ ਖਿਲਾਫ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਹੋਰ ਕਾਰਗਾਰ ਸਾਬਤ ਹੋਣਗੇ।
ਖਾਲਸਾ ਏਡ ਵੱਲੋਂ ਕੀਤੀ ਮੱਦਦ ਬਾਰੇ ਵੇਰਵੇ ਦਿੰਦਿਆਂ ਏ.ਡੀ.ਜੀ.ਪੀ. ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਸੰਸਥਾ ਦੇ ਨੁਮਾਇੰਦੇ ਅਮਰਪ੍ਰੀਤ ਸਿੰਘ ਤੇ ਹੋਰਨਾਂ ਵਲੰਟੀਅਰਾਂ ਵੱਲੋਂ ਪੰਜਾਬ ਦੀਆਂ ਵੱਖ-ਵੱਖ ਜੇਲ•ਾਂ ਲਈ 920 ਬੌਡੀ ਸੂਟ, 5000 ਮਾਸਕ, 1650 ਬੋਤਲਾਂ ਸੈਨੀਟਾਈਜ਼ਰ ਤੇ 23 ਆਈ.ਆਰ. ਥਰਮਾਮੀਟਰ ਦਿੱਤੇ ਗਏ। ਇਸ ਤੋਂ ਇਲਾਵਾ ਮੱਛਰਾਂ ਕਾਰਨ ਹੁੰਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਜੇਲ• ਚੌਗਿਰਦੇ ਨੂੰ ਕੀਟਾਣੂੰ ਮੁਕਤ ਕਰਨ ਲਈ ਕੁੱਲ 9 ਫੌਗਿਗ ਮਸ਼ੀਨਾਂ ਦਿੱਤੀਆਂ ਗਈਆਂ ਜੋ ਹਰ ਕੇਂਦਰੀ ਜੇਲ• ਵਿੱਚ ਭੇਜੀ ਗਈ।
ਏ.ਡੀ.ਜੀ.ਪੀ. ਸਿਨਹਾ ਨੇ ਇਸ ਨੇਕ ਕਾਰਜ ਲਈ ਸ਼ਲਾਘਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਖਾਲਸਾ ਏਡ ਸੰਸਥਾ ਹਮੇਸ਼ਾ ਹੀ ਲੋੜਵੰਦਾਂ ਦੀ ਮੱਦਦ ਲਈ ਮੋਹਰੀ ਰੋਲ ਨਿਭਾਉਂਦੀ ਹੈ ਜਿਸ ਨੇ ਅੱਜ ਇਸ ਮਹਾਮਾਰੀ ਦੇ ਸੰਕਟ ਨਾਲ ਨਜਿੱਠਣ ਲਈ ਜੇਲ• ਵਿਭਾਗ ਦੀ ਵੱਡੀ ਮੱਦਦ ਕੀਤੀ ਹੈ। ਉਨ•ਾਂ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਪਾਏ ਇਸ ਯੋਗਦਾਨ ਲਈ ਜੇਲ• ਵਿਭਾਗ ਉਨ•ਾਂ ਦਾ ਸਦਾ ਰਿਣੀ ਰਹੇਗਾ।
——