ਕੇਂਦਰ ਸਰਕਾਰ ਵਲੋਂ ਤਾਲਾ-ਬੰਦੀ ਦੌਰਾਨ ਦੁਕਾਨਾਂ ਖੋਲ੍ਹਣ ਦੀ ਆਗਿਆ – ਜਿਲ੍ਹਾ ਪ੍ਰਸਾਸ਼ਨ ਦੇ ਆਦੇਸ਼ ਦੀ ਕਰੋ ਉਡੀਕ – ਪੜ੍ਹੋ ਵੇਰਵਾ
ਨਿਊਜ਼ ਪੰਜਾਬ
ਨਵੀ ਦਿੱਲੀ ,25 ਅਪ੍ਰੈਲ – ਕੇਂਦਰ ਸਰਕਾਰ ਨੇ ਲੰਘੀ ਰਾਤ ਦੇਰ ਨਾਲ ਫੈਂਸਲਾ ਕਰਦਿਆਂ ਦੇਸ਼ ਭਰ ਵਿੱਚ ਲੌਕ-ਡਾਊਨ ਖਤਮ ਹੋਣ ਤੋਂ ਪਹਿਲਾਂ ਹੀ ਆਮ ਦੁਕਾਨਾਂ ਨੂੰ ਖੋਹਲਣ ਦੇ ਹੁਕਮ ਜਾਰੀ ਕਰ ਦਿੱਤੇ ਹਨ ,ਇਹ ਹੁਕਮ ਅੱਜ ਤੋਂ ਲਾਗੂ ਹੋ ਜਾਣਗੇ | ਕੇਂਦਰੀ ਗ੍ਰਹਿ ਮੰਤਰਾਲੇ ਸੰਯੁਕਤ ਸਕੱਤਰ ਅਜੇ ਭੱਲਾ ਵਲੋਂ ਜਾਰੀ ਪੱਤਰ ਅਨੁਸਾਰ ਰਹਾਇਸ਼ੀ ਕਲੋਨੀਆਂ ਦੇ ਬਾਹਰਵਾਰ ਜਾ ਬਾਜ਼ਾਰ ਵਿੱਚ ਸਥਿਤ ਆਮ ਦੁਕਾਨਾਂ ਖੋਲੀਆਂ ਜਾ ਸਕਦੀਆਂ ਹਨ | ਸ਼ਹਿਰ ਵਿਚਲੀਆਂ ਅੰਦਰੂਨੀ ਦੁਕਾਨਾਂ ਨਹੀਂ ਖੋਲੀਆਂ ਜਾ ਸਕਦੀਆਂ | ਹੋਟ ਸਪਾਟ ਅਤੇ ਕੰਟੋਨਮੈਂਟ ਇਲਾਕਿਆਂ ਵਿੱਚ ਵੀ ਦੁਕਾਨਾਂ ਨਹੀਂ ਖੋਲੀਆਂ ਜਾ ਸਕਦੀਆਂ | ਪੱਤਰ ਵਿੱਚ ਕਿਹਾ ਗਿਆ ਕਿ ਸ਼ਹਿਰੀ ਹੱਦ ਤੋਂ ਬਾਹਰ ਦੁਕਾਨਾਂ ਖੁਲ ਸਕਣਗੀਆਂ | ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ ਲਾਗੂ ਕਿਵੇਂ ਹੋਣੇ ਹਨ ਇਸ ਬਾਰੇ ਰਾਜ ਸਰਕਾਰਾਂ ਜਾ ਜਿਲ੍ਹਾ ਪ੍ਰਸਾਸ਼ਨ ਸਪਸ਼ਟ ਆਦੇਸ਼ ਦੇਣ ਤੋਂ ਬਾਅਦ ਹੀ ਦੁਕਾਨਾਂ ਖੁਲ ਸਕਣਗੀਆਂ | ” ਨਿਊਜ਼ ਪੰਜਾਬ ” ਵਲੋਂ ਵੀ ਇਹ ਸਲਾਹ ਦਿਤੀ ਜਾਂਦੀ ਹੈ ਕਿ ਇਸ ਪੱਤਰ ਦੇ ਅਧਾਰ ਤੇ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾ ਜਿਲਾ ਪ੍ਰਸਾਸ਼ਨ ਦੇ ਆਦੇਸ਼ ਦੀ ਉਡੀਕ ਕੀਤੀ ਜਾਵੇ | ਖੁਲ੍ਹਣ ਵਾਲੀਆਂ ਦੁਕਾਨਾਂ ਵਿੱਚ 50 ਪ੍ਰਤੀਸ਼ਤ ਸਟਾਫ ਹੀ ਰਖਿਆ ਜਾ ਸਕਦਾ ਹੈ , ਉਨ੍ਹਾਂ ਹੋਰ ਸੁਰਖਿਆ ਪ੍ਰਬੰਧ ਵੀ ਕਰਨੇ ਹੋਣਗੇ | ਮਲਟੀ ਅਤੇ ਸਿੰਗਲ ਬ੍ਰਾਂਡ ਸ਼ੋਅ ਰੂਮ ਅਤੇ ਸ਼ਾਪਿੰਗ ਕੰਪਲੈਕਸ ਜਾ ਮਾਰਕੀਟ ਕੰਮਲੈਕਸ ਨਹੀਂ ਖੁਲ ਸਕਦੇ |