-ਗੀਤ ਵਿੱਚ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਹਸਤੀਆਂ ਨੇ ਲਿਆ ਭਾਗ
ਗੈਰ-ਸਰਕਾਰੀ ਸੰਸਥਾ ਵੱਲੋਂ ਜਾਗਰੂਕਤਾ ਗੀਤ ਲਾਂਚ
ਲੁਧਿਆਣਾ, 24 ਅਪ੍ਰੈੱਲ ( ਨਿਊਜ਼ ਪੰਜਾਬ )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਇੱਕ ਗੈਰ ਸਰਕਾਰ ਸੰਸਥਾ ਨੇ ਕੋਵਿਡ 19 ਸੰਬੰਧੀ ਜਾਗਰੂਕਤਾ ਗੀਤ ਤਿਆਰ ਕੀਤਾ ਹੈ, ਜੋ ਅੱਜ ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤਾ ਗਿਆ।
ਇਸ ਗੀਤ ਵਿੱਚ ਸ਼ਹਿਰ ਲੁਧਿਆਣਾ ਵਾਸੀਆਂ ਨੂੰ ਇੱਕਜੁੱਟ ਹੋ ਕੇ ਪੰਜਾਬ ਸਰਕਾਰ ਵੱਲੋਂ ਦਿੱਤੇ ਘਰਾਂ ਦੇ ਅੰਦਰ ਹੀ ਰਹਿਣ ਦੇ ਸੱਦੇ ਨੂੰ ਜਨ-ਜਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੀਤ ਵਿੱਚ ਪੰਜਾਬ ਦੀ ਅਮੀਰ ਵਿਰਾਸਤ, ਗੌਰਵਸ਼ਾਲੀ ਇਤਿਹਾਸ ਅਤੇ ਪਛਾਣ ਬਾਰੇ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸ੍ਰੀ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੀਤ ਨੂੰ ਸ੍ਰੀਮਤੀ ਸ੍ਰਿਸ਼ਟੀ ਜੈਤਵਾਨੀ ਨੇ ਲਿਖਿਆ ਅਤੇ ਸ੍ਰੀ ਸੰਜੀਵ ਸ਼ਰਮਾ ਨੇ ਤਿਆਰ ਕੀਤਾ ਹੈ। ਗਾਇਕ ਵਜੋਂ ਮਿਸ ਸ਼ਿਵੀਕਾ ਸ਼ਰਮਾ, ਸ੍ਰ. ਸਨਮਿੰਦਰ ਸਿੰਘ ਨੇ ਭੂਮਿਕਾ ਨਿਭਾਈ ਹੈ ਅਤੇ ਇਸ ਗੀਤ ਨੂੰ ਕਰੌਸ ਰਾਈਟ ਕੰਪਨੀ ਨੇ ਆਪਣੇ ਬੈਨਰ ਹੇਠ ਰਿਲੀਜ਼ ਕੀਤਾ ਹੈ। ਇਸ ਗੀਤ ਵਿੱਚ ਕਈ ਕਲਾਕਾਰਾਂ, ਉੱਦਮੀਆਂ, ਸਮਾਜ ਸੇਵੀਆਂ, ਸਿੱਖਿਆ ਸਾਸ਼ਤਰੀਆਂ, ਅਧਿਕਾਰੀਆਂ ਅਤੇ ਹੋਰ ਵਰਗਾਂ ਦੇ ਲੋਕਾਂ ਨੇ ਅਦਾਕਾਰੀ ਕੀਤੀ ਹੈ।
ਇਸ ਉਪਰਾਲੇ ਵਿੱਚ ਖਾਸ ਯੋਗਦਾਨ ਸ੍ਰੀਮਤੀ ਰਾਧਿਕਾ ਜੈਤਵਾਨੀ ਦਾ ਰਿਹਾ। ਇਸ ਦੇ ਨਾਲ ਹੀ ਸ੍ਰੀਮਤੀ ਮ੍ਰਿਦੁਲਾ ਜੈਨ, ਸ੍ਰ. ਰਣਜੋਧ ਸਿੰਘ, ਸ੍ਰੀਮਤੀ ਨਰਿੰਦਰ ਸੰਧੂ, ਸ੍ਰੀਮਤੀ ਭੁਪਿੰਦਰ ਗੋਗੀਆ, ਸ੍ਰੀ ਵਿਸ਼ਾਲ ਕੁਮਾਰ, ਸ੍ਰੀਮਤੀ ਵੀਨੂੰ ਕੁਮਾਰ, ਡਾ. ਨਿਹਾਰਿਕਾ ਵਤਸਾਇਨ, ਡਾ. ਆਸ਼ੂਤੋਸ਼ ਵਤਸਾਇਨ, ਸ੍ਰੀ ਰਵੀ ਕਰਨ ਜੈਤਵਾਨੀ, ਸ੍ਰ. ਪ੍ਰਭਜੋਤ ਸਿੰਘ, ਮਿਸ ਅਮਨਦੀਪ ਕੌਰ, ਸ੍ਰੀ ਪ੍ਰਨਵ ਭੰਡਾਰੀ, ਮਿਸ ਨਵਿਆ ਚੋਪੜਾ, ਨੋਬਲ ਫਾਊਂਡੇਸ਼ਨ ਤੋਂ ਮਿਸ ਮੁਸਕਾਨ ਅਤੇ ਮਾਸਟਰ ਓਜਸ ਵਾਤਸਿਆਨ ਨੇ ਅਹਿਮ ਭੂਮਿਕਾ ਨਿਭਾਈ।
ਦੱਸਣਯੋਗ ਹੈ ਕਿ ਇਸ ਗੀਤ ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ, ਸ੍ਰੀ ਆਰ. ਕੇ. ਬਖ਼ਸ਼ੀ ਐੱਸ. ਐੱਸ. ਪੀ. ਵਿਜੀਲੈਂਸ ਮੋਹਾਲੀ ਅਤੇ ਏ. ਸੀ. ਪੀ. ਸ੍ਰੀ ਧਰਮ ਪਾਲ ਜੁਨੇਜਾ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਗੀਤ ਵਿੱਚ ਪੁਲਿਸ, ਡਾਕਟਰ, ਨਰਸਿਜ਼ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਉਮੀਦ ਜਤਾਈ ਗਈ ਹੈ ਕਿ ਦੇਸ਼ ਵਾਸੀ ਇਸ ਕੋਵਿਡ 19 ਵਿਰੁਧ ਜੰਗ ਨੂੰ ਜਿੱਤ ਲੈਣਗੇ।